ਸ਼ਾਹਕੋਟ/ਮਲਸੀਆਂ, 28 ਮਈ (ਸਾਹਬੀ ਦਾਸੀਕੇ ਸ਼ਾਹਕੋਟੀ, ਜਸਵੀਰ ਸਿੰਘ ਸ਼ੀਰਾ) ਪਿੱਛਲੇ ਦੋ ਦਿਨ ਪਹਿਲਾਂ ਸਿਵਲ ਹਸਪਤਾਲ (ਸੀਐਚਸੀ) ਸ਼ਾਹਕੋਟ ਤੋਂ ਰੈਫਰ ਕੀਤੀ ਗਈ ਬੁਖਾਰ ਪੀੜਤ ਮਹਿਲਾ ਦੀ ਕੋਰੋਨਾ ਟੈਸਟ ਦੀ ਰਿਪੋਰਟ ਨੈਗੇਟਿਵ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਡਾ. ਅਮਰਦੀਪ ਸਿੰਘ ਦੁੱਗਲ ਐਸ.ਐੱਮ.ਓ. ਸ਼ਾਹਕੋਟ ਨੇ ਦੱਸਿਆ ਕਿ ਜਵਾਹਰ ਮਾਰਕੀਟ ਸ਼ਾਹਕੋਟ ਵਾਸੀ ਮੀਨਾ ਰਾਨੀ ਨੂੰ ਤੇਜ਼ ਬੁਖਾਰ ਦੇ ਕਾਰਨ ਹਸਪਤਾਲ ਲਿਆਂਦਾ ਗਿਆ ਸੀ, ਜਿਸ ਦੌਰਾਨ ਸਿਹਤ ਵਿਭਾਗ ਵੱਲੋਂ ਸਾਵਧਾਨੀ ਵਰਤਦੇ ਹੋਏ ਉਸਨੂੰ ਸਿਵਲ ਹਸਪਤਾਲ ਜਲੰਧਰ ਭੇਜਿਆ ਗਿਆ ਸੀ, ਜਿਥੇ ਉਸ ਦੇ ਕੋਰੋਨਾ ਜਾਂਚ ਲਈ ਸੈਂਪਲ ਲਏ ਗਏ ਸਨ। ਉਨਾਂ ਦੱਸਿਆ ਕਿ ਬੁੱਧਵਾਰ ਦੇਰ ਸ਼ਾਮ ਉਸ ਦੀ ਰਿਪੋਰਟ ਨੈਗੇਟਿਵ ਆਈ ਹੈ