ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਦੀ ਪਤਨੀ ਸੌਫੀ ਟਰੂਡੋ ਨੂੰ ਡਾਕਟਰਾਂ ਨੇ ਕੋਰੋਨਾਵਾਇਰਸ ਤੋਂ ਮੁਕਤ ਕਰਾਰ ਦਿੱਤਾ ਹੈ। ਆਪਣੇ ਇਕ ਟਵੀਟ ਵਿਚ ਸੌਫੀ ਟਰੂਡੋ ਨੇ ਇਸ ਔਖੀ ਘੜੀ ਵਿਚ ਸਾਥ ਦੇਣ ਲਈ ਕੈਨੇਡਾ ਵਾਸੀਆਂ ਦਾ ਧੰਨਵਾਦ ਕੀਤਾ ਹੈ।
ਆਪਣੇ ਟਵੀਟ ਵਿਚ ਉਹਨਾਂ ਲਿਖਿਆ ਹੈ ਕਿ ਮੈਂ ਬਹੁਤ ਚੰਗਾ ਮਹਿਸੂਸ ਕਰ ਰਹੀ ਹੈ ਤੇ ਮੈਨੂੰ ਆਪਣੇ ਫਿਜ਼ਸ਼ੀਅਨ ਤੇ ਓਟਵਾ ਪਬਲਿਕ ਹੈਲਥ ਤੋਂ ਆਲ ਕਲੀਅਰ ਲੈਟਰ ਮਿਲ ਗਿਆ ਹੈ। ਮੈਂ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਹਰ ਉਸ ਵਿਅਕਤੀ ਦਾ ਧੰਨਵਾਦ ਕਰਨਾ ਚਾਹੁੰਦੀ ਹੈ ਜਿਸਨੇ ਮੈਨੂੰ ਸ਼ੁਭ ਇੱਛਾਵਾਂ ਦਿੱਤੀਆਂ ਤੇ ਜੋ ਵੀ ਹੁਣ ਬਿਮਾਰ ਹਨ, ਉਹਨਾਂ ਦੇ ਛੇਤੀ ਠੀਕ ਹੋਣ ਦੀ ਮੈਂ ਕਾਮਨਾ ਕਰਦੀ ਹਾਂ।
ਉਹਨਾਂ ਕਿਹਾ ਕਿ ਇਸ ਚੁਣੌਤੀ ਭਰਪੂਰ ਸਮੇਂ ਵਿਚ ਇਕੱਲਿਆਂ ਰਹਿਣਾ ਸੌਖਾ ਨਹੀਂ ਸੀ ਕਿਉਂਕਿ ਅਸੀਂ ਸਾਰੇ ਸਮਾਜਿਕ ਪ੍ਰਾਣੀ ਹਾਂ, ਮੈਂ ਵੀ। ਪਰ ਜਦੋਂ ਅਸੀਂ ਸਰੀਰਕ ਤੌਰ ‘ਤੇ ਆਪਸ ਵਿਚ ਦੂਰੀ ਬਣਾ ਰਹੇ ਹਾਂ ਤਾਂ ਇਸਦਾ ਅਰਥ ਇਹ ਨਹੀਂ ਕਿ ਅਸੀਂ ਭਾਵਨਾਵਤਮਕ ਤੌਰ ‘ਤੇ ਵੀ ਦੂਰ ਹੋਈਏ। ਸੋਸ਼ਲ ਮੀਡੀਆ ਤੋਂ ਲੈ ਕੇ ਫੋਨ ਕਾਲ ਤੱਕ ਬਹੁਤ ਸਾਰੇ ਜ਼ਰੀਏ ਹਨ, ਜਿਹਨਾਂ ਰਾਹੀਂ ਅਸੀਂ ਆਪਸ ਵਿਚ ਜੁੜੇ ਰਹਿ ਸਕਦੇ ਹਾਂ। ਅਸੀਂ ਭਾਵੇਂ ਦੂਰ ਦੂਰ ਹੋਈਏ ਪਰ ਸਾਡੇ ਰਿਸ਼ਤੇ ਹੋਰ ਗੂੜੇ ਹੁੰਦੇ ਜਾਂਦੇ ਹਨ।