ਸ਼ਾਹਕੋਟ, ਮਲਸੀਆਂ(ਸਾਹਬੀ ਦਾਸੀਕੇ, ਅਮਨਪ੍ਰੀਤ ਸੋਨੂੰ) ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਰਜਿ ਨੰਬਰ 26 ਦੇ ਸੂਬਾ ਪ੍ਰਧਾਨ ਸੰਦੀਪ ਸ਼ਰਮਾਂ ਅਤੇ ਸੂਬਾ ਪ੍ਰੈਸ ਸਕੱਤਰ ਜਸਵੀਰ ਸਿੰਘ ਸੀਰਾ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ ਕਿਹਾ ਗਿਆ ਕਿ ਪੂਰੇ ਵਿਸ਼ਵ ਭਰ ਵਿੱਚ ਇਸ ਮਹਾਮਾਰੀ ਦੇ ਚੱਲਦੇ ਸਾਰੇ ਦੇਸ਼ਾਂ ਵਿੱਚ ਹੀ ਲਾਕਡਾਊਨ ਕੀਤਾ ਜਾ ਰਿਹਾ ਹੈ ਅਤੇ ਆਪਣੇ ਦੇਸ਼ ਦੇ ਲੋਕਾਂ ਨੂੰ ਹਰ ਤਰ੍ਹਾਂ ਦੀ ਸੰਭਵ ਮੱਦਦ ਕੀਤੀ ਜਾ ਰਹੀ ਹੈ। ਹਰ ਵਿਆਕਤੀ ਨੂੰ ਫਾਈਨੈਸੀਅਲ ਸਹਾਇਤਾਂ ਦੇਣ ਤੋਂ ਵੀ ਕਿਸੇ ਦੇਸ਼ ਦੀ ਸਰਕਾਰ ਇਸ ਕੋਹਰਾਮ ਦੌਰਾਨ ਭਜਦੀ ਨਜਰ ਨਹੀ ਆ ਰਹੀ।
ਪਰੰਤੂ ਜਲ ਸਪਲਾਈ ਵਿਭਾਗ ਦੀ ਪੂਰੀ ਦੀ ਪੂਰੀ ਮੈਨੇਜਮੈਟ ਇਸ ਮਹਾਮਾਰੀ ਦਾ ਬਾਖੂਬੀ ਲਾਭ ਉਠਾਉਦੇ ਹੋਏ ਠੇਕਾ ਕਾਮਿਆਂ ਦੇ ਤਨਖਾਹਾ ਹੈੱਡ ਤੇ ਡਾਕਾ ਮਾਰਦੀ ਨਜਰ ਆ ਰਹੀ ਹੈ। ਇਸ ਨਾਲ ਵਰਕਰਾਂ ਵਿੱਚ ਬਹੁਤ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿ ਮਹਿਕਮੇ ਵੱਲੋਂ ਅੱਜ ਤੱਕ ਵਰਕਰਾਂ ਨੂੰ 02 ਵੇਜਿਜ ਅਧੀਨ ਤਨਖਾਹਾਂ ਦਿੱਤੀਆਂ ਗਈਆ ਪਰ ਇਸ ਕੋਵਿਡ ਦੀ ਆੜ ਹੇਠ ਹੈਡ ਬਦਲਦੇ ਹੋਏ 27 ਮਾਈਨਰ ਵਰਕ ਅਧੀਨ ਤਨਖਾਹਾ ਜਾਰੀ ਦੇਣ ਦੀ ਗੱਲ ਕੀਤੀ ਜਾ ਰਹੀ ਹੈ। ਜਥੇਬੰਦੀ ਵੱਲੋਂ ਹੈਡ ਬਦਲਣ ਤੋ ਰੋਕਣ ਲਈ ਭਾਵ ਬਾਰ ਬਾਰ ਉੱਚ ਅਧਿਕਾਰੀਆਂ ਨੂੰ ਲਿਖਤੀ ਅਤੇ ਜੁਬਾਨੀ ਤੋਰ ਤੇ ਵੀ ਕਿਹਾ ਜਾ ਰਿਹਾ ਹੈ ਅਤੇ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਇਸ ਲਾਕਡਾਊਨ ਦੌਰਾਨ ਹੀ ਬਹੁਤ ਜਿਆਦਾ ਤਿੱਖਾ ਸੰਘਰਸ਼ ਆਰੰਭਣ ਲਈ ਵੀ ਕਿਹਾ ਜਾ ਰਿਹਾ ਹੈ।
ਜਿੱਥੇ ਸਰਕਾਰ ਵੱਲੋ ਰੋਜਾਨਾ ਟੀ.ਵੀ. ਅਤੇ ਪ੍ਰੈਸ ਮਾਧਿਅਮ ਰਾਂਹੀ ਤਨਖਾਹਾਂ ਨਾ ਮਿਲਣ ਦੀ ਚਿੰਤਾਂ ਤੋਂ ਮੁਕਤੀ ਦਿੱਤੀ ਜਾ ਰਹੀ ਹੈ, ਉਥੇ ਹੀ ਸਾਡੇ ਵਰਕਰਾਂ ਨੂੰ ਤਨਖਾਹਾਂ ਦੀ ਬਜਾਏ ਨੌਕਰੀਆਂ ਤੋਂ ਵੀ ਮੁਕਤੀ ਦੇਣ ਦੀਆਂ ਘਾੜਤਾਂ ਘੜੀਆਂ ਜਾ ਰਹੀਆ ਹਨ। ਉਹਨਾਂ ਅੱਗੇ ਕਿਹਾ ਜੇਕਰ 10-10 ਹਜਾਰ ਰੁਪਏ ਦੀਆਂ ਤਨਖਾਹਾ ਲੈਣ ਵਾਲੇ ਕਰਮਚਾਰੀਆਂ ਨੂੰ ਇਸ ਮਹਾਮਾਰੀ ਦੇ ਸਮੇਂ ਵੀ ਸਰਕਾਰ ਵੱਲੋਂ ਤਨਖਾਹ ਸਮੇਂ ਸਿਰ ਨਹੀ ਦਿੱਤੀ ਜਾ ਸਕਦੀ ਤਾਂ ਉਹਨਾਂ ਨੂੰ ਕੋਵਿਡ-19 ਵਰਗੀ ਬੀਮਾਰੀ ਨੂੰ ਗਲੇ ਲਗਾ ਹੀ ਲੈਣਾ ਚਾਹੀਦਾ ਹੈ। ਇਹ ਕਰਮਚਾਰੀ ਵਿਭਾਗ ਅਧੀਨ ਪਿਛਲੇ 10-15 ਸਾਲਾ ਤੋਂ ਲਗਾਤਾਰ ਸੇਵਾ ਨਿਭਾਉਦੇ ਆ ਰਹੇ ਹਨ ਅਤੇ ਇਸ ਭਿਆਨਕ ਬੀਮਾਰੀ ਦੌਰਾਨ ਵੀ ਆਪਣੀਆਂ ਜਾਨਾ ਜੋਖਮ ਵਿੱਚ ਪਾਕੇ ਸੇਵਾਵਾਂ ਬਾਖੂਬੀ ਨਿਭਾਈਆਂ ਜਾ ਰਹੀਆਂ ਹਨ। ਪਰੰਤੂ ਜਲ ਸਪਲਾਈ ਦੀ ਮੈਨੇਜਮੈਟ ਵੱਲੋਂ ਉਹਨਾਂ ਦਾ ਨੁਕਸਾਨ ਕਰਦਿਆ ਤਨਖਾਹਾ ਦਾ ਹੈਡ ਕੋਵਿਡ 19 ਦੀ ਆੜ ਹੇਠ ਬਦਲਣ ਲਈ ਪੱਬਾ ਭਾਰ ਹੁੰਦਿਆ ਢੁਕਵੇ ਉਪਰਾਲੇ ਕੀਤੇ ਗਏ ਹਨ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜਥੇਬੰਦੀ ਦੀ ਪੰਜਾਬ ਦੇ ਲੇਖਾਕਾਰ ਅਧਕਾਰੀਆਂ ਨਾਲ ਗੱਲਬਾਤ ਹੋਣ ਤੋ ਬਾਅਦ ਉਨ੍ਹਾਂ ਇਹ ਸਪਸ਼ਟ ਕੀਤਾ ਹੈ।ਇਹ ਕਿ ਖਜਾਨੇ ਦੀ ਸਾਇਟ ਸਹੀ ਨਾ ਹੋਣ ਕਾਰਨ ਤਨਖਾਹਾਂ ਦੇ ਬਿੱਲ ਆਨਲਾਇਨ ਨਹੀਂ ਹੋ ਰਹੇ ਉਨ੍ਹਾਂ ਮੰਗ ਕੀਤੀ ਕਿ ਖਜਾਨੇ ਦੀ ਸਾਈਟ ਦਰੁਸਤ ਕੀਤੀ ਜਾਵੇ।
ਆਗੂਆਂ ਵੱਲੋਂ ਦੱਸਿਆ ਗਿਆ ਕਿ ਜੇਕਰ ਵਿਭਾਗ ਇਸ ਸੁਪਨੇ ਵਿੱਚ ਹੈ ਕਿ ਵਰਕਰ ਇਸ ਲਾਕਡਾਊਨ ਦੌਰਾਨ ਕੋਈ ਵੀ ਸੰਘਰਸ਼ ਜਾਂ ਧਰਨਾ ਮੁਜਾਹਰਾ ਨਹੀ ਕਰ ਸਕਦੇ, ਤਾਂ ਬਿਲਕੁੱਲ ਗਲਤ ਫਹਿਮੀ ਵਿੱਚ ਹੈ ਇਸ ਲਾਕਡਾਊਨ ਤੇ ਚਲਦੇ ਵੀ ਜਥੇਬੰਦੀ ਕੋਲ ਸੰਘਰਸ਼ ਕਰਨ ਦੇ ਹੋਰ ਵੀ ਕਈ ਤਰ੍ਹਾਂ ਤਰੀਕੇ ਹਨ।ਜਿਸ ਨਾਲ ਪੂਰੇ ਜਲ ਸਪਲਾਈ ਮੈਨੇਜਮੈਟ ਦੀਆਂ ਕੰਧਾ ਵੀ ਹਿਲ ਜਾਣਗੀਆਂ। ਆਖਰ ਵਿਚ ਉਹਨਾ ਸਰਕਾਰ ਅਤੇ ਮੈਨੇਜਮੈਟ ਪਾਸੋਂ ਮੰਗ ਕੀਤੀ ਕਿ ਜੇਕਰ ਜਲਦੀ ਤੋਂ ਜਲਦੀ ਇਹਨਾਂ ਠੇਕਾ ਕਾਮਿਆਂ ਦੀਆ ਤਨਖਾਹਾ ਪਰਾਣੇ ਤਨਖਾਹਾਂ ਹੈਡ ਵਿੱਚੋਂ ਦਿੱਤੀਆਂ ਜਾਂ ਅਜਿਹਾ ਨਾ ਹੋਣ ਤੇ ਸਿੱਟੇ ਬਹੁਤ ਭਿਆਨਕ ਨਿਕਲਣਗੇ। ਜਿਸਦੀ ਸੰਪੂਰਨ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਮੈਨੇਜਮੈਟ ਦੀ ਹੋਵੇਗੀ।