* ਫੇਸ ਮਾਸਕ, ਦਸਤਾਨੇ ਅਤੇ ਸੈਨੀਟਾਇਜਰਾਂ ਦੀ ਕੀਤੀ ਵੰਡ
ਫਗਵਾੜਾ ( ਡਾ ਰਮਨ ) ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ਸੌਰਵ ਖੁੱਲਰ ਨੇ ਅੱਜ ਨਗਰ ਨਿਗਮ ਫਗਵਾੜਾ ਦੇ ਕਰੀਬ 100 ਸਫਾਈ ਸੇਵਕਾਂ ਨੂੰ ਕੋਰੋਨਾ ਮਹਾਮਾਰੀ ਦੇ ਬਾਵਜੂਦ ਤਨਦੇਹੀ ਨਾਲ ਡਿਉਟੀ ਨਿਭਾਉਂਦੇ ਹੋਏ ਸ਼ਹਿਰ ਨੂੰ ਸਾਫ ਸੁਥਰਾ ਬਣਾਈ ਰੱਖਣ ਵਿੱਚ ਦਿੱਤੇ ਜਾ ਰਹੇ ਸਹਿਯੋਗ ਲਈ ਸਨਮਾਨਤ ਕਰਦਿਆਂ ਉਹਨਾਂ ਦੀ ਹੌਸਲਾ ਅਫਜਾਈ ਕੀਤੀ। ਇਸ ਮੌਕੇ ਉਹਨਾਂ ਸਫਾਈ ਸੇਵਕਾਂ ਨੂੰ ਡਿਉਟੀ ਦੌਰਾਨ ਵਰਤੋਂ ਵਿਚ ਲਿਆਉਣ ਲਈ ਫੇਸ ਮਾਸਕ, ਦਸਤਾਨੇ ਅਤੇ ਹੈਂਡ ਸੈਨੀਟਾਇਜਰ ਵੀ ਭੇਂਟ ਕੀਤੇ। ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਸੌਰਵ ਖੁੱਲਰ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਨੌਜਵਾਨ ਕਾਂਗਰਸੀ ਆਗੂ ਹਮੇਸ਼ਾ ਦੇਸ਼ ਅਤੇ ਸਮਾਜ ਲਈ ਆਪਣਾ ਵਢਮੁੱਲਾ ਯੋਗਦਾਨ ਪਾਉਂਦੇ ਹਨ। ਸੌਰਵ ਖੁੱਲਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਹਨਾਂ ਫਗਵਾੜਾ ਪੁਲਿਸ ਨੂੰ ਵਧੀਆ ਦਰਜੇ ਦੀਆਂ 50 ਪੀ.ਪੀ.ਈ. ਕਿੱਟਾਂ ਵੀ ਭੇਂਟ ਕੀਤੀਆਂ ਸਨ। ਉਹਨਾਂ ਕਿਹਾ ਕਿ ਕੋਰੋਨਾ ਵਾਇਰਸ ਨਾਲ ਜਾਰੀ ਲੜਾਈ ਵਿਚ ਸਫਾਈ ਸੇਵਕਾਂ ਦੀ ਡਿਉਟੀ ਸਭ ਤੋਂ ਜਿਆਦਾ ਰਿਸਕ ਵਾਲੀ ਹੈ ਕਿਉਂਕਿ ਸਾਫ ਸਫਾਈ ਅਤੇ ਹਰ ਗਲੀ ਮੁਹੱਲੇ ਨੂੰ ਸੈਨੀਟਾਇਜ ਕਰਨ ਸਮੇਂ ਵਾਇਰਸ ਦੀ ਚਪੇਟ ਵਿਚ ਆਉਣ ਦਾ ਸੱਭ ਤੋਂ ਜਿਆਦਾ ਖਤਰਾ ਰਹਿੰਦਾ ਹੈ। ਖੁੱਲਰ ਨੇ ਕਿਹਾ ਕਿ ਇਸ ਮਹਾਮਾਰੀ ਵਿਚ ਸਫਾਈ ਸੇਵਕ ਅਸਲੀ ਯੋਧਿਆਂ ਦੀ ਭੂਮਿਕਾ ਨਿਭਾ ਰਹੇ ਹਨ ਜਿਸ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਸ ਮੌਕੇ ਹੈਪੀ ਬਸਰਾ, ਤਰਨ ਨਾਮਧਾਰੀ, ਮੌਲਾ ਸ਼ੇਰਗਿਲ, ਸ਼ਿਵਮ ਸੇਠ, ਹਰਕਿੰਦਰ ਸਿੰਘ ਬਸਰਾ, ਦਮਨ ਅਰੋੜਾ, ਯੁਵਰਾਜ, ਤਨੂੰ ਸ਼ੇਰਗਿਲ, ਜੱਸਾ ਗੌਂਸਪੁਰ ਤੇ ਹਰਦੀਪ ਗੌਂਸਪੁਰ ਆਦਿ ਮੌਜੂਦ ਸਨ