(ਅਸ਼ੋਕ ਲਾਲ)

ਅਜ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸ੍ਰੀ ਜਵਾਹਰ ਲਾਲ ਨਹਿਰੂ ਜੀ ਦਾ ਜਨਮ ਦਿਨ ਨੰਨ੍ਹੇ ਮੁੰਨੇ ਬਚਿਆਂ ਨਾਲ ਛੱਜ ਕਲੋਨੀ ਵਿਖੇ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਐਮ ਐਲ ਏ ਫਗਵਾੜਾ ਅਤੇ ਸਮੂਹ ਕਾਂਗਰਸ ਪਾਰਟੀ ਵਰਕਰਾਂ ਫਗਵਾੜਾ ਨੇ ਸੁਸ਼ੀਲ ਮੈਣੀ ਜੀ ਦੀ ਅਗਵਾਈ ਵਿਚ ਨੰਨ੍ਹੇ ਮੁੰਨੇ ਬਚਿਆਂ ਨਾਲ ਚਾਚਾ ਨਹਿਰੂ ਜੀ ਦਾ ਜਨਮ ਦਿਨ ਮਨਾਇਆ ਗਿਆ ।ਇਸ ਮੋਕੇ ਨੰਨ੍ਹੇ ਮੁੰਨੇ ਬਚਿਆਂ ਨੂੰ ਟੋਫੀਆ, ਲੱਡੂ ਵੰਡ ਕੇ ਗੁਬਾਰੇ ਛੱਡੇ ਗਏ ।ਇਸ ਮੋਕੇ ਸਾਬਕਾ ਪ੍ਰਧਾਨ ਬਲਾਕ ਕਾਂਗਰਸ ਫਗਵਾੜਾ ਸਹਿਰੀ ਗੁਰਜੀਤ ਪਾਲ ਵਾਲੀਆ ,ਮਲਕੀਤ ਸਿੰਘ ਰਘਬੋਤਰਾ ਸਾਬਕਾ ਪ੍ਰਧਾਨ ਨਗਰ ਪਾਲਿਕਾ ਫਗਵਾੜਾ, ਵਿਨੋਦ ਵਰਮਾਨੀ,ਸੁਨੀਲ ਪਰਾਸਰ,ਜਤਿੰਦਰ ਵਰਮਾਨੀ ਐਮ ਸੀ,ਦਰਸਨ ਧਰਮਸੋਤ ਐਮ ਸੀ ਨਗਰ ਨਿਗਮ ਫਗਵਾੜਾ,ੳਮ ਪ੍ਰਕਾਸ ਬਿੱਟੂ ਐਮ ਸੀ ਨਗਰ ਨਿਗਮ ਫਗਵਾੜਾ, ਬੰਟੀ ਵਾਲੀਆ ਐਮ ਸੀ ਨਗਰ ਨਿਗਮ ਫਗਵਾੜਾ, ਮੈਡਮ ਚਾਨਾ,ਸੁਨੀਲ ਪਾਂਡੇ, ਗੁਰਸਿੰਦਰ ਸਿੰਘ,ਬਿਲਾ ਵਾਲੀਆ, ਰਾਮ ਸਾਂਪਲਾ, ਦੀਪਕ ਕੁਮਾਰ, ਪ੍ਮ ਸਰੋਆ ਹਾਜ਼ਿਰ ਹੋਏ।