Home Punjabi-News ਜ਼ਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਸ਼ਾਹਕੋਟ ਦੀ ਪੁਲਿਸ ਵੱਲੋਂ 40ਬੋਤਲਾ ਨਜਾਇਜ਼ ਸ਼ਰਾਬ...

ਜ਼ਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਸ਼ਾਹਕੋਟ ਦੀ ਪੁਲਿਸ ਵੱਲੋਂ 40ਬੋਤਲਾ ਨਜਾਇਜ਼ ਸ਼ਰਾਬ ਸਮੇਤ ਇਕ ਕਾਬੂ। (SHO ਸੁਰਿੰਦਰ ਕੁਮਾਰ ਕੰਬੋਜ)

ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ

ਸ਼ਾਹਕੋਟ,/ਮਲਸੀਆਂ ਸੀ੍ ਸਤਿੰਦਰ ਸਿੰਘ,ਪੀ,ਪੀ,ਐਸ ਸੀਨੀਅਰ ਪੁਲਿਸ ਕਪਤਾਨ (ਦਿਹਾਤੀ)ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ,ਸੀ੍ ਮਨਪ੍ਰੀਤ ਸਿੰਘ ਢਿੱਲੋਂ,ਪੀ,ਪੀ,ਐਸ ਪੁਲਿਸ ਕਪਤਾਨ (ਇਨਵੈਸਟੀਗੇਸ਼ਨ) ਜਲੰਧਰ ਦਿਹਾਤੀ ਅਤੇ ਸੀ੍ ਵਰਿੰਦਰਪਾਲ ਸਿੰਘ ,ਪੀ,ਪੀ,ਐਸ ਉਪ ਪੁਲਿਸ ਕਪਤਾਨ ਸਭ ਡਵੀਜ਼ਨ ਸ਼ਾਹਕੋਟ ਜੀ ਦੀ ਅਗਵਾਈ ਹੇਠ।ਮਾੜੇ ਅਨਸਰਾਂ ਖਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਐਸ.ਆਈ ਸੁਰਿੰਦਰ ਕੁਮਾਰ ਮੁੱਖ ਅਫਸਰ ਥਾਣਾ ਸ਼ਾਹਕੋਟ ਅਤੇ ਪੁਲਿਸ ਪਾਰਟੀ ਵੱਲੋਂ 40 ਬੋਤਲਾਂ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਗਿ੍ਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ
ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਐਸ.ਆਈ ਸੁਰਿੰਦਰ ਕੁਮਾਰ ਮੁੱਖ ਅਫਸਰ ਥਾਣਾ ਸ਼ਾਹਕੋਟ ਨੇ ਦੱਸਿਆ ਕਿ ਮਿਤੀ 28-09-2020 ਨੂੰ ਏ.ਐਸ.ਆਈ ਦਲਜੀਤ ਸਿੰਘ ਥਾਣਾ ਸ਼ਾਹਕੋਟ ਨੇ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਦੌਰਾਨ ਬੰਨ ਦਰਿਆ ਸਤਲੁਜ ਬਾਹਦ ਬੂੜੇਵਾਲ ਤੋਂ ਸੋਹਣ ਸਿੰਘ ਪੁੱਤਰ ਗੁਲਜਾਰ ਸਿੰਘ ਵਾਸੀ ਚੱਕ ਹਾਥੀਆਣਾ ਥਾਣਾ ਸ਼ਾਹਕੋਟ ਨੂੰ ਕਾਬੂ ਕਰਕੇ ਇਸ ਪਾਸੋ ਇੱਕ ਕੈਨ ਪਲਾਸਟਿਕ ਵਿਚੋਂ 40 ਬੋਤਲਾਂ ਸ਼ਰਾਬ ਨਜਾਇਜ਼ (30ਐਮ.ਐਲ) ਸ਼ਰਾਬ ਨਜਾਇਜ਼ ਬਰਾਮਦ ਕੀਤੀ ਹੈ ਅਤੇ ਇਸ ਦੇ ਖਿਲਾਫ ਮੁਕੱਦਮਾ ਨੰਬਰ 276 ਮਿਤੀ 28-09-2020ਅ/ਧ 61-1-14Ex Act ਥਾਣਾ ਸ਼ਾਹਕੋਟ ਦਰਜ ਰਜਿਸਟਰ ਕੀਤਾ ਗਿਆ ਹੈ ਦੌਰਾਨੇ ਪੁਛਗਿੱਛ ਸੋਹਣ ਸਿੰਘ ਉਕਤ ਨੇ ਦਸਿਆ ਕਿ ਮਿਤੀ 20-05-2020 ਨੂੰ ਉਸ ਨੇ ਸਤਲੁਜ ਦਰਿਆ ਦੇ ਕਿਨਾਰੇ 04 ਤਰਪਾਲਾ ਵਿੱਚ 4000 ਲੀਟਰ ਲਾਹਣ ਸ਼ਰਾਬ ਕਸੀਦ ਕਰਨ ਲਈ ਪਾ ਕੇ ਰੱਖੀ ਸੀ,ਜੋ ਮੌਕਾ ਪਰ ਪੁਲਿਸ ਪਾਰਟੀ ਦੇ ਆਉਣ ਤੇ ਉਹ ਦਰਿਆ ਪਾਰ ਕਰਕੇ ਮੌਕਾ ਤੋਂ ਦੌੜ ਗਿਆ ਸੀ।ਜੋ ਇਸ ਸਬੰਧੀ ਪਹਿਲਾ ਹੀ ਮੁਕੱਦਮਾ ਨੰਬਰ 110 ਮਿਤੀ 20-05-2020 ਅ/ਧ 61-1-14Ex Act ਥਾਣਾ ਸ਼ਾਹਕੋਟ ਦਰਜ ਰਜਿਸਟਰ ਹੈ। ਜਿਸ ਤੇ ਸੋਹਣ ਸਿੰਘ ਪੁੱਤਰ ਗੁਲਜਾਰ ਸਿੰਘ ਵਾਸੀ ਚੱਕ ਹਾਥੀਆਣਾ ਸ਼ਾਹਕੋਟ ਨੂੰ ਇਸ ਮੁਕੱਦਮੇ ਵਿਚ ਵੀ ਗਿ੍ਫਤਾਰ ਕੀਤਾ ਗਿਆ ਹੈ।

ਸ਼ਾਹਕੋਟ ਮਲਸੀਆਂ ਤੋਂ ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ ਦੀ ਵਿਸ਼ੇਸ਼ ਰਿਪੋਰਟ k9 ਨਿਊਜ਼ ਪੰਜਾਬ