(ਸਾਹਬੀ ਦਾਸੀਕੇ, ਮੋਹਨਜੀਤ ਸਿੰਘ)

ਸ਼ਾਹਕੋਟ, ਮਲਸੀਆ, ਸ੍ਰੀ ਨਵਜੋਤ ਸਿੰਘ ਮਾਹਲ,ਪੀ ਪੀ, ਐਸ਼ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਸਰਬਜੀਤ ਸਿੰਘ ਪੁਲਿਸ ਕਪਤਾਨ,(ਇੰਨਵੈਸਟੀਗੇਸਨ) ਜਲੰਧਰ ਦਿਹਾਤੀ ਅਤੇ ਸ੍ਰੀ ਡੀ ਐਸ਼ ਪੀ ਪਿਆਰ ਸਿੰਘ ਉਪ ਪੁਲਿਸ ਕਪਤਾਨ,ਸਬ ਡਵੀਜ਼ਨ ਸ਼ਾਹਕੋਟ ਦੀ ਅਗਵਾਈ ਹੇਠ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਐਸ਼, ਆਈਂ, ਸੁਰਿੰਦਰ ਕੁਮਾਰ ਮੁੱਖ ਅਫਸਰ ਥਾਣਾ ਸ਼ਾਹਕੋਟ ਅਤੇ ਪੁਲਿਸ ਪਾਰਟੀ ਸਮੇਤ ਨੇ 1000 ਨਸ਼ੀਲੀਆਂ ਗੋਲੀਆਂ,04 ਗ੍ਰਾਮ ਹੈਰੋਇਨ ਸਮੇਤ 03 ਵਿਅਕਤੀਆਂ ਨੂੰ ਕੀਤਾ ਗਿ੍ਫ਼ਤਾਰ ਕਰਕੇ ਵੱਡੀ ਸਫਲਤਾ ਪ੍ਰਾਪਤ ਕੀਤੀ ਗਈ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਮੁੱਖ ਅਫਸਰ ਐਸ਼ ਆਈਂ ਸੁਰਿੰਦਰ ਕੁਮਾਰ ਥਾਣਾ ਸ਼ਾਹਕੋਟ ਨੇ ਦੱਸਿਆ ਕਿ ਇੰਸਪੈਕਟਰ ਭੁਪਿੰਦਰ ਸਿੰਘ ਇੰਚਾਰਜ ਚੋਕੀ ਤਲਵੰਡੀ ਸੰਘੇੜਾ ਥਾਣਾ ਸ਼ਾਹਕੋਟ ਨੇ ਸਮੇਤ ਪੁਲਿਸ ਪਾਰਟੀ ਨੇ ਮੋੜ ਪਰਜੀਆ ਖ਼ੁਰਦ ਤੋਂ ਨਾਕਾ ਬੰਦੀ ਦੋਰਾਨ ਸੁਰਜੀਤ ਸਿੰਘ ਉਰਫ ਚਰੰਜੀ ਪੁੱਤਰ ਸ਼ਿਵ ਸਿੰਘ ਵਾਸੀ ਮਹੁੱਲਾ ਬਾਗ਼ ਵਾਲਾ ਥਾਣਾ ਸ਼ਾਹਕੋਟ ਨੂੰ ਕੀਤਾ ਗਿ੍ਫ਼ਤਾਰ ਅਤੇ ਇਸ ਪਾਸੋਂ 650 ਨਸ਼ੀਲੀਆਂ ਗੋਲੀਆਂ ਬ੍ਰਾਮਣ ਹੋਈਆਂ। ਜਿਸ ਤੇ ਇਸ ਦੇ ਖਿਲਾਫ ਮੁਕੱਦਮਾ ਨੰਬਰ 46ਮਿਤੀ 13/3/2020ਅ/ਧ 22-61-85 NDPS Act ਥਾਣਾ ਸ਼ਾਹਕੋਟ ਦਰਜ ਰਜਿਸਟਰ ਕੀਤਾ ਗਿਆ ਹੈ ਇਸ ਦੌਰਾਨ ਪੁੱਛਗਿੱਛ ਸੁਰਜੀਤ ਸਿੰਘ ਉਰਫ ਚਰੰਜੀ ਨੇ ਦੱਸਿਆ ਕਿ ਉਹ ਨਸ਼ੀਲੀਆਂ ਗੋਲੀਆਂ ਜਸਵਿੰਦਰ ਸਿੰਘ ਉਰਫ ਸਿੰਦਾ ਪੁੱਤਰ ਬਲਵੰਤ ਸਿੰਘ ਵਾਸੀ ਪਿੰਡ ਨੂਰਪੁਰ ਹਕੀਮਾਂ ਥਾਣਾ ਧਰਮਕੋਟ ਜ਼ਿਲ੍ਹਾ ਮੋਗਾ ਪਾਸੋਂ ਲੈ ਕੇ ਆਉਦਾ ਹੈ। ਜਿਸ ਤੇ ਜਸਵਿੰਦਰ ਸਿੰਘ ਉਰਫ ਸਿੰਦਾ ਨੂੰ ਵੀ ਗਿ੍ਫ਼ਤਾਰ ਕਰਕੇ ਇਸ ਪਾਸੋਂ 350 ਨਸ਼ੀਲੀਆਂ ਗੋਲੀਆਂ ਬਾ੍ਮਦ ਕੀਤੀਆਂ ਗਈਆਂ ਹਨ ਇਸ ਹੀ ਤਰ੍ਹਾਂASI ਮੇਜ਼ਰ ਸਿੰਘ ਥਾਣਾ ਸ਼ਾਹਕੋਟ ਨੇ ਸਮੇਤ ਪੁਲਿਸ ਪਾਰਟੀ ਨੇ ਨਜ਼ਦੀਕ ਪੁੱਲ ਸਲੈਚਾ ਤੋਂ ਬਨੀਸ ਚਪੋੜਾ ਉਰਫ਼ ਨੱਨੂ ਪੁੱਤਰ ਵਿਪਨ ਚੋਪੜਾ ਵਾਸੀ ਪਿੰਡ ਜਾਡਲਾ ਥਾਣਾ ਸਦਰ ਨਵਾਂ ਸ਼ਹਿਰ ਜ਼ਿਲ੍ਹਾ ਨਵਾਂਸ਼ਹਿਰ ਨੂੰ ਕੀਤਾ ਕਾਬੂ ਕਰਕੇ ਇਸ ਪਾਸੋਂ 04 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਗਈ ਹੈ ਇਸ ਦੇ ਖਿਲਾਫ ਮੁਕੱਦਮਾ ਨੰਬਰ 47 ਮਿਤੀ 13-3-2020 ਅ/ਧ 21-61-85 NDPS Act ਥਾਣਾ ਸ਼ਾਹਕੋਟ ਵਿੱਚ ਦਰਜ਼ ਰਜਿਸਟਰ ਕੀਤਾ ਗਿਆ ਹੈ ਜੋ ਇਹਨਾਂ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਅਤੇ ਇਹਨਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਜੋ ਨਸ਼ੇ ਦੀ ਸਮੱਗਲਿੰਗ ਕਰ ਰਹੇ ਵਿਅਕਤੀਆਂ ਬਾਰੇ ਅਹਿਮ ਸੁਰਾਗ਼ ਲੱਗਣ ਦੀ ਪੁਲਿਸ ਪਾਰਟੀ ਨੂੰ ਪੁਰੀ ਆਸ ਹੈ