(SHO ਸੁਰਿੰਦਰ ਕੁਮਾਰ ਕੰਬੋਜ ਸਮੇਤ ਪੁਲਿਸ ਪਾਰਟੀ)


ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ

ਡਾ: ਸੰਦੀਪ ਗਰਗ ਐਸ.ਐਸ.ਪੀ. ਜਲੰਧਰ (ਦਿਹਾਤੀ) ਦੇ ਦਿਸ਼ਾ ਨਿਰਦੇਸ਼ਾ ਅਨੁਸਾਰ, ਸ੍ਰ. ਮਨਪ੍ਰੀਤ ਸਿੰਘ ਢਿੱਲੋ ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਜਲੰਧਰ ਦਿਹਾਤੀ ਅਤੇ ਸ੍ਰ. ਵਰਿੰਦਰਪਾਲ ਸਿੰਘ ਡੀ.ਐਸ.ਪੀ. ਸਬ ਡਵੀਜਨ ਸ਼ਾਹਕੋਟ ਦੀਆਂ ਹਦਾਇਤਾ ਅਨੁਸਾਰ ਸ਼ਾਹਕੋਟ ਪੁਲਿਸ ਵੱਲੋਂ ਮਾੜੇ ਅਨਸਰਾ ਤੇ ਸਮੱਗਲਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸਬ ਇੰਸਪੈਕਟਰ ਸੁਰਿੰਦਰ ਕੁਮਾਰ ਕੰਬੋਜ਼ ਐਸ.ਐਚ.ਓ. ਥਾਣਾ ਸ਼ਾਹਕੋਟ ਨੇ ਸਮੇਤ ਪੁਲਿਸ ਪਾਰਟੀ ਦੇ ਇੱਕ ਕਾਲੇ ਰੰਗ ਦੀ ਆਲਟੋ ਕਾਰ ਅਤੇ ਟਰੱਕ ਵਿੱਚ 19 ਬੋਰਿਆ ’ਚ ਰੱਖੇ 5 ਕੁਇੰਟਲ 25 ਕਿਲੋਗ੍ਰਾਮ ਡੋਡੇ ਚੂਰਾ ਪੋਸਤ, 15000 ਰੁਪਏ ਨਗਦੀ ਬ੍ਰਾਮਦ ਕਰਕੇ ਚਾਰ ਵਿਅਕਤੀਆ ਨੂੰ ਗ੍ਰਿਫਤਾਰ ਕਰਨ ’ਚ ਵੱਡੀ ਸਫਲਤਾ ਹਾਸਲ ਕੀਤੀ ਹੈ।
ਡੀ.ਐਸ.ਪੀ. ਦਫ਼ਤਰ ਸ਼ਾਹਕੋਟ ਵਿਖੇ ਪ੍ਰ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰ. ਵਰਿੰਦਰਪਾਲ ਸਿੰਘ ਡੀ.ਐਸ.ਪੀ. ਸਬ ਡਵੀਜਨ ਸ਼ਾਹਕੋਟ ਨੇ ਦੱਸਿਆ ਕਿ ਸਬ ਇੰਸਪੈਕਟਰ ਸੁਰਿੰਦਰ ਕੁਮਾਰ ਕੰਬੋਜ਼ ਐਸ.ਐਚ.ਓ. ਥਾਣਾ ਸ਼ਾਹਕੋਟ ਨੇ ਸਮੇਤ ਪੁਲਿਸ ਪਾਰਟੀ ਦੇ ਸ਼ਾਹਕੋਟ ਤੋਂ ਮਹਿਤਪੁਰ ਨੂੰ ਜਾਂਦੀ ਸੜਕ ਤੇ ਪਿੰਡ ਅਕਬਰਪੁਰ ਮੋੜ ਪਰਜੀਆ ਕਲਾਂ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਕਿ ਇਸੇ ਦੌਰਾਨ ਇੱਕ ਕਾਲੇ ਰੰਗ ਦੀ ਆਲਟੋ ਕਾਰ ਨੰਬਰ ਪੀ.ਬੀ.09-ਏ.ਐਚ.-9656 ਸ਼ਾਹਕੋਟ ਤਰਫੋ ਆਈ, ਜਿਸ ਵਿੱਚ ਦੋ ਨੌਜਵਾਨ ਸਵਾਰ ਸਨ। ਜਿਹਨਾਂ ਨੇ ਪੁਲਿਸ ਨੂੰ ਦੇਖ ਆਪਣੀ ਕਾਰ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਕਾਰ ਦਰੱਖਤ ਨਾਲ ਟਕਰਾ ਗਈ। ਜਿਸ ਤੇ ਕਾਰ ਵਿੱਚ ਸਵਾਰ ਦੋਨਾ ਨੌਜਵਾਨ ਨੂੰ ਕਾਬੂ ਕੀਤਾ ਗਿਆ ਅਤੇ ਇਹਨਾਂ ਦੇ ਮਗਰ ਹੀ ਇੱਕ ਟਰੱਕ ਨੰਬਰ ਜੇ.ਕੇ.22-7925 ਆਇਆ, ਜਿਸ ਵਿੱਚ ਵੀ ਦੋ ਨੌਜਵਾਨ ਸਵਾਰ ਸਨ, ਜਿਹਨਾਂ ਨੂੰ ਵੀ ਪੁਲਿਸ ਨੇ ਕਾਬੂ ਕਰ ਲਿਆ। ਉਨਾਂ ਦੱਸਿਆ ਕਿ ਕਾਰ ਚਾਲਕ ਨੇ ਆਪਣਾ ਨਾਮ ਸੁਖਵੰਤ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਬੂਟਾ ਥਾਣਾ ਕੋਤਵਾਲੀ ਜਿਲਾ ਕਪੂਰਥਲਾ ਅਤੇ ਉਸ ਦੀ ਨਾਲ ਵਾਲੀ ਸੀਟ ਤੇ ਬੈਠੇ ਵਿਅਕਤੀ ਨੇ ਆਪਣਾ ਨਾਮ ਅਮਰਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਮੁੰਨਾ ਥਾਣਾ ਭੈਣੀ ਮੀਆ ਖਾਂ ਜਿਲਾ ਗੁਰਦਾਸਪੁਰ ਦੱਸਿਆ, ਜਦਕਿ ਟਰੱਕ ਦੇ ਡਰਾਈਵਰ ਨੇ ਆਪਣਾ ਨਾਮ ਜਾਬਰ ਪੁੱਤਰ ਗੁਲਾਮ ਰਸੂਲ ਬੱਟ ਵਾਸੀ ਹਾਜੀ ਚੱਕ ਕੀਗਾਮ ਜਿਲਾ ਸੋਪੀਆ ਸ੍ਰੀਨਗਰ ਅਤੇ ਟਰੱਕ ਦੇ ਕਲੀਨਰ ਨੇ ਆਪਣਾ ਨਾਮ ਅਰਸ਼ਦ ਪੁੁੱਤਰ ਰਾਥਰ ਵਾਸੀ ਮੁਹੱਲਾ ਹਾਜੀ ਚੱਕ ਕੀਗਾਮ ਜਿਲਾ ਸੋਪੀਆ ਸ੍ਰੀਨਗਰ ਦੱਸਿਆ। ਉਨਾਂ ਦੱਸਿਆ ਕਿ ਕਾਰ ਦੀ ਤਲਾਸ਼ੀ ਲੈਣ ਤੇ ਕਾਰ ਵਿੱਚੋ 06 ਬੋਰੇ ਪਲਾਸਟਿਕ ਵਿੱਚੋ 200 ਕਿਲੋਗ੍ਰਾਮ ਡੋਡੇ ਚੂਰਾ ਪੋਸਤ ਅਤੇ ਕਾਰ ਦੇ ਡੈਸ਼ ਬੋਰਡ ਵਿੱਚੋ 15000 ਰੁਪਏ ਨਗਦੀ ਭਾਰਤੀ ਕਰੰਸੀ ਅਤੇ ਟਰੱਕ ਦੀ ਤਲਾਸ਼ੀ ਕਰਨ ਤੇ ਸੇਬਾ (ਫਰੂਟ) ਦੀਆ ਪੇਟੀਆ ਹੇਠੋ 13 ਬੋਰੇ ਪਲਾਸਟਿਕ ਵਿੱਚ 325 ਕਿਲੋਗ੍ਰਾਮ ਡੋਡੇ ਚੂਰਾ ਪੋਸਤ ਬ੍ਰਾਮਦ ਹੋਏ। ਉਨਾਂ ਦੱਸਿਆ ਕਿ ਕਾਰ ਅਤੇ ਟਰੱਕ ਦੋਨਾ ਵਿੱਚੋ ਕੁੱਲ 525 ਕਿਲੋਗ੍ਰਾਮ ਡੋਡੇ ਚੂਰਾ ਪੋਸਤ ਬ੍ਰਾਮਦ ਹੋਏ। ਜਿਸ ਤੇ ਇਹਨਾਂ ਚਾਰਾਂ ਵਿਅਕਤੀਆਂ ਖਿਲਾਫ ਪੁਲਿਸ ਨੇ ਮਾਮਲਾ ਦਰਜ਼ ਕਰ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ ਹੈ।
ਉਨਾਂ ਦੱਸਿਆ ਕਿ ਦੋਸ਼ੀਆਂ ਪਾਸੋਂ ਕੀਤੀ ਗਈ ਪੁੱਛਗਿੱਛ ਦੌਰਾਨ ਦੋਸ਼ੀ ਸੁਖਵੰਤ ਸਿੰਘ (ਉਮਰ 27 ਸਾਲ), ਅਮਰਜੀਤ ਸਿੰਘ (ਉਮਰ 21 ਸਾਲ), ਜਾਬਰ (ਉਮਰ 22 ਸਾਲ), ਅਰਸ਼ਦ (ਉਮਰ 18 ਸਾਲ) ਨੇ ਦੱਸਿਆ ਕਿ ਕੁੱਝ ਸਮਾਂ ਪਹਿਲਾ ਇਹਨਾਂ ਦਾ ਆਪਸ ਵਿੱਚ ਸੰਪਰਕ ਹੋਇਆ ਸੀ ਤੇ ਸੁਖਵੰਤ ਸਿੰਘ, ਅਮਰਜੀਤ ਸਿੰਘ ਨੇ ਟਰੱਕ ਡਰਾਈਵਰ ਜਾਬਰ ਅਤੇ ਅਰਸ਼ਦ ਨਾਲ ਸ੍ਰੀਨਗਰ ਤੋ ਡੋਡੇ ਚੂਰਾ ਪੋਸਤ ਲਿਆਉਣ ਬਾਰੇ ਗੱਲਬਾਤ ਕੀਤੀ ਸੀ। ਜਾਬਰ ਅਤੇ ਅਰਸ਼ਦ ਆਪਣੇ ਟਰੱਕ ਵਿੱਚ ਸੇਬਾ ਦੀਆ ਪੇਟੀਆ ਹੇਠਾ ਲੁਕਾ ਛੁਪਾ ਕੇ ਸ੍ਰੀਨਗਰ ਤੋ ਡੋਡੇ ਚੂਰਾ ਪੋਸਤ ਲੈ ਕੇ ਆਏ ਸਨ ਅਤੇ ਇਹਨਾਂ ਨੇ ਇੱਥੇ ਆ ਕੇ ਸੁਖਵੰਤ ਸਿੰਘ ਅਤੇ ਅਮਰਜੀਤ ਸਿੰਘ ਨਾਲ ਸੰਪਰਕ ਕੀਤਾ ਅਤੇ ਇਹਨਾਂ ਨੇ ਰਸਤੇ ਵਿੱਚ 6 ਬੋਰੇ ਟਰੱਕ ਵਿੱਚੋ ਉਤਾਰ ਕੇ ਆਪਣੀ ਕਾਰ ਆਲਟੋ ਵਿੱਚ ਰੱਖ ਲਏ ਸਨ ਅਤੇ ਬਾਕੀ ਬੋਰੇ ਇਹਨਾਂ ਨੇ ਮਹਿਤਪੁਰ ਸਾਈਡ ਕਿਸੇ ਜਗ੍ਹਾ ਪਰ ਉਤਾਰਨੇ ਸਨ। ਉਨਾਂ ਦੱਸਿਆ ਕਿ ਇਹਨਾਂ ਨੂੰ ਅੱਜ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਡ ਹਾਸਲ ਕੀਤਾ ਜਾ ਰਿਹਾ ਹੈ ਅਤੇ ਇਹਨਾ ਪਾਸੋ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਨਾਂ ਪਾਸੋ ਨਸ਼ੇ ਦੀ ਸਮੱਗਲਿੰਗ ਵਿੱਚ ਸ਼ਾਮਲ ਵਿਅਕਤੀਆ ਬਾਰੇ ਅਹਿਮ ਸੁਰਾਗ ਲੱਗਣ ਦੀ ਆਸ ਹੈ।

ਸ਼ਾਹਕੋਟ ਮਲਸੀਆਂ ਤੋਂ ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ ਦੀ ਵਿਸ਼ੇਸ਼ ਰਿਪੋਰਟ k9 ਨਿਊਜ਼ ਪੰਜਾਬ