* ਕੋਰੋਨਾ ਸੰਕਟ ਨਾਲ ਨਜਿੱਠਣ ‘ਚ ਪੁਲਿਸ ਦੀ ਭੂਮਿਕਾ ਸ਼ਲਾਘਾਯੋਗ
ਫਗਵਾੜਾ ( ਡਾ ਰਮਨ ) ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਸੌਰਵ ਖੁੱਲਰ ਨੇ ਸ਼ਲਾਘਾਯੋਗ ਉਪਰਾਲਾ ਕਰਦਿਆਂ ਅੱਜ ਪੁਲਿਸ ਮੁਲਾਜ਼ਮਾਂ ਨੂੰ ਪੰਜਾਹ (ਪਰਸਨਲ ਪ੍ਰੋਟੈਕਟਿਵ ਉਪਕਰਣ) ਪੀਪੀਈ ਕਿੱਟਾਂ ਭੇਂਟ ਕੀਤੀਆਂ ਤਾਂ ਜੋ ਕੋਵਿਡ-19 ਨੋਵਲ ਕੋਰੋਨਾ ਵਾਇਰਸ ਖ਼ਿਲਾਫ਼ ਦੇਸ਼ ਪੱਧਰੀ ਜੰਗ ਵਿੱਚ ਪੁਲਿਸ ਮੁਲਾਜਮ ਸੁਰੱਖਿਅਤ ਮਹਿਸੂਸ ਕਰਦੇ ਹੋਏ ਤਨਦੇਹੀ ਨਾਲ ਆਪਣੀ ਡਿਊਟੀ ਕਰ ਸਕਣ। ਇਹ ਪੀ.ਪੀ.ਈ. ਕਿੱਟਸ ਐਸ.ਪੀ. ਫਗਵਾੜਾ ਮਨਵਿੰਦਰ ਸਿੰਘ ਨੂੰ ਭੇਂਟ ਕਰਨ ਮੌਕੇ ਸੌਰਵ ਖੁੱਲਰ ਨੇ ਕਿਹਾ ਕਿ ਜੋ ਕਿੱਟਾਂ ਉਹ ਦੇ ਰਹੇ ਹਨ ਇਹ ਵਿਸ਼ਵ ਪੱਧਰੀ ਅਤੇ ਵਧੀਆ ਕਵਾਲਿਟੀ ਦੀਆਂ ਹਨ। ਜਿਹਨਾਂ ਨੂੰ ਪਾ ਕੇ ਪੁਲਿਸ ਮੁਲਾਜਮ ਕੋਰੋਨਾ ਵਾਇਰਸ ਕਿਟਾਣੂ ਦੇ ਪ੍ਰਭਾਵ ਤੋਂ ਸੁਰੱਖਿਅਤ ਰਹਿਣਗੇ। ਉਨ੍ਹਾਂ ਕਿਹਾ ਕਿ ਫਗਵਾੜਾ ਪੁਲਿਸ ਐਸ.ਪੀ. ਮਨਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਸ ਤਨਦੇਹੀ ਅਤੇ ਸੇਵਾ ਭਾਵਨਾ ਨਾਲ ਡਿਊਟੀ ਕਰ ਰਹੀ ਹੈ ਉਹ ਮਿਸਾਲੀ ਹੈ। ਇਸ ਤੋਂ ਪਹਿਲਾਂ ਕਿਸੇ ਵੀ ਸੰਕਟ ਵਿੱਚ ਪੁਲਿਸ ਨੂੰ ਇਸ ਤਰ੍ਹਾਂ ਭੁੱਖ ਨਾਲ ਪੀੜਤ ਲੋਕਾਂ ਨੂੰ ਘਰਾਂ ਵਿੱਚ ਰਾਸ਼ਨ ਜਾਂ ਲੰਗਰ ਪਹੁੰਚਾਉਂਦੇ ਨਹੀਂ ਦੇਖਿਆ ਗਿਆ। ਕੋਰੋਨਾ ਸੰਕਟ ਵਿੱਚ ਪੁਲਿਸ ਦੀ ਸੇਵਾ ਭਾਵਨਾ ਨੂੰ ਦੇਖਦੇ ਹੋਏ ਉਹਨਾਂ ਦੇ ਮਨ ਵਿਚ ਪੁਲਿਸ ਪ੍ਰਤੀ ਸਤਿਕਾਰ ਕਾਫੀ ਵਧਿਆ ਹੈ। ਇਸ ਦੌਰਾਨ ਐਸਪੀ ਮਨਵਿੰਦਰ ਸਿੰਘ ਤੋਂ ਇਲਾਵਾ ਡੀ.ਐੱਸ.ਪੀ. ਸੁਰਿੰਦਰ ਚਾਂਦ, ਥਾਣਾ ਸਿਟੀ ਇੰਚਾਰਜ ਉਂਕਾਰ ਸਿੰਘ ਬਰਾੜ, ਸਦਰ ਥਾਣਾ ਇੰਚਾਰਜ ਅਮਰਜੀਤ ਮੱਲੀ ਅਤੇ ਥਾਣਾ ਸਤਨਾਮਪੁਰਾ ਦੇ ਇੰਚਾਰਜ ਮੈਡਮ ਊਸ਼ਾ ਰਾਣੀ ਨੇ ਵੀ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਸੌਰਵ ਖੁੱਲਰ ਦੀ ਸ਼ਲਾਘਾ ਕਰਦਿਆਂ ਪੀ ਪੀ ਈ ਕਿੱਟਾਂ ਲਈ ਧੰਨਵਾਦ ਕੀਤਾ। ਇਸ ਮੌਕੇ ਹੈਪੀ ਬਸਰਾ, ਤਰਨ ਨਾਮਧਾਰੀ, ਮੌਲਾ ਸ਼ੇਰਗਿੱਲ, ਹਰਕਿੰਦਰ ਸਿੰਘ ਬਸਰਾ, ਦਮਨ ਅਰੋੜਾ, ਯੁਵਰਾਜ, ਤਨੂੰ ਸ਼ੇਰਗਿੱਲ, ਜੱਸਾ ਗੋਂਸਪੁਰ ਅਤੇ ਹਰਦੀਪ ਗੋਂਸਪੁਰ ਆਦਿ ਹਾਜ਼ਰ ਸਨ।