Home Punjabi-News ਜਾਣੋ, ਆਸਟ੍ਰੇਲੀਆ ਚ 5 ਹਜਾਰ ਊਠਾਂ ਨੂੰ ਕਿਉ ਮਾਰੀ ਗਈ ਗੋਲੀ?

ਜਾਣੋ, ਆਸਟ੍ਰੇਲੀਆ ਚ 5 ਹਜਾਰ ਊਠਾਂ ਨੂੰ ਕਿਉ ਮਾਰੀ ਗਈ ਗੋਲੀ?

ਅਸਟ੍ਰੇਲੀਆ ਵਿਚ ਪਿਛਲੇ ਇਕ ਹਫ਼ਤੇ ਤੋਂ ਊਠਾਂ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ 5 ਹਜ਼ਾਰ ਊਠਾਂ ਨੂੰ ਗੋਲੀ ਮਾਰੀ ਜਾ ਚੁੱਕੀ ਹੈ ਜਦਕਿ 5 ਹਜ਼ਾਰ ਊਠ ਹੋਰ ਮਾਰੇ ਜਾਣੇ ਹਨ। ਕੋਈ ਸਮਾਂ ਸੀ ਜਦੋਂ ਅਸਟ੍ਰੇਲੀਆਂ ਤੋਂ ਊਠਾਂ ਨੂੰ ਭਾਰਤ ਲਿਆ ਕੇ ਵੱਖ-ਵੱਖ ਥਾਵਾਂ ‘ਤੇ ਰੱਖਿਆ ਜਾਂਦਾ ਸੀ ਪਰ ਅੱਜ ਦਾ ਸਮਾਂ ਇਨ੍ਹਾਂ ਊਠਾਂ ਲਈ ਅਸਟ੍ਰੇਲੀਆ ਵਿਚ ਖਰਾਬ ਚੱਲ ਰਿਹਾ ਹੈ।ਮੀਡੀਆ ਰਿਪੋਰਟਾ ਅਨੁਸਾਰ ਅਸਟ੍ਰੇਲੀਆ ਵਿਚ ਪਾਣੀ ਨੂੰ ਬਚਾਉਣ ਦੇ ਲਈ ਇਨ੍ਹਾਂ ਊਠਾਂ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ। ਦੱਖਣੀ ਅਸਟ੍ਰੇਲੀਆ ਵਿਚ ਬੀਤੇ ਪੰਜ ਦਿਨਾਂ ਤੋਂ ਪੇਸ਼ੇਵਰ ਨਿਸ਼ਾਨੇਬਾਜ਼ਾਂ ਨੇ ਹੈਲੀਕਾਪਟਰਾਂ ਰਾਹੀਂ 5 ਹਜ਼ਾਰ ਊਠਾਂ ਨੂੰ ਗੋਲੀ ਮਾਰ ਦਿੱਤੀ ਹੈ। ਇਨ੍ਹਾਂ ਊਠਾਂ ਨੂੰ ਗੋਲੀ ਮਾਰੇ ਜਾਣ ਨੂੰ ਲੈ ਕੇ ਦੱਖਣੀ ਅਸਟ੍ਰੇਲੀਆਂ ਦੇ ਕਬਾਇਲੀ ਨੇਤਾਵਾਂ ਦੀ ਵੱਖ-ਵੱਖ ਰਾਏ ਹੈ। ਇਨ੍ਹਾਂ ਦਾ ਕਹਿਣਾ ਹੈ ਕਿ ਕਿ ਗੈਰ ਦੇਸੀ ਊਠ ਸੋਕੇ ਅਤੇ ਜਿਆਦਾ ਗਰਮੀ ਕਰਕੇ ਪੇਂਡੂ ਖੇਤਰ ਵੱਲ ਵੱਧ ਰਹੇ ਹਨ ਅਤੇ ਇਹ ਊਠ ਖਾਣ-ਪੀਣ ਅਤੇ ਬਚੇ ਹੋਏ ਪਾਣੀ ਦੇ ਨਾਲ -ਨਾਲ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੱਕ ਸੋਕਾ ਪੈਣਾ ਦੇਸੀ ਜੱਦੀ ਜੰਗਲੀ ਜੀਵਾਂ ਦੇ ਲਈ ਮੁਸ਼ਕਿਲ ਨਹੀਂ ਹੈ ਪਰ ਜੰਗਲੀ ਊਠਾਂ ਦੇ ਲਈ ਇਹ ਬਹੁਤ ਵੱਡਾ ਸੰਕਟ ਹੁੰਦਾ ਹੈ। ਜਾਣਕਾਰੀ ਅਨੁਸਾਰ ਕਮਜ਼ੋਰ ਹੋ ਰਹੇ ਊਠ ਅਕਸਰ ਪਾਣੀ ਦੇ ਖੂੰਹਾ ਕੋਲ ਫਸ ਜਾਂਦੇ ਹਨ ਅਤੇ ਮਰ ਜਾਂਦੇ ਹਨ ਜਿਸ ਨਾਲ ਸਥਾਨਕ ਲੋਕਾਂ ਅਤੇ ਦੇਸ਼ੀ ਜਾਨਵਰਾ ਦੇ ਲਈ ਪਾਣੀ ਦੇ ਸਰੋਤ ਦੂਸ਼ਿਤ ਹੁੰਦੇ ਹਨ। ਇਸ ਲਈ ਕਬਾਇਲੀ ਨੇਤਾਵਾਂ ਨੇ ਸੋਕਾਗ੍ਰਸਤ ਇਲਾਕਿਆਂ ਵਿਚ ਪੀਣ ਦੇ ਪਾਣੀ ਨੂੰ ਬਚਾਉਣ ਦੇ ਲਈ ਦੱਖਣੀ ਅਸਟ੍ਰੇਲੀਆ ਵਿਚ ਲਗਭਗ 10 ਹਜ਼ਾਰ ਊਠਾਂ ਨੂੰ ਮਾਰਨ ਦਾ ਹੁਕਮ ਦਿੱਤਾ ਸੀ।