* ਬਾਬਾ ਸਿਪਾਹੀਆ ਵਿਖੇ ਲਗਾਈ ਆਟੋਮੈਟਿਕ ਸੈਨੀਟਾਈਜਰ ਮਸ਼ੀਨ
ਫਗਵਾੜਾ (ਡਾ ਰਮਨ ) ਜ਼ਿਲ੍ਹਾ ਕਪੂਰਥਲਾ ਯੂਥ ਕਾਂਗਰਸ ਵਲੋਂ ਜ਼ਿਲ੍ਹਾ ਪ੍ਰਧਾਨ ਸੌਰਵ ਖੁੱਲਰ ਦੀ ਅਗਵਾਈ ਹੇਠ ਫਗਵਾੜਾ ਦੇ ਵਾਰਡ ਨੰਬਰ 7 ਸਥਿਤ ਦਰਗਾਹ ਬਾਬਾ ਸਿਪਾਹੀਆ ਵਿਖੇ 25 ਲੋੜਵੰਦ ਪਰਿਵਾਰਾਂ ਨੂੰ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਭੇਜੀਆਂ ਰਾਸ਼ਨ ਦੀਆਂ ਕਿੱਟਾਂ ਵੰਡੀਆਂ ਗਈਆਂ। ਇਸ ਤੋਂ ਇਲਾਵਾ ਦਰਗਾਹ ਵਿਖੇ ਅਕਾਲ ਇੰਡਸਟ੍ਰੀਜ ਦੇ ਵਢਮੁੱਲੇ ਸਹਿਯੋਗ ਨਾਲ ਆਟੋਮੈਟਿਕ ਸੈਨੀਟਾਇਜਰ ਮਸ਼ੀਨ ਵੀ ਲਗਾਈ ਗਈ। ਜਿਸਦਾ ਉਦਘਾਟਨ ਸੌਰਵ ਖੁੱਲਰ ਦੇ ਨਾਲ ਥਾਣਾ ਸਿਟੀ ਫਗਵਾੜਾ ਦੇ ਐਸ.ਐਚ.ਓ. ਉਂਕਾਰ ਸਿੰਘ ਬਰਾੜ ਨੇ ਕੀਤਾ। ਉਹਨਾਂ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਕੋਰੋਨਾ ਆਫਤ ਦੌਰਾਨ ਸੌਰਵ ਖੁੱਲਰ ਅਤੇ ਉਨ੍ਹਾਂ ਦੀ ਟੀਮ ਨੇ ਲੋੜਵੰਦਾਂ ਦੀ ਜਿੱਥੇ ਹਰ ਸੰਭਵ ਮੱਦਦ ਕੀਤੀ ਉੱਥੇ ਹੀ ਕੋਰੋਨਾ ਯੋਧਿਆਂ ਵਜੋਂ ਸੇਵਾ ਨਿਭਾ ਰਹੇ ਪੁਲਿਸ ਦੇ ਜਵਾਨਾ ਨੂੰ ਵੀ ਪੀ.ਪੀ.ਈ. ਕਿੱਟਾਂ ਅਤੇ ਸੈਨੀਟਾਇਜਰ, ਫੇਸ ਮਾਸਕ ਆਦਿ ਭੇਂਟ ਕਰਕੇ ਉਹਨਾਂ ਦੀ ਹੌਸਲਾ ਅਫਜਾਈ ਕੀਤੀ ਜੋ ਕਿ ਸ਼ਲਾਘਾਯੋਗ ਹੈ। ਜ਼ਿਲ੍ਹਾ ਯੂਥ ਪ੍ਰਧਾਨ ਸੌਰਵ ਖੁੱਲਰ ਨੇ ਭਰੋਸਾ ਦਿੱਤਾ ਕਿ ਭਵਿੱਖ ਵਿਚ ਵੀ ਲੋੜਵੰਦ ਪਰਿਵਾਰਾਂ ਦੀ ਸੇਵਾ ਅਤੇ ਸਹਾਇਤਾ ਦੇ ਉਪਰਾਲੇ ਜਾਰੀ ਰੱਖੇ ਜਾਣਗੇ। ਇਸ ਮੌਕੇ ਸੰਜੀਵ ਭਟਾਰਾ, ਤਰਨ ਸਿੰਘ ਨਾਮਧਾਰੀ, ਅਮਰਿੰਦਰ ਸ਼ੇਰਗਿਲ, ਰਾਜੂ ਬਸਰਾ, ਤਾਰਾ ਸਿੰਘ, ਦਮਨ ਅਰੋੜਾ, ਅਭੀ, ਸੌਰਵ, ਸਾਹਿਲ, ਤਨੂੰ, ਕਾਕਾ ਅਤੇ ਅਜੇ ਪਾਠਕ ਆਦਿ ਹਾਜਰ ਸਨ।