ਸ਼ਾਹਕੋਟ/ਮਲਸੀਆਂ,(ਸਾਹਬੀ ਦਾਸੀਕੇ,ਜਸਵੀਰ ਸਿੰਘ ਸ਼ੀਰਾ) ਸ੍ਰੀ ਨਵਜੋਤ ਸਿੰਘ ਮਾਹਲ,ਪੀ.ਪੀ.ਐਸ.ਸੀਨੀਅਰ ਪੁਲਿਸ ਕਪਤਾਨ ਜਲੰਧਰ(ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ, ਸ੍ਰੀ ਸਰਬਜੀਤ ਸਿੰਘ ਸ਼ਾਹੀਆ,ਪੀ.ਪੀ.ਐਸ. ਪੁਲਿਸ ਕਪਤਾਨ(ਇੰਨਵੈਸਟੀਗੇਸ਼ਨ)ਜਲੰਧਰ ਦਿਹਾਤੀ ਅਤੇ ਸ੍ਰੀ ਪਿਆਰਾ ਸਿੰਘ, ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ ਡਵੀਜ਼ਨ ਸ਼ਾਹਕੋਟ ਜੀ ਦੀ ਅਗਵਾਈ ਹੇਠ ਨਸ਼ਾ ਤਸਕਰਾਂ ਖਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਐਸ.ਐਚ.ਓ.ਸੁਰਿੰਦਰ ਕੁਮਾਰ ਮੁੱਖ ਅਫਸਰ ਥਾਣਾ ਸ਼ਾਹਕੋਟ ਅਤੇ ਪੁਲਿਸ ਪਾਰਟੀ ਨੇ 200 ਲੀਟਰ ਲਾਹਣ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ।
ਪ੍ਰੈੱਸ ਨੂੰ ਜਾਣਕਾਰੀ ਦਿੰਦੇ ਐਸ.ਐਚ.ਓ. ਸੁਰਿੰਦਰ ਕੁਮਾਰ ਕੰਬੋਜ ਥਾਣਾ ਸ਼ਾਹਕੋਟ ਨੇ ਦੱਸਿਆ ਕਿ ਏ.ਐਸ.ਆਈ. ਜਗਤਾਰ ਸਿੰਘ ਥਾਣਾ ਸ਼ਾਹਕੋਟ ਨੇ ਸਮੇਤ ਪੁਲਿਸ ਪਾਰਟੀ ਸਮੇਤ ਪਿੰਡ ਮੱਲੀਵਾਲ ਤੇ ਹਰਜਿੰਦਰ ਸਿੰਘ ਉਰਫ ਸੋਨੂੰ ਪੰਡਿਤ ਪੁੱਤਰ ਦਲਬੀਰ ਵਾਸੀ ਮੱਲੀਵਾਲ ਥਾਣਾ ਸ਼ਾਹਕੋਟ ਜਿਲ੍ਹਾ ਜਲੰਧਰ ਨੂੰ ਕਾਬੂ ਕਰਕੇ ਇਸ ਦੇ ਕਬਜਾ ਵਿਚੋਂ 200 ਲੀਟਰ ਲਾਹਣ ਬ੍ਰਾਮਦ ਕੀਤੀ ਗਈ ਹੈ,ਅਤੇ ਇਸ ਦੇ ਖਿਲਾਫ਼ ਮੁਕੱਦਮਾ ਨੰਬਰ 80 ਮਿਤੀ 22-04 2020 ਅ/ਧ 61-1-14 Ex Act ਥਾਣਾ ਸ਼ਾਹਕੋਟ ਵਿਖੇ ਰਜਿਸਟਰ ਕੀਤਾ ਗਿਆ। ਇਸ ਦੋਰਾਨ ਪੁੱਛਗਿੱਛ ਹਰਜਿੰਦਰ ਉਰਫ਼ ਸੋਨੂੰ (ਉਮਰ 33 ਸਾਲ) ਪੁੱਤਰ ਦਲਬੀਰ ਸਿੰਘ ਵਾਸੀ ਮੱਲੀਵਾਲ ਥਾਣਾ ਸ਼ਾਹਕੋਟ ਜਿਲ੍ਹਾ ਜਲੰਧਰ ਨੇ ਦੱਸਿਆ ਕਿ ਉਹ ਅਰਸਾ ਕਰੀਬ 2/3 ਮਹੀਨੇ ਤੋਂ ਸਰਾਬ ਨਜਾਇਜ਼ ਵੇਚਣ ਦਾ ਧੰਦਾ ਕਰਦਾ ਹੈ ਅਤੇ ਹੁਣ ਵੀ ਉਸ ਨੇ ਸ਼ਰਾਬ ਨਜਾਇਜ਼ ਕਸੀਦ ਕਰਨ ਲਈ ਲਾਹਣ ਪਾਕੇ ਰੱਖੀ ਹੋਈ ਸੀ।ਜੋ ਹਰਜਿੰਦਰ ਸਿੰਘ ਉਰਫ਼ ਸੋਨੂੰ ਪੰਡਿਤ ਉਕਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ,ਜੋ ਇਸ ਨੂੰ ਕੱਲ੍ਹ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।