ਫਗਵਾੜਾ (ਡਾ ਰਮਨ) ਪੰਜਾਬ ਅੰਦਰ ਕਰੋਨਾ ਵਾਇਰਸ ਨੂੰ ਲੈ ਕੇ ਲਗਾੲੇ ਕਰਫਿਊ ਸਦਕਾ ਪੈਦਾ ਹੋਈ ਸਥਿਤੀ ਕਾਰਣ ਪੰਜਾਬ ਸਰਕਾਰ ਵੱਲੋਂ ਗਰੀਬ ਤੇ ਲੋੜਵੰਦ ਪਰਿਵਾਰਾਂ ਦੇ ਘਰ ਰਾਸ਼ਨ ਪਹੁੰਚਾਉਣ ਲਈ ਪ੍ਰਸ਼ਾਸਨ ਅਤੇ ਪੁਲਿਸ ਰਾਹੀ ਅਨੇਕਾਂ ਯਤਨ ਕੀਤੇ ਜਾ ਰਹੇ ਹਨ ਜਿਸ ਤਹਿਤ ਗੁਰੂ ਨਾਨਕ ਮਿਸ਼ਨ ਬਿਰਧ ਆਸ਼ਰਮ ਸਪਰੋੜ ਫਗਵਾੜਾ ਵਿਖੇ ਜ਼ਿਲ੍ਹਾ ਸੈਸ਼ਨ ਜੱਜ ਕਪੂਰਥਥਲਾ ਕਿਸ਼ੋਰ ਕੁਮਾਰ ਨੇ ਦੋਰਾ ਕਰ ਜ਼ਰੂਰਤਮੰਦਾਂ ਨੂੰ ਉਨ੍ਹਾਂ ਦੀ ਜ਼ਰੂਰਤ ਦੇ ਮੁਤੱਲਕ ਰਾਸ਼ਨ ਵਿਤਰਿਤ ਕੀਤਾ ਇਸ ਮੌਕੇ ਉਨ੍ਹਾਂ ਨਾਲ ਸੀ ਜੇ ਐਮ ਅਜੀਤ ਪਾਲ ਸਿੰਘ , ਸੂਰਤ ਸਿੰਘ ਪੱਡਾ ਤੋ ਇਲਾਵਾ ਆਸ਼ਰਮ ਦੇ ਅਹੁਦੇਦਾਰ ਮੋਜੂਦ ਸਨ ੲਿਸ ਮੌਕੇ ਜੱਜ ਕਿਸ਼ੋਰ ਕੁਮਾਰ ਨੇ ਆਖਿਆ ਕਿ ਮੁਸ਼ਕਿਲ ਸਮੇ ਚ ਜ਼ਰੂਰਤਮੰਦਾਂ ਦੀ ਮੱਦਦ ਕਰਨਾ ਸਾਡਾ ਮੁੱਢਲਾ ਫਰਜ਼ ਹੈ ਜਿਸ ਨੁੰ ਨਿਭਾਣਾ ਸਾਡੀ ਨੈਤਿਕ ਜ਼ਿੰਮੇਵਾਰੀ ਹੈ