{22 ਫਰਵਰੀ ਨੂੰ ਐਸ.ਡੀ.ਐਮ. ਤੇ ਡੀ.ਸੀ. ਨੂੰ ਦਿੱਤੇ ਜਾਣਗੇ ਮੰਗ ਪੱਤਰ}

ਫਗਵਾੜਾ (ਡਾ ਰਮਨ,ਅਜੇ ਕੋਛੜ)

ਬਹੁਜਨ ਸਮਾਜ ਦੀ ਇਕ ਮੀਟਿੰਗ ਬਹੁਜਨ ਫਰੰਟ ਦੇ ਬੈਨਰ ਹੇਠ ਸੰਘ ਮਿੱਤਰਾ ਬੁੱਧ ਵਿਹਾਰ ਸਤਨਾਮਪੁਰਾ ਵਿਖੇ ਹੋਈ। ਜਿਸ ਵਿਚ ਦਲਿਤ ਸਮਾਜ ਨਾਲ ਸਬੰਧਤ ਧਾਰਮਿਕ ਅਤੇ ਸਮਾਜਿਕ ਜੱਥੇਬੰਦੀਆਂ ਦੇ ਆਗੂਆਂ ਨੇ ਹਿੱਸਾ ਲਿਆ। ਮੀਟਿੰਗ ਦੌਰਾਨ ਸਰਬ ਸੰਮਤੀ ਨਾਲ ਇਹ ਫੈਸਲਾ ਕੀਤਾ ਗਿਆ ਕਿ ਜਸਵੰਤ ਬੋਬੀ ਕਤਲ ਕੇਸ ਦੇ ਜੇਲ• ਵਿਚ ਬੰਦ 4 ਸ਼ੱਕੀ ਦੋਸ਼ੀਆਂ ਨੂੰ ਜਮਾਨਤ ਤੇ ਰਿਹਾਅ ਕਰਾਉਣ ਲਈ ਜਨਰਲ ਸਮਾਜ ਵਲੋਂ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਉਪਰ ਜੋ ਦਬਾਅ ਬਣਾਇਆ ਜਾ ਰਿਹਾ ਹੈ ਉਸ ਖਿਲਾਫ ਬਹੁਜਨ ਫਰੰਟ ਵਲੋਂ ਇਕ ਮੰਗ ਪੱਤਰ ਐਸ.ਡੀ.ਐਮ. ਫਗਵਾੜਾ ਅਤੇ ਡੀ.ਸੀ. ਕਪੂਰਥਲਾ ਨੂੰ ਦਿੱਤਾ ਜਾਵੇਗਾ। ਮੀਟਿੰਗ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਅੰਬੇਡਕਰ ਸੈਨਾ ਮੂਲ ਨਿਵਾਸੀ ਦੇ ਸੂਬਾ ਪ੍ਰਧਾਨ ਹਰਭਜਨ ਸੁਮਨ ਨੇ ਦੱਸਿਆ ਕਿ ਸ਼ਨੀਵਾਰ 22 ਫਰਵਰੀ ਨੂੰ ਸਵੇਰੇ 10 ਵਜੇ ਬਹੁਜਨ ਫਰੰਟ ਦੇ ਆਗੂ ਅਤੇ ਵਰਕਰ ਡਾ. ਅੰਬੇਡਕਰ ਪਾਰਕ ਹਰਗੋਬਿੰਦ ਨਗਰ ਵਿਖੇ ਇਕੱਠੇ ਹੋਣਗੇ। ਜਿੱਥੋਂ ਐਸ.ਡੀ.ਐਮ. ਦਫਤਰ ਤੱਕ ਰੋਸ ਮੁਜਾਹਰਾ ਕਰਦਿਆਂ ਅਖੀਰ ਮੰਗ ਪੱਤਰ ਦਿੱਤਾ ਜਾਵੇਗਾ। ਉਨ•ਾਂ ਕਿਹਾ ਕਿ ਜਸਵੰਤ ਬੋਬੀ ਨੇ ਸੰਵਿਧਾਨ ਚੌਕ ਲਈ ਆਪਣਾ ਬਲਿਦਾਨ ਦਿੱਤਾ ਹੈ। ਉਸਦੇ ਕਾਤਿਲਾਂ ਨੂੰ ਸਜਾ ਦੁਆਉਣ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਯਸ਼ ਬਰਨਾ, ਸੁਰਿੰਦਰ ਢੰਡਾ, ਮਨੋਹਰ ਲਾਲ ਜੱਖੂ, ਚਿਰੰਜੀ ਲਾਲ ਕਾਲਾ, ਬੱਬੂ ਠੇਕੇਦਾਰ, ਡਾ. ਜਗਦੀਸ਼, ਬੀ.ਕੇ. ਰੱਤੂ, ਅਸ਼ੋਕ ਸਰਪੰਚ ਖੋਥੜਾਂ, ਐਡਵੋਕੇਟ ਕੁਲਦੀਪ ਭੱਟੀ, ਨੰਬਰਦਾਰ ਪਰਮਜੀਤ ਬੰਗੜ, ਪਰਮਜੀਤ ਖਲਵਾੜਾ, ਬਗੀਚਾ ਰਾਮ, ਤਰਸੇਮ ਚੁੰਬਰ, ਸੀਮਾ ਰਾਣੀ ਮੈਂਬਰ ਬਲਾਕ ਸੰਮਤੀ, ਕਮਲਜੀਤ ਖੋਥੜਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਰਕਰ ਮੋਜੂਦ ਸਨ।