ਫਗਵਾੜਾ (ਡਾ ਰਮਨ ) ਪੰਜਾਬ ਰਾਜ ਬਿਜਲੀ ਨਿਗਮ ਲਿਮ; ਟੈਕਨੀਕਲ -1 ਸ਼ਹਿਰੀ ਸ/ਡਾ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਰਾਜ ਕੁਮਾਰ ਸ਼ਰਮਾ ਨੇ ੲਿੱਕ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਮਿਤੀ 13/9/2020 ਦਿਨ ਅੈਤਵਾਰ ਨੂੰ ਸਮਾਂ ਸਵੇਰੇ 10.00 ਵਜੇ ਤੋਂ ਲੈਕੇ ਸ਼ਾਮ 6.00 ਵਜੇ ਤੱਕ 33 ਕੇ ਵੀ ਸਬ ਸਟੇਸ਼ਨ ਜੀ ਟੀ ਰੋਡ ਤੇ ਜ਼ਰੂਰੀ ਮੁੱਰਮਤ ਕਾਰਣ ਇੰਡਸਟਰੀਅਲ ਏਰੀਆ , ਟਿੱਬੀ , ਮਾਡਲ ਟਾਊਨ ਗੂਰੂ ਨਾਨਕ ਪੁਰਾ , ਨਹਿਰੂ ਨਗਰ , ਪ੍ਰੇਮ ਨਗਰ , ਖੇੜਾ ਰੋਡ , ਰੇਲਵੇ ਰੋਡ , ਗੋਬਿੰਦਪੁਰਾ , ਬਸੰਤ ਨਗਰ , ਝਾਪੜ੍ਹ ਕਲੋਨੀ , ਪਿੰਡ ਨੰਗਲ , ਖੇੜਾ , ਮੋਲੀ , ਪੰਡਵਾ , ਨਿਹਾਲਗੜ੍ਹ , ਠਕਰਕੀ , ਭਾਣੋਕੀ , ਜਗਤਪੁਰ ਜੱਟਾਂ ਆਦਿ ਇਲਾਕਿਆ ਦੀ ਬਿਜਲੀ ਸਪਲਾਈ ਬੰਦ ਰਹੇਗੀ