(ਸਾਹਬੀ ਦਾਸੀਕੇ ਸ਼ਾਹਕੋਟੀ, ਜਸਵੀਰ ਸਿੰਘ ਸ਼ੀਰਾ, ਅਮਨਪ੍ਰੀਤ ਸੋਨੂੰ)

ਸ੍ਰੀ ਨਵਜੋਤ ਸਿੰਘ ਮਾਹਲ ਪੀ.ਪੀ.ਐਸ.ਸੀਨੀਅਰ ਪੁਲਿਸ ਕਪਤਾਨ ਜਲੰਧਰ(ਦਿਹਾਤੀ)ਜੀ ਦੇ ਦਿਸਾ ਨਿਰਦੇਸ਼ ਅਨੁਸਾਰ, ਸ੍ਰੀ ਸਰਬਜੀਤ ਸਿੰਘ ਬਾਹੀਆਂ, ਪੀ.ਪੀ.ਐਸ.ਪੁਲਿਸ ਕਪਤਾਨ(ਇੰਨਵੈਸਟੀਗੇਸ਼ਨ)ਜਲੰਧਰ ਦਿਹਾਤੀ ਅਤੇ ਸ੍ਰੀ ਪਿਆਰਾ ਸਿੰਘ ਪੀ.ਪੀ.ਐਸ.ਉਪ ਪੁਲਿਸ ਕਪਤਾਨ, ਸਬ ਡਵੀਜ਼ਨ ਸ਼ਾਹਕੋਟ ਜੀ ਦੀ ਅਗਵਾਈ ਹੇਠ ਮਾੜੇ ਅਨਸਰਾਂ ਖਿਲਾਫ਼ ਚਲਾਈ ਗਈ ਵਿਸੇਸ਼ ਮਹਿੰਮ ਤਹਿਤ ਐਸ.ਐਚ.ਓ.ਸੁਰਿੰਦਰ ਕੁਮਾਰ ਕੰਬੋਜ ਮੁੱਖ ਅਫਸਰ ਥਾਣਾ ਸ਼ਾਹਕੋਟ ਅਤੇ ਪੁਲਿਸ ਪਾਰਟੀ ਵੱਲੋਂ 2800 ਲੀਟਰ ਲਾਹਣ ਬ੍ਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ।
ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਐਸ.ਐਚ.ਓ.ਸੁਰਿੰਦਰ ਕੁਮਾਰ ਕੰਬੋਜ ਮੁੱਖ ਅਫਸਰ ਥਾਣਾ ਸ਼ਾਹਕੋਟ ਨੇ ਦੱਸਿਆ ਕਿ ਏ.ਐ.ਆਈ.ਲਖਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਦੇ ਬੱਸ ਅੱਡਾ ਪਿੰਡ ਬੱਗਾ ਮੋਜੂਦ ਸੀ ਕਿ ਇਤਲਾਹ ਮਿਲੀ ਕਿ ਕੁਝ ਵਿਅਕਤੀਆਂ ਨੇ ਪਿੰਡ ਰਾਮਪੁਰ ਸਤਲੁਜ ਦਰਿਆ ਦੇ ਕਿਨਾਰੇ ਸ਼ਰਾਬ ਨਜਾਇਜ਼ ਕਸੀਦ ਕਰਨ ਲਈ ਲਾਹਣ ਪਾਕੇ ਰੱਖੀ ਹੋਈ ਹੈ।ਜਿਸ ਤੇ ਏ.ਐਸ.ਆਈ.ਲਖਵਿੰਦਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੇ ਮੋਕੇ ਤੇ ਦਰਿਆ ਸਤਲੁਜ ਦੇ ਕਿਨਾਰੇ ਸਰਚ ਤਾਂ ਦਰਿਆ ਦੇ ਕਿਨਾਰੇ ਤੋਂ 07 ਤਰਪਾਲਾ ਵਿਚੋਂ 2800 ਲੀਟਰ ਲਾਹਣ ਬ੍ਰਾਮਦ ਹੋਈ ਹੈ।ਜਿਸ ਤੇ ਮੁਕੱਦਮਾ ਨੰ.142 ਮਿਤੀ 06/06/2020 ਆ/ਧ 61-1-14 Ex Act ਥਾਣਾ ਸ਼ਾਹਕੋਟ ਦਰਜ ਰਜਿਸਟਰਕੀਤਾ ਗਿਆ ਹੈ,ਦੋਸੀਆਂ ਦੀ ਭਾਲ ਜਾਰੀ ਹੈ