ਸ਼ਾਹਕੋਟ,1 ਮਾਰਚ(ਸਾਹਬੀ ਦਾਸੀਕੇ)

ਸ੍ਰੀ ਨਵਜੋਤ ਮਾਹਲ,ਪੀ.ਪੀ.ਐਸ.ਸੀਨੀਅਰ ਪੁਲਿਸ ਕਪਤਾਨ ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ, ਸ੍ਰੀ ਸਰਬਜੀਤ ਪੁਲਿਸ ਕਪਤਾਨ(ਇੰਨਵੈਸਟੀਗੇਸ਼ਨ)ਜਲੰਧਰ ਦਿਹਾਤੀ ਅਤੇ ਸ੍ਰੀ ਪਿਆਰਾ ਸਿੰਘ, ਪੀ.ਪੀ.ਐਸ.ਉੱਪ ਪੁਲਿਸ ਕਪਤਾਨ, ਸਬ ਡਵੀਜ਼ਨ ਸ਼ਾਹਕੋਟ ਜੀ ਦੀ ਅਗਵਾਈ ਹੇਠ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸੇਸ਼ ਮੁਹਿੰਮ ਤਹਿਤ ਐਸ.ਆਈ ਸੁਰਿੰਦਰ ਕੁਮਾਰ ਮੁੱਖ ਅਫਸਰ ਥਾਣਾ ਸ਼ਾਹਕੋਟ ਅਤੇ ਪੁਲਿਸ ਪਾਰਟੀ ਨੇ ਗੱਡੀ ਸਵਿੱਫਟ ਨੰਬਰ PB-67-D-0608 ਵਿੱਚ ਇੱਕ ਵਿਅਕਤੀ ਨੂੰ ਕਾਬੂ ਕਰਕੇ 20 ਗ੍ਰਾਮ ਹੈਰੋਇਨ ਬ੍ਰਾਮਦ ਕਰਕੇ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ।ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਐਸ. ਆਈ.ਸੁਰਿੰਦਰ ਕੁਮਾਰ ਮੁੱਖ ਅਫਸਰ ਥਾਣਾ ਸ਼ਾਹਕੋਟ ਨੇ ਦੱਸਿਆ ਕਿ ASI ਲਖਵਿੰਦਰ ਸਿੰਘ ਥਾਣਾ ਸ਼ਾਹਕੋਟ ਨੇ ਸਮੇਤ ਪੁਲਿਸ ਪਾਰਟੀ ਦੇ ਨਜਦੀਕ ਸਲੈਚਾ ਮੋੜ ਸ਼ਾਹਕੋਟ ਤੇ ਕੁਲਵੰਤ ਸਿੰਘ ਉਰਫ ਕਾਂਤੀ ਪੁੱਤਰ ਸਤਨਾਮ ਸਿੰਘ ਵਾਸੀ ਰੇੜਵਾ ਥਾਣਾ ਸ਼ਾਹਕੋਟ ਜਿਲ੍ਹਾ ਜਲੰਧਰ ਨੂੰ ਗੱਡੀ ਸਵਿੱਫਟ ਨੰਬਰ PB-67-D-0608 ਵਿੱਚ ਕਾਬੂ ਕਰਕੇ ਇਸ ਪਾਸੋਂ 20 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਗਈ ਹੈ ਅਤੇ ਇਸ ਦੇ ਖਿਲਾਫ ਮੁਕੱਦਮਾ ਨੰਬਰ 40 ਮਿਤੀ 29-02-2020 ਅ/ਧ 21-61-85 NDPS Act ਥਾਵਾਂ ਸ਼ਾਹਕੋਟ ਦਰਜ ਰਜਿਸਟਰ ਕੀਤਾ ਗਿਆ ਹੈ।ਜੋ ਪੁੱਛਗਿੱਛ ਦੌਰਾਨ ਕੁਲਵੰਤ ਸਿੰਘ ਉਰਫ ਕਾਂਤੀ (ਉਮਰ 37 ਸਾਲ) ਪੁੱਤਰ ਸਤਨਾਮ ਸਿੰਘ ਵਾਸੀ ਰੇੜਵਾ ਥਾਣਾ ਸ਼ਾਹਕੋਟ ਜਿਲ੍ਹਾ ਜਲੰਧਰ ਨੇ ਦੱਸਿਆ ਕਿ ਉਹ ਕਾਫੀ ਸਮੇਂ ਤੋਂ ਹੈਰੋਇਨ ਵੇਚਣ ਦਾ ਧੰਦਾ ਕਰਦਾ ਹੈ।ਜੋ ਉਹ ਇਹ ਹੈਰੋਇਨ ਲਾਟੀਆਵਾਲ ਜਿਲ੍ਹਾ ਕਪੂਰਥਲਾ ਲੈਕੇ ਆਇਆ ਸੀ ਅਤੇ ਉਸ ਨੇ ਸ਼ਾਹਕੋਟ ਦੇ ਏਰੀਆ ਵਿੱਚ ਸਪਲਾਈ ਕਰਨੀ ਸੀ।ਜੋ ਇਹ ਕਾਫੀ ਸਮੇਂ ਤੋਂ ਨਸ਼ੇ ਦੀ ਸਮੱਗਲਿੰਗ ਦਾ ਕੰਮ ਕਰਦਾ ਹੈ।ਜੋ ਇਸ ਦੇ ਖਿਲਾਫ ਪਹਿਲਾਂ ਵੀ ਡੋਡੇ ਚੂਰਾ ਪੋਸਤ, ਹੈਰੋਇਨ ਦੀ ਸਮੱਗਲਿੰਗ, ਲੁੱਟ ਖੋਹ ਕਰਨ,ਲੜਾਈ ਝਗੜੇ ਕਰਨ ਦੇ ਵੱਖ-ਵੱਖ ਥਾਣਿਆਂ ਵਿੱਚ 24 ਮੁਕੱਦਮੇ ਦਰਜ ਰਜਿਸਟਰ ਹਨ।ਜੋ ਇਨ੍ਹਾਂ ਵਿਚੋਂ ਕੁਝ ਮੁਕੱਦਮਿਆਂ ਵਿੱਚ ਸਜਾ ਕੱਟ ਚੁੱਕਾ ਹੈ ਅਤੇ ਕੁੱਝ ਮੁਕੱਦਮੇ ਅਦਾਲਤ ਵਿੱਚ ਚੱਲ ਰਹੇ ਹਨ।ਜੋ ਇਸ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਅਤੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ,ਜੋ ਇਸ ਪਾਸੋਂ ਨਸ਼ੇ ਦੀ ਸਮੱਗਲਿੰਗ ਵਿੱਚ ਸ਼ਾਮਲ ਵਿਅਕਤੀਆਂ ਅਤੇ ਹੋਰ ਵਾਰਦਾਤਾਂ ਬਾਰੇ ਅਹਿਮ ਸੁਰਾਗ ਲੱਗਣ ਦੀ ਆਸ ਹੈ।