Home Punjabi-News ਜ਼ਿਲਾ ਜਲੰਧਰ ਦੀ ਦਿਹਾਤੀ ਦੇ ਥਾਣਾ ਸ਼ਾਹਕੋਟ ਦੀ ਪੁਲਿਸ ਨੇ 3 ਵਿਅਕਤੀਆਂ...

ਜ਼ਿਲਾ ਜਲੰਧਰ ਦੀ ਦਿਹਾਤੀ ਦੇ ਥਾਣਾ ਸ਼ਾਹਕੋਟ ਦੀ ਪੁਲਿਸ ਨੇ 3 ਵਿਅਕਤੀਆਂ ਨੂੰ 25 ਕਿੱਲੋ ਗ੍ਰਾਮ ਡੋਡੇ ਚੁਰਾ ਪੋਸਤ ਸਮੇਤ ਇਕ ਮੋਟਰਸਾਈਕਲ ਪਲਟੀਨਾ ਨੰਬਰ PB-08-EN-7160 ਨੂੰ ਕੀਤਾ ਗਿਆ ਕਾਬੂ (SHO ਸੁਰਿੰਦਰ ਕੁਮਾਰ ਕੰਬੋਜ)

ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ

ਡਾ: ਸੰਦੀਪ ਗਰਗ ਐਸ.ਐਸ.ਪੀ. ਜਲੰਧਰ (ਦਿਹਾਤੀ) ਦੇ ਦਿਸ਼ਾ ਨਿਰਦੇਸ਼ਾ ਅਨੁਸਾਰ, ਸ੍ਰ. ਮਨਪ੍ਰੀਤ ਸਿੰਘ ਢਿੱਲੋ ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਜਲੰਧਰ ਦਿਹਾਤੀ ਅਤੇ ਸ੍ਰ. ਵਰਿੰਦਰਪਾਲ ਸਿੰਘ ਡੀ.ਐਸ.ਪੀ. ਸਬ ਡਵੀਜਨ ਸ਼ਾਹਕੋਟ ਦੀਆਂ ਹਦਾਇਤਾ ਅਨੁਸਾਰ ਸ਼ਾਹਕੋਟ ਪੁਲਿਸ ਵੱਲੋਂ ਮਾੜੇ ਅਨਸਰਾ ਤੇ ਸਮੱਗਲਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸਬ ਇੰਸਪੈਕਟਰ ਸੁਰਿੰਦਰ ਕੁਮਾਰ ਕੰਬੋਜ਼ ਐਸ.ਐਚ.ਓ. ਥਾਣਾ ਸ਼ਾਹਕੋਟ ਨੇ ਸਮੇਤ ਪੁਲਿਸ ਪਾਰਟੀ 25 ਕਿੱਲੋ ਗ੍ਰਾਮ ਡੋਡੇ ਚੁਰਾ ਪੋਸਤ, ਇੱਕ ਮੋਟਰਸਾਈਕਲ ਪਲਟੀਨਾ ਨੰਬਰ PB-08EN-7160 ਬ੍ਰਾਹਮ ਕਰਕੇ 03 ਵਿਅਕਤੀਆਂ ਨੂੰ ਗਿ੍ਫਤਾਰ ਵੱਡੀ ਸਫਲਤਾ ਹਾਸਲ ਕੀਤੀ ਗਈ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏsi ਸੁਰਿੰਦਰ ਕੁਮਾਰ ਕੰਬੋਜ SHO ਥਾਣਾ ਸ਼ਾਹਕੋਟ ਨੇ ਦੱਸਿਆ ਕਿ ਇੰਸਪੈਕਟਰ ਲਖਵਿੰਦਰ ਸਿੰਘ ਥਾਣਾ ਸ਼ਾਹਕੋਟ ਨੇ ਸਮੇਤ ਪੁਲਿਸ ਪਾਰਟੀ ਨੇ ਨਾਕਾਬੰਦੀ ਦੌਰਾਨ ਨੇੜੇ ਫਲਾਈਉਵਰ ਸੈਦ ਪੁਰ ਝਿੜੀ ਤੇ ਇੱਕ ਮੋਟਰਸਾਈਕਲ ਤੇ 3 ਨੋਜਵਾਨ ਸਵਾਰ ਨੂੰ ਪੁਛਾ ਕਿ ਤੇ ਕੀ ਨਾਮ ਹੈ ਉਸ ਨੇ ਦੱਸਿਆ ਕਿ ਕਰਮਜੀਤ ਸਿੰਘ ਪੁੱਤਰ ਫੁੱਮਣ ਸਿੰਘ ਵਾਸੀ ਗੱਟੀ ਜੱਟਾਂ ਥਾਣਾ ਧਰਮਕੋਟ ਜ਼ਿਲ੍ਹਾ ਮੋਗਾ ਅਮਰਜੀਤ ਸਿੰਘ ਪੁੱਤਰ ਫੁੱਮਣ ਸਿੰਘ ਨੂੰ ਕਾਬੂ ਕੀਤਾ ਗਿਆ ਅਤੇ ਇਹਨਾਂ ਪਾਸੋਂ ਇੱਕ ਬੋਰਾ ਪਲਾਸਟਿਕ ਵਿੱਚ 25 ਕਿੱਲੋ ਗ੍ਰਾਮ ਡੋਡੇ ਚੁਰਾ ਪੋਸਤ ਬਾ੍ਮਦ ਹੋਏ। ਜਿਸ ਤੇ ਇਹਨਾਂ ਦੇ ਖਿਲਾਫ ਮੁਕੱਦਮਾ ਨੰਬਰ 290 ਮਿਤੀ 13-10-2020 ਅ/ਧ 15-61-85 NDPS ACt ਥਾਣਾ ਸ਼ਾਹਕੋਟ ਦਰਜ ਰਜਿਸਟਰ ਕੀਤਾ ਗਿਆ ਹੈ।ਇਸ ਦੌਰਾਨ ਪੁੱਛਗਿੱਛ ਕਰਮਜੀਤ ਸਿੰਘ ਅਤੇ ਅਮਰਜੀਤ ਸਿੰਘ ਉਕਤਾਨ ਨੇ ਦੱਸਿਆ ਕਿ ਉਹ ਇਹ ਡੋਡੇ ਚੁਰਾ ਪੋਸਤ ਪਿੰਡ ਦੋਲੇਵਾਲ ਜ਼ਿਲਾ ਮੋਗਾ ਤੋਂ ਕਿਸੇ ਅਣਪਛਾਤੇ ਵਿਅਕਤੀ ਪਾਸੋਂ ਲੈਕੇ ਆਏਂ ਸਨ ਅਤੇ ਇਹ ਡੋਡੇ ਚੁਰਾ ਪੋਸਤ ਲਖਵੀਰ ਸਿੰਘ ਉਰਫ ਲੱਖਾਂ ਪੁੱਤਰ ਸ਼ੇਰ ਸਿੰਘ ਵਾਸੀ ਬੂੜੇਵਾਲ ਥਾਣਾ ਸ਼ਾਹਕੋਟ, ਸਤਨਾਮ ਸਿੰਘ ਉਰਫ ਸੱਤੀ ਉਰਫ਼ ਨਿਹੋਗ ਪੁੱਤਰ ਬੰਤਾ ਸਿੰਘ ਵਾਸੀ ਬਾਊ ਪੁਰ ਥਾਣਾ ਸ਼ਾਹਕੋਟ ਨੂੰ ਇਹ ਸਪਲਾਈ ਕਰਨੇ ਸਨ। ਜਿਸ ਤੇ ਲਖਵੀਰ ਸਿੰਘ ਉਰਫ ਲੱਖਾਂ ਪੁੱਤਰ ਸ਼ੇਰ ਸਿੰਘ ਵਾਸੀ ਬੂੜੇਵਾਲ ਥਾਣਾ ਸ਼ਾਹਕੋਟ ਨੂੰ ਗਿ੍ਫਤਾਰ ਕੀਤਾ ਗਿਆ ਹੈ ਅਤੇ ਸਤਪਾਲ ਸਿੰਘ ਉਰਫ ਸੱਤੀ ਉਕਤ ਨੂੰ ਗਿ੍ਫਤਾਰ ਕਰਨ ਲਈ ਰੋਡ ਤੇ ਕੀਤੇ ਜਾਂ ਰਹੇ ਹਨ
ਜੋ ਇਹਨਾਂ ਨੂੰ ਅੱਜ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਇਹਨਾਂ ਪਾਸੋਂ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।ਜੋ ਨਸ਼ੇ ਦੇ ਸਮੱਗਲਿਗ ਵਿੱਚ ਸ਼ਾਮਲ ਵਿਅਕਤੀਆਂ ਬਾਰੇ ਅਹਿਮ ਸੁਰਾਗ਼ ਲੱਗਣ ਦੀ ਆਸ ਹੈ

ਬਾ੍ਮਦਗੀ :- 1) 25 ਕਿੱਲੋ ਗ੍ਰਾਮ ਡੇਡੇ ਚੁਰਾ ਪੋਸਤ
2) ਮੋਟਰਸਾਈਕਲ ਪਲਟੀਨਾ ਨੰਬਰPB-08-EN-7160

ਸ਼ਾਹਕੋਟ ਮਲਸੀਆਂ ਤੋਂ ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ ਦੀ ਵਿਸ਼ੇਸ਼ ਰਿਪੋਰਟ k9 ਨਿਊਜ਼ ਪੰਜਾਬ