Home Punjabi-News ਜਾਗੋ ਸੰਘਾ ਦੇ ਵਸਨੀਕਾਂ ਨੇ ਠੇਕਾ ਚੁਕਾਉਣ ਦੀ ਕੀਤੀ ਮੰਗ ...

ਜਾਗੋ ਸੰਘਾ ਦੇ ਵਸਨੀਕਾਂ ਨੇ ਠੇਕਾ ਚੁਕਾਉਣ ਦੀ ਕੀਤੀ ਮੰਗ ਪ੍ਰਸਾਸ਼ਨ ਦੇ ਉੱਚ ਅਧਿਕਾਰੀਆਂ ਨੂੰ ਕੀਤੀਆਂ ਸਿਕਾਇਤਾਂ ਕੋਈ ਕਾਰਵਾਈ ਨਹੀ

ਨੂਰਮਹਿਲ 3 ਫਰਵਰੀ ( ਨਰਿੰਦਰ ਭੰਡਾਲ ) ਅੱਜ ਜਾਗੋ ਸੰਘਾ ਦੇ ਵਸਨੀਕਾਂ ਨੇ ਜਿਨ੍ਹਾਂ ਵਿੱਚ ਔਰਤਾਂ ਵੀ ਸ਼ਾਮਲ ਸਨ। ਨੇ ਪਿੰਡ ਵਿੱਚੋ ਸ਼ਰਾਬ ਦਾ ਠੇਕਾ ਚੁਕਵਾਉਣ ਦੀ ਮੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਠੇਕੇ ਸਾਹਮਣੇ ਭਗਵਾਨ ਵਾਲਮੀਕਿ ਮੰਦਿਰ ਹੋਣ ਕਰਕੇ ਲੋਕ ਸ਼ਰਾਬ ਪੀ ਕੇ ਗਾਲੀ ਗਲੋਚ ਕਰਦੇ ਹਨ। ਜਦੋ ਪਿੰਡ ਦੀਆਂ ਔਰਤਾਂ ਕੁੜਾ ਕਟਰ ਸੁੱਟਣ ਲਈ ਜਾਂਦੀਆਂ ਹਨ। ਜਾਂ ਬਾਹਰ ਔਰਤਾਂ ਸੈਰ ਜਾਂ ਆਪਣੇ ਰਿਸ਼ਤੇਦਾਰਾ ਨੂੰ ਛੱਡਣ ਲਈ ਜਾਂਦੀਆਂ ਹਨ ਸ਼ਰਾਬ ਪੀ ਕੇ ਅਸ਼ਲੀਲ ਗਾਲੀ ਗਲੋਚ ਕਰਦੇ ਹਨ। ਜੋ ਕਿ ਸੁਣਨ ਯੋਗ ਨਹੀਂ ਹੈ। ਉਨ੍ਹਾਂ ਨੇ ਠੇਕੇ ਸਾਹਮਣੇ ਰੋਸ਼ ਪ੍ਰਦਰਸ਼ਨ ਵੀ ਕੀਤਾ। ਤੇ ਜੰਮਕੇ ਨਾਅਰੇ ਬਾਜੀ ਕੀਤੀ। ਪ੍ਰਦਰਸ਼ਨ ਕਰਨ ਵਾਲਿਆਂ ਵਿੱਚ ਸੁਨੀਤਾ ਸਰਪੰਚ ਜਾਗੋਸੰਘਾ , ਟਾਟਾ ਸਾਬਕਾ ਸਰਪੰਚ , ਹਰਜਿੰਦਰ ਕੁਮਾਰ , ਸੋਡੀ ਲਾਲ , ਬੱਗੂ ਰਾਮ ,ਤੀਰਥ ਕੌਰ , ਅਮਰੀਕ ਸਿੰਘ ਪੰਚ , ਹਰਦੀਪ ਕੁਮਾਰ , ਰਮਨਪ੍ਰੀਤ , ਸਿੰਦਾ , ਅਵਤਾਰ ਕੌਰ , ਪਰਮਿੰਦਰ ਕੌਰ , ਰਣਜੀਤ ਸਿੰਘ , ਗੁਰਨਾਮ ਸਿੰਘ , ਰਾਜੂ , ਅਤੇ ਭਾਰੀ ਗਿਣਤੀ ਵਿਚ ਪਹੁੰਚੇ ਲੋਕਾਂ ਨੇ ਦੱਸਿਆ ਕਿ ਅਸੀਂ ਪਿੰਡ ਵਿੱਚੋ ਠੇਕਾ ਚੁਕਵਾਉਣ ਲਈ ਕਈ ਵਾਰੀ ਉੱਚ ਅਧਿਕਾਰੀਆਂ ਨੂੰ ਸ਼ਿਕਾਇਤਾਂ ਕਰ ਚੁੱਕੇ ਹਾਂ। ਪਰ ਸਾਡੀ ਕਿਸੇ ਨੇ ਵੀ ਨਹੀਂ ਸੁਣੀ। ਉਨ੍ਹਾਂ ਦੱਸਿਆ ਕਿ ਇਹ ਸ਼ਰਾਬ ਦਾ ਠੇਕਾ ਇਕ ਘਰ ਵਿੱਚ ਚੱਲ ਰਿਹਾ ਹੈ। ਇਥੋਂ ਲੋਕ ਸ਼ਰਾਬ ਪੀ ਕਿ ਸ਼ਰੇਆਮ ਗਾਲੀ ਗਲੋਚ ਕਰਦੇ ਹਨ। ਤੇ ਆਪਸ ਵਿੱਚ ਲੜਦੇ ਹਨ।
ਉਧਰ ਮਾਲਿਕ ਮਕਾਨ ਆਸ਼ਾ ਰਾਣੀ ਨੇ ਕਹਿਣਾ ਹੈ ਕਿ ਉਸ ਦਾ ਘਰ ਪਿੰਡ ਸਿੱਧਮ ਮੁੱਤਸੱਦੀ ਵਿੱਚ ਪੈਦਾ ਹੈ , ਮੇਰਾ ਗੁਜਾਰਾ ਇੱਥੋਂ ਹੀ ਚੱਲਦਾ ਹੈ। ਮੇਰੇ ਪਿੰਡ ਦੀ ਸਰਪੰਚਣੀ ਰਾਜ ਕੁਮਾਰੀ ਮੈਨੂੰ ਕਹਿ ਦੇਵੇ ਤਾਂ ਮੈ ਘਰ ਵਿੱਚੋ ਠੇਕਾ ਚੁਕਵਾ ਦਿੰਦੀ ਹਾਂ।