* ਜਿਲ੍ਹਾ ਟੀਮ ਵਿੱਚ 2 ਜਨਰਲ ਸਕੱਤਰ, 5 ਉੱਪ ਪ੍ਰਧਾਨ, 5 ਸੈਕਟਰੀ ਅਤੇ 1 ਕੈਸ਼ੀਅਰ ਦੀ ਕੀਤੀ ਨਿਯੁਕਤੀ
* ਤਰਸੇਮ ਮਿੱਤਲ ਸੂਬਾ ਕਮੇਟੀ ਮੈਂਬਰ ਬੀ.ਜੇ.ਪੀ. ਨੇ ਕੀਤੀ ਉਚੇਚੇ ਤੌਰ ਸਿ਼ਰਕਤ
* ਨਵੇਂ ਚੁਣੇ ਗਏ ਅਹੁਦੇਦਾਰਾਂ ਦਾ ਲੱਡੂਆਂ ਨਾਲ ਕਰਵਾਇਆ ਮੁੰਹ ਮਿੱਠਾ

ਸਾਹਬੀ ਦਾਸੀਕੇ ਸ਼ਾਹਕੋਟੀ ਅਮਨਪ੍ਰੀਤ ਸੋਨੂੰ ਜਸਵੀਰ ਸੀਰਾ

ਸ਼ਾਹਕੋਟ ਮਲਸੀਆਂ ਭਾਜਪਾ ਜਿਲ੍ਹਾਂ ਜਲੰਧਰ ਸਾਊਥ ਦੀ ਮੀਟਿੰਗ ਜਿਲ੍ਹਾਂ ਪ੍ਰਧਾਨ ਸੁਦਰਸ਼ਨ ਸੋਬਤੀ (ਕਾਲਾ ਪਹਿਲਵਾਨ) ਦੀ ਪ੍ਰਧਾਨਗੀ ਹੇਠ ਪਾਰਟੀ ਦਫ਼ਤਰ ਸ਼ਾਹਕੋਟ ਵਿਖੇ ਹੋਈ। ਇਸ ਮੌਕੇ ਤਰਸੇਮ ਮਿੱਤਲ ਸੂਬਾ ਕਮੇਟੀ ਮੈਂਬਰ ਬੀ.ਜੇ.ਪੀ. ਉਚੇਚੇ ਤੌਰ ਤੇ ਸ਼ਾਮਲ ਹੋਏ। ਮੀਟਿੰਗ ਦੌਰਾਨ ਭਾਜਪਾ ਦੇ ਪੰਜਾਬ ਪ੍ਰਧਾਨ ਸ਼੍ਰੀ ਅਸ਼ਵਨੀ ਸ਼ਰਮਾਂ ਦੀਆਂ ਹਦਾਇਤਾ ਅਨੁਸਾਰ ਜਿਲ੍ਹਾਂ ਪ੍ਰਧਾਨ ਸੁਦਰਸ਼ਨ ਸੋਬਤੀ ਦੀ ਅਗਵਾਈ ’ਚ ਭਾਜਪਾ ਜਿਲ੍ਹਾਂ ਜਲੰਧਰ ਸਾਊਥ ਦੀ ਨਵੀਂ ਟੀਮ ਦੀ ਚੋਣ ਕੀਤੀ ਗਈ, ਜਿਸ ਵਿੱਚ ਸੰਜਮ ਮੈਸਨ ਅਤੇ ਲਾਲ ਸਿੰਘ ਦੋਵਾਂ ਜਿਲ੍ਹਾ ਜਨਰਲ ਸਕੱਤਰ, ਅਜੈ ਵਰਮਾ, ਸੁਨੀਤਾ ਬਾਂਸਲ, ਲਲੀਤ ਸਿੰਗਲਾ, ਵਿਜੈ ਭਟਨਾਗਰ, ਰਾਜ ਬਹਾਦਰ ਸੰਧੀਰ ਸਾਰਿਆਂ ਨੂੰ ਜਿਲ੍ਹਾ ਉੱਪ ਪ੍ਰਧਾਨ, ਅਨਿਲ ਗੋਇਲ, ਪ੍ਰਸ਼ੋਤਮ ਪਾਸੀ, ਅਨਵਰ ਘਈ, ਡਾ. ਅਨਿਲ ਕੌਸ਼ਲ ਸਾਰਿਆਂ ਨੂੰ ਜਿਲ੍ਹਾ ਸੈਕਟਰੀ, ਸੋਹਣ ਲਾਲ ਨੂੰ ਜਿਲ੍ਹਾ ਕੈਸ਼ੀਅਰ ਨਿਯੁਕਤ ਕੀਤਾ ਗਿਆ। ਇਸ ਮੌਕੇ ਤਰਸੇਮ ਮਿੱਤਲ ਸੂਬਾ ਕਮੇਟੀ ਮੈਂਬਰ, ਜਿਲ੍ਹਾਂ ਪ੍ਰਧਾਨ ਸੁਦਰਸ਼ਨ ਸੋਬਤੀ ਨੇ ਨਵ ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਤੇ ਉਨਾਂ ਦਾ ਲੱਡੂਆਂ ਨਾਲ ਮੁੰਹ ਮਿੱਠਾ ਕਰਵਾਇਆ। ਇਸ ਮੌਕੇ ਉਨਾਂ ਕਿਹਾ ਕਿ ਭਾਜਪਾ ਇੱਕ ਅਜਿਹੀ ਪਾਰਟੀ ਹੈ, ਜੋ ਲੋਕ ਹਿੱਤਾਂ ਨੂੰ ਮੁੱਖ ਰੱਖਦਿਆ ਫੈਸਲੇ ਲੈਂਦੀ ਹੈ। ਉਨਾਂ ਕਿਹਾ ਕਿ ਪਾਰਟੀ ਹਾਈਕਮਾਂਡ ਵੱਲੋਂ ਪਾਰਟੀ ’ਚ ਕੰਮ ਕਰਨ ਵਾਲੇ ਹਰੇਕ ਵਿਅਕਤੀ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਂਦਾ ਹੈ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਦੇਸ਼ ਤਰੱਕੀ ਦੀਆਂ ਲੀਹਾਂ ਨੂੰ ਛੂਹ ਰਿਹਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਜੀਵ ਸੋਬਤੀ ਮੰਡਲ ਪ੍ਰਧਾਨ ਸ਼ਾਹਕੋਟ, ਰਾਹੁਲ ਕੌਸ਼ਲ ਮੀਡੀਆਂ ਇੰਚਾਰਜ਼, ਰਾਮ ਤੀਰਥ ਪਾਸੀ ਸਾਬਕਾ ਜਿਲ੍ਹਾ ਪ੍ਰਧਾਨ, ਸੋਮ ਨਾਥ ਗੋਪਾਲ ਮੰਡਲ ਪ੍ਰਧਾਨ ਨਕੋਦਰ, ਸੁਨੀਤਾ ਵਰਮਾਂ ਆਗੂ ਮਹਿਲਾ ਮੋਰਚਾ, ਸਤਨਾਮ ਸਿੰਘ ਆਦਿ ਹਾਜ਼ਰ ਸਨ।