* ਜ਼ਿਲ੍ਹਾ ਪ੍ਰਧਾਨ ਸੌਰਵ ਖੁੱਲਰ ਨੇ ਸਹਿਯੋਗੀਆਂ ਦਾ ਕੀਤਾ ਧੰਨਵਾਦ
ਫਗਵਾੜਾ (ਡਾ ਰਮਨ ) ਜ਼ਿਲ੍ਹਾ ਕਪੂਰਥਲਾ ਯੂਥ ਕਾਂਗਰਸ ਕਮੇਟੀ ਵਲੋਂ ਜ਼ਿਲ੍ਹਾ ਪ੍ਰਧਾਨ ਸੌਰਵ ਖੁੱਲਰ ਦੀ ਪ੍ਰਧਾਨਗੀ ਹੇਠ ਫਗਵਾੜਾ ਸ਼ਹਿਰੀ ਯੂਥ ਪ੍ਰਧਾਨ ਕਰਮਦੀਪ ਸਿੰਘ ਕੰਮਾ ਦੇ ਸਹਿਯੋਗ ਨਾਲ ਸ਼ਿਵ ਮੰਦਰ ਨਿਉ ਮਾਡਲ ਟਾਊਨ ਰਤਨਪੁਰਾ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੌਂਪ ਦੇ ਆਯੋਜਨ ਵਿਚ ਪਰਵਿੰਦਰ ਸਿੰਘ ਲਾਪਰਾ ਜ਼ਿਲ੍ਹਾ ਯੂਥ ਇੰਚਾਰਜ਼, ਕਰਨ ਮਹਾਜਨ ਯੂਥ ਪ੍ਰਧਾਨ ਕਪੂਰਥਲਾ ਤੋਂ ਇਲਾਵਾ ਸਿਮਰਨ ਰਾਣਾ ਯੂਥ ਪ੍ਰਧਾਨ ਭੁਲੱਥ, ਨਰੇਨ ਜਨਰਲ ਸਕੱਤਰ ਜ਼ਿਲ੍ਹਾ ਕਪੂਰਥਲਾ ਦਾ ਵੀ ਵਿਸ਼ੇਸ਼ ਯੋਗਦਾਨ ਰਿਹਾ। ਕੈਂਪ ਦੌਰਾਨ ਕਰੀਬ 80 ਯੁਨਿਟ ਖੂਨਦਾਨ ਕੀਤਾ ਗਿਆ। ਖੂਨ ਦਾਨ ਕਰਨ ਵਾਲੇ ਯੂਥ ਕਾਂਗਰਸ ਵਰਕਰਾਂ ਨੂੰ ਅਸ਼ੀਰਵਾਦ ਦੇਣ ਲਈ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵਿਸ਼ੇਸ਼ ਤੌਰ ਤੇ ਪੁੱਜੇ। ਉਨ੍ਹਾਂ ਦੇ ਨਾਲ ਸੂਬਾ ਕਾਂਗਰਸ ਸਕੱਤਰ ਮਨੀਸ਼ ਭਾਰਦਵਾਜ, ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਪ੍ਰਧਾਨ ਸੰਜੀਵ ਬੁੱਗਾ ਅਤੇ ਸਾਬਕਾ ਕੌਂਸਲਰ ਬੰਟੀ ਵਾਲੀਆ ਨੇ ਵੀ ਉਚੇਰੇ ਤੌਰ ਤੇ ਸ਼ਿਰਕਤ ਕੀਤੀ। ਜ਼ਿਲ੍ਹਾ ਯੂਥ ਪ੍ਰਧਾਨ ਸੌਰਵ ਖੁੱਲਰ ਨੇ ਦੱਸਿਆ ਕਿ ਇਹ ਕੈਂਪ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਕਰਕੇ ਲਗਾਇਆ ਗਿਆ ਹੈ। ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਸਮੂਹ ਖੂਨ ਦਾਨੀਆਂ ਨੂੰ ਅਸ਼ੀਰਵਾਦ ਦਿੰਦਿਆਂ ਕਿਹਾ ਕਿ ਯੂਥ ਕਾਂਗਰਸ ਨੇ ਹਮੇਸ਼ਾ ਹੀ ਸਮਾਜ ਨੂੰ ਦਿਸ਼ਾ ਦੇਣ ਦਾ ਕੰਮ ਕੀਤਾ ਹੈ ਅਤੇ ਜ਼ਿਲ੍ਹਾ ਯੂਥ ਪ੍ਰਧਾਨ ਸੌਰਵ ਖੁੱਲਰ ਕਾਂਗਰਸ ਪਾਰਟੀ ਦੀ ਇਸ ਪਰੰਪਰਾ ਨੂੰ ਜਿਸ ਤਨਦੇਹੀ ਨਾਲ ਅੱਗੇ ਵਧਾ ਰਹੇ ਹਨ ਉਹ ਖਾਸ ਤੌਰ ਤੇ ਸ਼ਲਾਘਾ ਯੋਗ ਹੈ। ਇਸ ਮੌਕੇ ਹੈਪੀ ਡਾਬਰ, ਤਰਨਜੀਤ ਸਿੰਘ ਨਾਮਧਾਰੀ, ਅਮਰਿੰਦਰ ਸ਼ੇਰਗਿਲ, ਰਾਜੂ ਬਸਰਾ, ਤਾਰਾ ਸਿੰਘ, ਦਮਨ ਅਰੋੜਾ, ਅਭੀ, ਸੌਰਵ, ਸਾਹਿਲ, ਤਨੂ, ਕਾਕਾ, ਕਰਨ ਲੱਧੜ, ਅਮਰਿੰਦਰ ਕਲਸੀ, ਸਨੀ ਸਲ•ਣ ਤੋਂ ਇਲਾਵਾ ਯੂਥ ਕਾਂਗਰਸ ਦੇ ਆਗੂ ਅਤੇ ਵਰਕਰ ਹਾਜਰ ਸਨ।