ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ(ਰਜਿ:ਨੰ.26) ਲਗਤਾਰ ਸੰਘਰਸ਼ ਦੇ ਰਾਹ

(ਸਾਹਬੀ ਦਾਸੀਕੇ ਸ਼ਾਹਕੋਟੀ, ਜਸਵੀਰ ਸਿੰਘ ਸ਼ੀਰਾ)

ਸ਼ਾਹਕੋਟ:-ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ(ਰਜਿ:ਨੰ.26) ਜਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਅਮ੍ਰਿੰਤਸਰ,ਸਰਕਲ ਪ੍ਰਧਾਨ ਸਿਵ ਕੁਮਾਰ,ਸੂਬਾ ਪ੍ਰਧਾਨ ਸੰਦੀਪ ਸ਼ਰਮਾਂ ਨੇ ਪ੍ਰੈਸ ਬਿਆਨ ਰਾਹੀ ਦੱਸਿਆ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿੱਚ ਪਿਛਲੇ ਲੰਬੇ ਸਮੇਂ ਤੋ ਕੰਮ ਕਰਦੇ ਠੇਕਾ ਕਾਮਿਆਂ ਦੀਆ ਤਨਖਾਹਾਂ ਵਿੱਚੋ ਜਬਰੀ 1ਪ੍ਰਤੀਸ਼ਤ ਇੰਨਕਮ ਟੈਕਸ ਅਤੇ 1ਪ੍ਰਤੀਸ਼ਤ ਲੇਬਰ ਸੈਸ ਕੱਟ ਰਿਹਾ ਹੈ ਜੋ ਕਿ ਪੂਰਨ ਤੌਰ ਤੇ ਬੰਦ ਹੋਣਾ ਚਾਹੀਦਾ ਹੈ। ਕਿਰਤ ਇੰਸਪੈਕਟਰ ਗਰੇਡ 1 ਮਾਨਸਾ ਜੀ ਵੱਲੋਂ ਜਾਰੀ ਕੀਤਾ ਗਿਆ ਪੱਤਰ ਨੰ 192 ਮਿਤੀ 10.07.2020 ਰਾਂਹੀ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਜਿਹੜੇ ਕਰਮਚਾਰੀ ਡੀ.ਸੀ. ਰੇਟਾਂ ਅਨੁਸਾਰ ਬਰਾਬਰ ਤਨਖਾਹਾ ਲੈ ਰਹੇ ਹਨ ਉਹਨਾਂ ਦੀਆਂ ਤਨਖਾਹਾ 5 ਲੱਖ ਰੂਪੇ ਸਾਲਾਨਾ ਤੋਂ ਘੱਟ ਹਨ।ਜਿਸ ਕਰਕੇ ਉਹਨਾਂ ਦੀਆਂ ਤਨਖਾਹਾਂ ਵਿੱਚੋਂ ਇਨਕਮ ਟੈਕਸ ਕੱਟਣਾ ਨਹੀ ਬਣਦਾ, ਅਜਿਹਾ ਕਰਕੇ ਵਿਭਾਗ ਵੱਲੋਂ ਉਹਨਾਂ ਉਪਰ ਆਰਥਿਕ ਬੋਝ ਪਾਇਆ ਜਾ ਰਿਹਾ ਹੈ। ਸਾਰੇ ਪੰਜਾਬ ਵਿੱਚੋਂ ਜਥੇਬੰਦਕ ਤੌਰ ਤੇ ਜਾਣਕਾਰੀ ਪ੍ਰਾਪਤ ਕੀਤੀ ਗਈ ਤਾਂ ਉਸ ਵਿੱਚ ਗੁਰਦਾਸਪੁਰ, ਬਰਨਾਲਾ, ਮਾਨਸਾ ਮਲੇਰਕੋਟਲਾ, ਪਟਿਆਲਾ ਅਤੇ ਹੁਸ਼ਿਆਰਪੁਰ ਵਿੱਚ ਨਗਦ/ਕੈਸ਼ ਰਾਂਹੀ ਦਿੱਤੀਆਂ ਜਾ ਰਹੀਆਂ ਨਗਦ ਤਨਖਾਹਾਂ ਬੰਦ ਕਰਵਾਈਆਂ ਜਾ ਚੁੱਕੀਆਂ ਹਨ, ਇਸ ਸਬੰਧੀ ਜਥੇਬੰਦੀ ਵੱਲੋ ਮਿਤੀ 04.06.2020 ਨੂੰ ਹੋਈ ਮੀਟਿੰਗ ਦੋਰਾਨ ਵਿਭਾਗੀ ਮੁੱਖੀ ਦੇ ਧਿਆਨ ਵਿੱਚ ਲਿਆਦਾ ਗਿਆ ਸੀ ਕਿ ਕੁਝ ਕਾਰਜਕਾਰੀ ਇੰਜੀਨੀਅਰ ਵੱਲੋਂ ਵਰਕਰਾਂ ਨੂੰ ਤਨਖਾਹਾਂ ਨਗਦ ਦਿੱਤੀਆਂ ਜਾ ਰਹੀਆਂ ਹਨ, ਜੋ ਕਿ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਪਹਿਲੇ ਜਾਰੀ ਕੀਤੇ ਗਏ ਪੱਤਰਾਂ ਅਨੁਸਾਰ ਗੈਰ ਕਾਨੂੰਨੀ ਹਨ ਅਤੇ ਵਰਕਰਾਂ ਦਾ ਸ਼ੋਸ਼ਣ ਹੋ ਰਿਹਾ ਹੈ, ਜਿਸ ਕਰਕੇ ਮਾਨਯੋਗ ਐਚ.ਓ.ਡੀ. ਜਸਸ ਵਿਭਾਗ ਵੱਲੋਂ ਆਪਣੇ ਪੱਤਰ ਨੰਬਰ 2360 ਮਿਤੀ 11.06.2020 ਰਾਂਹੀ ਲਿਖਿਆ ਜਾ ਚੁੱਕਾ ਹੈ ਕਿ ਕਿਸੇ ਵੀ ਜਿਲ੍ਹੇ ਵਿੱਚ ਵਰਕਰਾ ਦੀਆਂ ਤਨਖਾਹਾ ਨਗਦ/ਕੈਸ਼ ਨਾ ਦਿੱਤੀਆਂ ਜਾਣ। । ਉੱਥ ਹੀ ਆਗੂਆਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਵਿਭਾਗ ਵੱਲੋਂ ਵਰਕਰਾਂ ਪਾਸੋਂ ਕੰਮ ਤਾ ਪੂਰਾ ਮਹੀਨਾਂ 30 ਦਿਨ ਤੱਕ ਲਿਆ ਜਾਦਾ ਹੈ ਪਰੰਤੂ ਤਨਖਾਹਾ 26 ਦਿਨਾਂ ਦੀਆਂ ਦਿੱਤੀਆਂ ਜਾਂਦੀਆਂ ਹਨ ਨਾ ਹੀ ਕੋਈ ਹਫਤਾਵਾਰੀ ਰੈਸਟ ਦਿੱਤੀ ਜਾਦੀ ਹੈ। ਇਸ ਸਬੰਧੀ ਵੀ ਜਥੇਬੰਦੀ ਵੱਲੋਂ ਮਤਾ ਪਾਸ ਕੀਤਾ ਗਿਆ ਹੈ ਹਰੇਕ ਜਿਲ੍ਹੇ ਵਿੱਚ ਇਹਨ੍ਹਾ 4 ਛੁੱਟੀਆਂ ਦੇ ਪੈਸੇ ਵੀ ਜਲਦੀ ਹੀ ਲਾਗੂ ਕਰਵਾਏ ਜਾਣਗੇ। ਇਸ ਮੌਕੇ ਬਲਜਿੰਦਰ ਸਿੰਘ, ਕੁਲਦੀਪ ਸਿੰਘ, ਸੁਖਜੀਤ ਸਿੰਘ, ਲਾਭ ਸਿੰਘ, ਦੀਪ ਕੁਮਾਰ, ਭੁਪਿੰਦਰ ਸਿੰਘ, ਮਨਦੀਪ ਸਿੰਘ ਸੇਖੋ, ਰਣਜੀਤ ਸਿੰਘ ਆਦਿ ਸ਼ਾਮਲ ਸਨ।