ਸ਼ਾਹਕੋਟ/ਮਲਸੀਆਂ,(ਸਾਹਬੀ ਦਾਸੀਕੇ, ਜਸਵੀਰ ਸਿੰਘ ਸ਼ੀਰਾ)ਸ੍ਰੀ ਨਵਜੋਤ ਸਿੰਘ ਮਾਹਲ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ੍ਰੀ ਸਬਜੀਤ ਸਿੰਘ ਬਾੜੀਆ, ਏ.ਪੀ.ਐਸ, ਪੁਲਿਸ ਕਪਤਾਨ (ਇੰਨਵੈਸਟੀਗੇਸਨ। ਜਲੰਧਰ ਦਿਹਾਤੀਂ ਅਤੇ ਸ੍ਰੀ ਪਿਆਰਾ ਸਿੰਘ, ਪੀ.ਪੀ.ਐਸ, ਉੱਪ ਪੁਲਿਸ ਕਪਤਾਨ ਸਬ ਡਵੀਜਨ ਸ਼ਾਹਕੋਟ ਜੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਅਤੇ ਮਾਨਯੋਗ ਡੀ.ਸੀ ਸਾਹਿਬ ਵਲੋਂ ਜਾਰੀ ਕੀਤੇ ਹੁਕਮਾਂ ਦੀ ਪਾਲਣਾ ਕਰਦਿਆ ਹੋਇਆ ਕਰਫਿਊ ਦੀ ਉਲੰਘਣਾ ਕਰਨ ਅਤੇ ਰੇਤਾ ਦੀ ਨਜਾਇਜ ਮਾਈਨਿੰਗ ਕਰਨ ਵਾਲੇ ਵਿਅਕਤੀਆਂ ਖਿਲਾਣ ਮੁਕੱਦਮੇ ਦਰਜ ਕਰਕੇ 05 ਵਿਅਕਤੀਆਂ ਨੂੰ ਗਿਰਫਤਾਰ ਕੀਤਾ ਗਿਆ ਹੈ ।

ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਐਸ.ਐਚ.ਓ ਸੁਰਿੰਦਰ ਕੁਮਾਰ ਮੁੱਖ ਅਫ਼ਸਰ ਥਾਣਾ ਸ਼ਾਹਕੋਟ ਨੇ ਦੱਸਿਆ ਕਿ ਥਾਣਾ ਦੀਆਂ ਵੱਖ ਵੱਖ ਨਾਕਾ ਪਾਰਟੀਆਂ ਵੱਲੋਂ ਬਾਹਰਲੀਆ ਸਟੇਟਾ ਤੋਂ ਆਈ ਲੇਵਰ ਨੂੰ ਕਿਸੇ ਵੀ ਮੰਨਜੂਰੀ ਤੋਂ ਬਿਨਾ ਉਹਨਾਂ ਦੇ ਸਟੇਟ ਵਿੱਚ ਲੈ ਕੇ ਜਾਣ ਦੀ ਫਿਰਾਕ ਵਿੱਚ 14 ਡਰਾਈਵਰਾਂ ਨੂੰ ਸਮੇਤ ਵਹੀਕਲਾਂ ਦੇ ਕਾਬੂ ਕੀਤਾ ਗਿਆ ਹੈ। ਜਿਹਨਾਂ ਵਿੱਚ ਬਲਜਿੰਦਰ ਸਿੰਘ ਊਰਫ ਬਿੰਦਰ ਪੁੱਤਰ ਲਛਮਣ ਸਿੰਘ ਵਾਸੀ ਸਾਹਪੁਰ ਥਾਣਾ ਸਦਰ ਨਕੋਦਰ ਜਿਲ੍ਹਾ ਜਲੰਧਰ ਦੇ ਖਿਲਾਫ਼ ਮੁਕੱਦਮਾ ਨੰ.18 ਮਿਤੀ 24-04-2020 ਅ/ਧ 188 IPC,51-B Disaster management Act 2005 ਥਾਣਾ ਸ਼ਾਹਕੋਟ, (2) ਮੰਗਲ ਸਿੰਘ ਪੁੱਤਰ ਬੰਤਾ ਸਿੰਘ ਵਾਸੀ ਸ਼ਾਹਵਾਲਾ ਥਾਣਾ ਜੀਰਾ ਜਿਲਾ ਫਿਰੋਜ਼ਪੁਰ ਦੇ ਖ਼ਿਲਾਫ ਮੁਕੱਦਮਾ ਨੰਬਰ 83 ਮਿਤੀ 24-04-2020 ਅ/ਧ 188 IPC, 51-B Disaster Management Act 2005 ਥਾਣਾ ਸ਼ਾਹਕੋਟ, (3)ਜਸਵਿੰਦਰ ਸਿੰਘ ਪੁੱਤਰ ਗੁਰਾ ਸਿੰਘ ਵਾਸੀ ਵਾਰਡ ਨੰਬਰ 6 ਨੇੜੇ ਗੁਰਦੁਆਰਾ ਕਲਗੀਧਰ ਤਲਵੰਡੀ ਭਾਈ ਜ਼ਿਲਾ ਵਿਰੋਜਪੁਰ, (4) ਨਿਸ਼ਾਨ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਵਾਰਡ ਨੰਬਰ 6 ਨੇੜੇ ਗੁਰਦੁਆਰਾ ਕਲਗੀਧਦੀ ਤਲਵੰਡੀ ਭਾਈ ਜਿਲਾ ਫਿਰੋਜ਼ਪੁਰ ਦੇ ਖਿਲਾਫ਼ ਮੁਕੱਦਮਾ ਨੰਬਰ 84 ਮਿਤੀ 24-04-2020 ਅ/ਧ 188 IPC, 51-8 Disaster Management Act 2005 ਥਾਣਾ ਸ਼ਾਹਕੋਟ ਰਜਿਸਟਰ ਕੀਤਾ ਗਿਆ ਹੈ ਇਹਨਾਂ ਦੇ ਵਹੀਕਲ ਨੂੰ ਕਬਜੇ ਵਿਚ ਲਿਆ ਗਿਆ ਹੈ।ਜੋ ਇਹ ਡਰਾਈਵਰ ਬਾਹਰੀ ਸਟੇਟਾਂ ਤੋਂ ਆਈ ਲੇਵਰ ਪਾਸੋਂ ਵੱਧ ਪੈਸੇ ਲੈਕੇ ਉਨ੍ਹਾਂ ਦੀਆਂ ਸਟੇਟਾਂ ਵਿੱਚ ਛੱਡਣ ਜਾਣ ਦੀ ਫਿਰਾਕ ਵਿੱਚ ਸਨ।
ਇਸੇ ਤਰ੍ਹਾਂ ਹੀ ASI ਸਤਨਾਮ ਸਿੰਘ ਥਾਣਾ ਸ਼ਾਹਕੋਟ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਦੋਰਾਨ ਸਤਲੁਜ ਦਰਿਆ ਦੇ ਏਰੀਆ ਵਿੱਚ ਰੇਡ ਕਰਕੇ ਰੇਤਾ ਦੀ ਗੈਰ ਕਾਨੂੰਨੀ ਨਿਕਾਸੀ ਕਰਕੇ ਲਿਜਾ ਰਹੇ ਟਰੈਕਟਰ ਬਿਨਾਂ ਨੰਬਰੀ ਸਮੇਤ ਟਰਾਲੀ ਰੇਤਾ ਲੋਡ ਅਤੇ ਇਸ ਦੇ ਡਰਾਈਵਰ ਮਸਕੀਨ ਅਲੀ ਪੁੱਤਰ ਮੁਰੀਦ ਅਲੀ ਵਾਸੀ ਬੱਲ ਕੋਹਨਾ ਥਾਣਾ ਸਦਰ ਨਕੋਦਰ ਕਾਬੂ ਕਰਕੇ ਇਸ ਦੇ ਖਿਲਾਫ਼ ਮੁਕੱਦਮਾ ਨੰਬਰ 82 ਮਿਤੀ 24-04-2020 ਅ/ਧ 21 Mining Act. 379,188, IPC, 51-B Disaster Managem Act 2005 ਥਾਣਾ ਸ਼ਾਹਕੋਟ ਰਜਿਸਟਰ ਕੀਤਾ ਗਿਆ ਹੈ।

ਜੋ ਮੁੱਖ ਅਫਸਰ ਥਾਣਾ ਵੱਲੋਂ ਪਬਲਿਕ ਨੂੰ ਅਪੀਲ ਕੀਤੀ ਗਈ ਹੈ,ਕਿ ਥਾਣੇ ਦੇ ਏਰੀਆ ਵਿੱਚ ਬਾਹਰਲੀਆ ਸਟੇਟਾਂ ਤੋਂ ਆਈ ਲੇਬਰ ਲਾਉਕਡੋਨ ਖ਼ਤਮ ਹੋਣ ਤੱਕ ਇੱਥੇ ਹੀ ਰਹੇਗੀ। ਜੋ ਇਹ ਲੇਵਰ ਜਿਹਨਾਂ ਪਾਸ ਕੰਮਕਾਰ ਕਰਨ ਲਈ ਆਈ ਸੀ,ਉਹ ਮਾਲਕ ਇਹਨਾਂ ਦੇ ਖਾਣ-ਪੀਣ ਅਤੇ ਰਹਿਣ ਦਾ ਪ੍ਰਬੰਧ ਕਰਨ ਦਾ ਜੁਮੇਵਾਰ ਹੋਵੇਗਾ। ਅਤੇ ਟੈਕਸੀ ਸਟੈਡਾਂ ਦੇ ਡਰਾਈਵਰਾਂ ਨੂੰ ਹਦਾਇਤ ਕੀਤੀ ਜਾਂਦੀ ਹੈ,ਕਿ ਉਹ ਬਾਹਰਲੀਆਂ ਸਟੇਟਾਂ ਤੋਂ ਆਈ ਲੇਬਰ ਨੂੰ ਮਨਜੂਰੀ ਲੈਣ ਤੋਂ ਬਿਨਾ ਕਿਸੇ ਵੀ ਜਗਾ ਤੇ ਨਾ ਲੈ ਕੇ ਜਾਣ ਅਗਰ ਕੋਈ ਡਰਾਈਵਰ ਮੰਨਜੂਰੀ ਤੋਂ ਬਿਨਾ ਲੇਬਰ ਲੈ ਕੇ ਜਾਂਦਾ ਪਾਇਆ ਗਿਆ ਤਾਂ ਉਸ ਡਰਾਈਵਰ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜੋ ਲਾਉਕਡੋਨ ਦੌਰਾਨ ਪਬਲਿਕ ਨੂੰ ਪੁਲਿਸ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ ਹੈ।