ਸ਼ਾਹਕੋਟ,12 ਮਾਰਚ(ਸਾਹਬੀ ਦਾਸੀਕੇ)ਅੱਜ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ(ਰਜਿ:ਨੰ.26) ਵੱਲੋਂ ਮੁੱਖ ਦਫਤਰ ਪਟਿਆਲਾ ਵਿਖੇ ਕਾਮਿਆਂ ਦੀਆਂ ਮੰਗਾਂ ਮਨਵਾਉਣ ਲਈ ਲਗਾਤਾਰ ਮੋਰਚਾ ਦੂਜੇ ਦਿਨ ਵਿਚ ਸ਼ਾਮਲ ਹੋ ਗਿਆ ਹੈ।ਅੱਜ ਦੂਜੇ ਦਿਨ ਦੀ ਸੁਰੂਆਤ ਕਰਦਿਆਂ ਸੂਬਾ ਪ੍ਰਧਾਨ ਸੰਦੀਪ ਕੁਮਾਰ ਸ਼ਰਮਾ ਅਤੇ ਸੂਬਾ ਪ੍ਰੈੱਸ ਸਕੱਤਰ ਜਸਵੀਰ ਸਿੰਘ ਸ਼ੀਰਾ ਨੇ ਦੱਸਿਆ ਕਿ ਜਥੇਬੰਦੀ ਦੀ ਸਟੇਟ ਦੇ ਫੈਸਲੇ ਅਨੁਸਾਰ ਮੁੱਖ ਮੰਗਾਂ ਇਨਲਿਸਟਮੈਂਟ ਅਤੇ ਆਉਟਸੋਰਸਿੰਗ ਰਾਹੀਂ ਲਗੇ ਵਰਕਰਾਂ ਨੂੰ ਬਿਨਾਂ ਸ਼ਰਤ ਵਿਭਾਗ ਵਿੱਚ ਲਿਆਕੇ ਪੱਕਾ ਕਰਨਾ ਅਤੇ ਕਿਰਤ ਕਨੂੰਨ ਨੂੰ ਕਾਮਿਆਂ ਤੇ ਪੂਰਨ ਤੌਰ ਤੇ ਲਾਗੂ ਕਰਵਾਉਣ, ਪੰਚਾਇਤੀ ਕਰਨ ਦੀ ਆੜ ਹੇਠ ਛਾਂਟੀ ਕੀਤੇ ਕਾਮਿਆਂ ਨੂੰ ਬਹਾਲ ਕਰਵਾਉਣ ਆਦਿ ਮੰਗਾਂ ਨੂੰ ਲੈ ਕੇ ਮੋਰਚਾ ਲਗਾਇਆ ਜਾ ਰਿਹਾ ਹੈ।ਜੇਕਰ ਮੋਰਚਾ ਦੋਰਾਨ ਜਲ ਸਪਲਾਈ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਮੰਗਾਂ ਦਾ ਹੱਲ ਨਹੀਂ ਕੀਤਾ ਗਿਆ ਤਾਂ ਜਥੇਬੰਦੀ ਮੋਰਚਾ ਦੋਰਾਨ ਜਲ ਸਪਲਾਈ ਮੈਨੇਜਮੈਂਟ ਅਤੇ ਪੰਜਾਬੀ ਸਰਕਾਰ ਮੰਗਾਂ ਦਾ ਹੱਲ ਨਹੀਂ ਕੀਤਾ ਗਿਆ ਤਾਂ ਜਥੇਬੰਦੀ ਮੋਰਚੇ ਦੋਰਾਨ ਅਗਲੇ ਸੰਘਰਸ਼ ਦਾ ਐਲਾਨ ਕਰੇਗੀ।ਇਸ ਮੌਕੇ ਸੂਬਾ ਆਗੂ ਕਸ਼ਮੀਰ ਸਿੰਘ ਪਾਤੜਾਂ ਅਤੇ ਸੂਬਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਖਰਲ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਸਰਕਾਰ ਅਤੇ ਉੱਚ ਮੈਨੇਜਮੈਂਟ ਵਰਕਰਾਂ ਦਾ ਸੋਸ਼ਣ ਕੀਤਾ ਜਾ ਰਿਹਾ ਹੈ।ਮੰਗਾਂ ਮਨਵਾਉਣ ਲਈ ਜਿਲਿਆਂ ਹੋਰ ਵਰਕਰਾਂ ਦੀ ਲਾਮਬੰਦ ਕੀਤੀ ਜਾ ਰਹੀ ਹੈ।ਅੱਜ ਦੇ ਦਿਨ ਜਿਲ੍ਹਾ ਹੁਸਿਆਰਪੁਰ ਅਤੇ ਅਮ੍ਰਿਤਸਰ ਦੇ ਵਰਕਰ ਮੋਰਚੇ ਵਿਚ ਡਟੇ ਹੋਏ ਹਨ।ਇਸ ਮੌਕੇ ਆਗੂਆਂ ਨੇ ਵਿਭਾਗ ਵਿਚ ਭ੍ਰਿਸ਼ਟਾਚਾਰ ਸਬੰਧੀ ਤਕਰੀਰਾਂ ਕੀਤੀਆਂ ਅਤੇ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਖਿਲਾਫ ਕਾਲੀਆ ਝੰਡਿਆਂ ਨਾਲ ਨਾਰੇਬਾਜੀ ਕੀਤੀ।ਇਸ ਮੌਕੇ ਪੀ.ਡਬਲਯੂ. ਡੀ.ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਬੇਲੂਮਾਜਰਾ ਨੇ ਵੀ ਮੋਰਚੇ ਨੂੰ ਸਬੋਧਨ ਕਰਦਿਆਂ ਆਪਣੀ ਹਮਾਇਤ ਦਿੱਤੀ।ਇਸ ਮੌਕੇ ਗੁਰਮੀਤ ਸਿੰਘ ਮੱਲੇਵਾਲ ਦਵਿੰਦਰ ਸਿੰਘ ਨਾਭਾ, ਹੰਸਾ ਸਿੰਘ ਮੋੜ ਨਾਭਾ, ਹਰਦੀਪ ਸਿੰਘ ਬਰਨਾਲਾ, ਰਮੇਸ਼ ਕੁਮਾਰ ਪਾਤੜਾਂ, ਰਾਮ ਸਿੰਘ ਲੋਧੀਨੰਗਲ, ਮੇਜਰ ਸਿੰਘ ਖੱਖ,ਹਰਪ੍ਰੀਤ ਸਮਾਣਾ, ਆਦਿ ਸਾਮਿਲ ਹੋਏ।