Home Punjabi-News ਜਿਲ੍ਹਾ ਵਿੱਤ ਸਕੱਤਰ ਗੁਰਭੇਜ ਸਿੰਘ ਧੁੱਗੜ ਦੀ ਮਾਤਾ ਦੇ ਸਦੀਵੀ ਵਿਛੋੜਾ ਤੇ...

ਜਿਲ੍ਹਾ ਵਿੱਤ ਸਕੱਤਰ ਗੁਰਭੇਜ ਸਿੰਘ ਧੁੱਗੜ ਦੀ ਮਾਤਾ ਦੇ ਸਦੀਵੀ ਵਿਛੋੜਾ ਤੇ ਜਲ ਸਪਲਾਈ ਜਥੇਬੰਦੀ ਵੱਲੋਂ ਡੂੰਘੇ ਦੁਖ ਦਾ ਪ੍ਰਗਟਾਵਾ

ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ 9872146132,7340722856

ਸ਼ਾਹਕੋਟ, ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ(ਰਜਿ:ਨੰ.26)ਦੇ ਜਿਲ੍ਹਾ ਪ੍ਰਧਾਨ ਪ੍ਰਤਾਪ ਸਿੰਘ ਸੰਧੂ, ਜਿਲ੍ਹਾ ਜਨਰਲ ਸਕੱਤਰ ਹਰਵਿੰਦਰ ਸਿੰਘ ਹੁੰਦਲ,ਸੂਬਾ ਪ੍ਰੈੱਸ ਸਕੱਤਰ ਜਸਵੀਰ ਸਿੰਘ ਸ਼ੀਰਾ ਨੇ ਜਥੇਬੰਦੀ ਦੇ ਜਿਲ੍ਹਾ ਵਿੱਤ ਸਕੱਤਰ ਗੁਰਭੇਜ ਸਿੰਘ ਧੁੱਗੜ ਦੀ ਮਾਤਾ ਦੇ ਸਦੀਵੀ ਵਿਛੋੜੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ। ਉਨ੍ਹਾਂ ਦੇ ਪਰਿਵਾਰ ਨਾਲ ਹਾਰਦਿਕ ਸੰਵੇਦਨਾ ਦਾ ਇਜ਼ਹਾਰ ਕੀਤਾ। ਇਨ੍ਹਾਂ ਕਿਹਾ ਕਿ ਜਿਲ੍ਹਾ ਵਿੱਤ ਸਕੱਤਰ ਗੁਰਭੇਜ ਸਿੰਘ ਧੁੱਗੜ ਦੀ ਮਾਤਾ ਦਾ ਠੇਕਾ ਕਾਮਿਆਂ ਦੀ ਜਥੇਬੰਦੀ ਉਸਾਰਨ,ਸੰਘਰਸ਼ਾਂ ਵਿੱਚ ਪਰਿਵਾਰਾਂ ਦੀ ਸ਼ਮੂਲੀਅਤ ਕਰਨ ਦੀ ਪ੍ਰੇਰਨਾ ਸੀ। ਜਥੇਬੰਦੀ ਦੇ ਸ਼ੁਰੂਆਤੀ ਦੌਰਾਨ ਗੁਰਭੇਜ ਸਿੰਘ ਨੂੰ ਲੋਕਾਂ ਦੇ ਹਿਤਾਂ ਲਈ ਲੜਨ ਦੀ ਵੱਡੀ ਪ੍ਰੇਰਨਾ ਸੀ।ਉਸ ਸਮੇਂ ਇੱਕ ਸੰਘਰਸ਼ਸ਼ੀਲ ਮਾਂ ਜੋਗਿੰਦਰ ਕੋਰ ਦਾ ਸਦੀਵੀ ਵਿਛੋੜਾ ਦੇ ਜਾਣ ਨਾਲ ਸਮੁੱਚੇ ਠੇਕਾ ਕਾਮਿਆਂ ਲਈ ਬਹੁਤ ਵੱਡਾ ਘਾਟਾ ਪਿਆ ਹੈ।
ਉਨ੍ਹਾਂ ਸਮੂਹ ਜਿਲ੍ਹਾ ਕਮੇਟੀ ਜਲੰਧਰ ਨੂੰ ਮਿਤੀ 19/09/2020 ਨੂੰ ਪਿੰਡ ਧੁੱਗੜ ਵਿਖੇ ਆਤੰਮ ਅਰਦਾਸ ਸਮੇਂ ਹਾਜਰ ਹੋਣ ਦੀ ਬੇਨਤੀ ਕੀਤੀ।

ਸ਼ਾਹਕੋਟ ਮਲਸੀਆਂ ਤੋਂ ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ ਦੀ ਵਿਸ਼ੇਸ਼ ਰਿਪੋਰਟ k9 ਨਿਊਜ਼ ਪੰਜਾਬ