* ਕਿਸਾਨਾ ਦਾ ਰੋਹ ਦੇਖ ਕੇ ਮੋਦੀ ਸਰਕਾਰ ਨੂੰ ਹੱਥਾਂ-ਪੈਰਾਂ ਦੀ ਪਈ – ਸੌਰਵ ਖੁੱਲਰ
ਫਗਵਾੜਾ (ਡਾ ਰਮਨ ) ਜ਼ਿਲ੍ਹਾ ਕਪੂਰਥਲਾ ਯੂਥ ਕਾਂਗਰਸ ਵਲੋਂ ਜ਼ਿਲ੍ਹਾ ਪ੍ਰਧਾਨ ਸੌਰਵ ਖੁੱਲਰ ਦੀ ਅਗਵਾਈ ਹੇਠ ਅੱਜ ਕਿਸਾਨਾ ਦੇ ਪੰਜਾਬ ਬੰਦ ਵਿਚ ਸ਼ਾਮਲ ਹੋ ਕੇ ਆਪਣਾ ਸਰਮਥਨ ਦਿੱਤਾ ਗਿਆ। ਇਸ ਤੋਂ ਪਹਿਲਾਂ ਵੀਰਵਾਰ ਦੇਰ ਸ਼ਾਮ ਨੂੰ ਯੂਥ ਕਾਂਗਰਸ ਨੇ ਮਸ਼ਾਲ ਮਾਰਚ ਕੱਢ ਕੇ ਕਿਸਾਨਾ ਦੇ ਹੱਕ ਦੀ ਆਵਾਜ਼ ਨੂੰ ਕੇਂਦਰ ਦੀ ਮੋਦੀ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ। ਇਸ ਮੌਕੇ ਜਿਲ•ਾ ਯੂਥ ਪ੍ਰਧਾਨ ਸੌਰਵ ਖੁੱਲਰ ਨੇ ਕਿਹਾ ਕਿ ਕਿਸਾਨੀ ਪੰਜਾਬ ਦੀ ਆਰਥਕਤਾ ਦੀ ਰੀੜ• ਦੀ ਹੱਡੀ ਹੈ ਅਤੇ ਮੋਦੀ ਸਰਕਾਰ ਨੇ ਕਿਸਾਨ ਵਿਰੋਧੀ ਬਿਲ ਪਾਸ ਕਰਕੇ ਪੰਜਾਬ ਦੀ ਰੀੜ• ਤੇ ਵਾਰ ਕੀਤਾ ਹੈ ਜਿਸਦਾ ਜਵਾਬ ਸੂਬੇ ਦੇ ਕਿਸਾਨਾ ਨੇ ਅੱਜ ਭਾਰੀ ਇਕੱਠ ਕਰਕੇ ਦੇ ਦਿੱਤਾ ਹੈ। ਮੋਦੀ ਸਰਕਾਰ ਨੂੰ ਕਿਸਾਨਾ ਦਾ ਰੋਹ ਦੇਖ ਕੇ ਇਸ ਸਮੇਂ ਹੱਥਾਂ-ਪੈਰਾਂ ਦੀ ਪੈ ਚੁੱਕੀ ਹੈ। ਯੂਥ ਕਾਂਗਰਸ ਪੰਜਾਬ ਦੇ ਕਿਸਾਨਾ, ਆੜ•ਤੀਆਂ, ਮੰਡੀ ਮਜਦੂਰਾਂ ਅਤੇ ਮੁਨੀਮ ਮਾਰੂ ਖੇਤੀ ਬਿਲਾਂ ਦੇ ਖਿਲਾਫ ਡਟ ਕੇ ਖੜੀ ਹੈ ਅਤੇ ਅੱਗੇ ਵੀ ਖੜੀ ਰਹੇਗੀ। ਇਸ ਮੌਕੇ ਯੂਥ ਕਾਂਗਰਸੀ ਆਗੂ ਤਰਨ ਸਿੰਘ ਨਾਮਧਾਰੀ, ਹੈਪੀ ਡਾਬਰ, ਮੌਲਾ ਸ਼ੇਰਗਿਲ, ਨਵਜੋਤ ਮਾਹਲ, ਹੈੱਪੀ ਬਸਰਾ, ਰਾਜੂ ਬਸਰਾ, ਦੀਪਾ ਪਲਾਹੀ, ਨਿੱਕੀ ਬਸਰਾ ਆਦਿ ਹਾਜਰ ਸਨ।