Home Punjabi-News *ਜਲ ਸਪਲਾਈ ਠੇਕਾ ਕਾਮਿਆਂ ਦਾ ਲਗਾਤਾਰ ਮੋਰਚਾ 5 ਵੇ ਦਿਨ ਵਿੱਚ ਸਾਮਿਲ...

*ਜਲ ਸਪਲਾਈ ਠੇਕਾ ਕਾਮਿਆਂ ਦਾ ਲਗਾਤਾਰ ਮੋਰਚਾ 5 ਵੇ ਦਿਨ ਵਿੱਚ ਸਾਮਿਲ ਹੋਕੇ, ਰੋਸ਼ ਮਾਰਚ ਵਿੱਚ ਬਦਲਿਆ।* *ਆਉਣ ਵਾਲੇ ਦਿਨਾਂ ਵਿੱਚ ਤਿਖਾ ਸੰਘਰਸ਼ ਉਲੀਕੇ ਜਾਣ ਦੀ ਚੇਤਾਵਨੀ।*

ਸ਼ਾਹਕੋਟ ,ਮਲਸੀਆ,ਪਟਿਆਲਾ,15 ਮਾਰਚ(ਸਾਹਬੀ ਦਾਸੀਕੇ )

ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ( ਰਜਿ:ਨੰ 26)ਨੇ ਮੁੱਖ ਦਫਤਰ ਪਟਿਆਲਾ ਵਿਖੇ ਲਗਾਇਆ ਲਗਾਤਾਰ ਮੋਰਚਾ 5 ਵੇ ਦਿਨ ਵਿਚ ਸਾਮਿਲ ਹੋ ਗਿਆ ਹੈ।ਇਸ ਮੌਕੇ ਬੋਲਦਿਆਂ ਸੂਬਾ ਪ੍ਰਧਾਨ ਸੰਦੀਪ ਕੁਮਾਰ ਸ਼ਰਮਾ ਅਤੇ ਸੂਬਾ ਵਿੱਤ ਸਕੱਤਰ ਦਵਿੰਦਰ ਸਿੰਘ ਨਾਭਾ ਨੇ ਕਿਹਾ ਕਿ ਲੰਮੇ ਸਮੇਂ ਤੋਂ ਵਿਭਾਗ ਵਿੱਚ ਇਨਲਿਸਟਮੈਂਟ ਅਤੇ ਆਉਟਸੋਰਸਿੰਗ ਰਾਹੀਂ ਕੰਮ ਕਰਦੇ ਕਾਮਿਆਂ ਦਾ ਹੱਲ ਕਰਨ ਦੀ ਥਾਂ ਪੰਜਾਬ ਸਰਕਾਰ ਅਤੇ ਜਲ ਸਪਲਾਈ ਮੈਨੇਜਮੈਂਟ ਕੁੰਭਕਰਨੀ ਨੀਂਦ ਸੁੱਤੀ ਪਈ ਹੈ।ਜਿਸ ਨੂੰ ਜਗਾਉਣ ਲਈ ਠੇਕਾ ਕਾਮਿਆਂ ਨੂੰ ਮਜਬੂਰ ਹੋਕੇ ਸੜਕਾਂ ਤੇ ਆਉਣਾ ਪੈ ਰਿਹਾ ਹੈ।ਇਸ ਮੌਕੇ ਆਗੂਆਂ ਨੇ ਸਬੋਧਨ ਕਰਦਿਆਂ ਦੱਸਿਆ ਕਿ ਜੇਕਰ ਸਰਕਾਰ ਕਾਮਿਆਂ ਦੇ ਪਰਿਵਾਰਾਂ ਦਾ ਗੁਜਾਰਾ ਚਲਾਉਣ ਦਾ ਰੁਜਗਾਰ ਪੱਕਾ ਕਰਕੇ ਹੱਲ ਨਹੀਂ ਕਰ ਸਕਦੀਆਂ ਤਾਂ ਉਨ੍ਹਾਂ ਨੂੰ ਸੱਤਾ ਵਿਚ ਰਹਿਣ ਦਾ ਕੋਈ ਹੱਕ ਨਹੀਂ ਹੈ।ਅਤੇ ਲੋਕਾਂ ਨੂੰ ਅਤੇ ਲੋਕਾਂ ਨੂੰ ਪਾਣੀ ਦੀਆਂ ਸਹੂਲਤਾਂ ਨਹੀਂ ਦੇਕੇ ਭਾਵਨਾਵਾ ਨਾਲ ਨਹੀਂ ਖੇਡਣਾ ਚਾਹੀਦਾ।ਉਨ੍ਹਾਂ ਕਿਹਾ ਕਿ ਪੰਜਾਬ ਨੂੰ ਬੇਰੁਜ਼ਗਾਰੀ ਫੈਲਾਕੇ , ਨਸੇ ਦੀ ਦੱਲ -ਦੱਲ ਵਿੱਚ ਦਬਕੇ, ਪਾਣੀ ਤੋਂ ਵਾਝੀ ਧਰਤੀ ਨੂੰ ਕਰਕੇ ਅਤੇ ਨੋਜਵਾਨਾਂ ਨੂੰ ਮਜਬੂਰ ਕਰਕੇ ਵਿਦੇਸ਼ਾਂ ਨੂੰ ਜਾਣ ਲਈ ਗਿਣੀਮਿਥੀ ਸਾਜਿਸ਼ ਤਹਿਤ ਬਰਬਾਦ ਕੀਤਾ ਜਾ ਰਿਹਾ ਹੈ।ਆਉਣ ਵਾਲੇ ਸਮੇਂ ਵਿੱਚ ਧਰਤੀ ਦੇ ਹੇਠਲੇ ਪਾਣੀ ਨੂੰ ਵੀ ਕਾਰਪੋਰੇਟ ਘਰਾਣਿਆਂ ਨੂੰ ਵੇਚਕੇ ਪੀਣ ਵਾਲੇ ਪਾਣੀ ਤੇ ਉਨ੍ਹਾਂ ਦਾ ਕਬਜਾ ਕਰਵਾਕੇ ਇਸ ਨੂੰ ਮੁਨਾਫੇ ਦਾ ਧੰਦਾ ਬਣਾਇਆ ਜਾ ਰਿਹਾ ਹੈ।ਸਮੂਹ ਇੰਨਸਾਫ ਪਸੰਦ ਜਥੇਬੰਦੀਆਂ ਨੂੰ ਅਤੇ ਵਿਰੋਧੀ ਧਿਰਾਂ ਨੂੰ ਇਸ ਸਬੰਧੀ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਐਤਵਾਰ ਦੀ ਛੁੱਟੀ ਹੋਣ ਕਰਕੇ ਕਾਮਿਆਂ ਨੇ ਮੁੱਖ ਦਫਤਰ ਤੋਂ ਮਾਰਚ ਕਰਦੇ ਹੋਏ।ਮਾਡਲ ਟਾਉਨ ਦੇ ਬਜਾਰਾਂ ਵਿਚ ਦੀ ਹੁੰਦਾ ਹੋਇਆ ਬੱਤੀਆਂ ਵਾਲੇ ਨਾਭਾ ਚੋਂਕ ਵਿੱਚ ਸਰਕਾਰ ਤੇ ਜਲ ਸਪਲਾਈ ਮੈਨੇਜਮੈਂਟ ਦਾ ਪਿੱਟ ਸਿਆਪਾ ਕੀਤਾ। ਅਤੇ ਕਿਹਾ ਕਿ ਆਉਣ ਵਾਲੀਆਂ ਚੋਣਾਂ ਦੌਰਾਨ ਇਸ ਸਰਕਾਰ ਤੋਂ ਹਿਸਾਬ ਲਿਆ ਜਾਵੇਗਾ। ਇਸ ਮੌਕੇ ਜਸਵੀਰ ਸਿੰਘ ਮਾਨਸਾ, ਇੰਦਰਜੀਤ ਸਿੰਘ ਮਾਨਸਾ, ਰਘਵੀਰ ਸਿੰਘ, ਜਗਦੇਵ ਸਿੰਘ, ਨਿਰਮਲ ਸਿੰਘ,ਗੁਰਵਿੰਦਰ ਸਿੰਘ ਮੈਹਸ,ਅਮਨਦੀਪ ਸਿੰਘ ਬਠਿੰਡਾ,ਜਗਰੂਪ ਸਿੰਘ ਨਾਭਾ,ਗੁਰਚਰਨ ਸਿੰਘ, ਮਨੋਜ ਕੁਮਾਰ, ਹੰਸਾ ਸਿੰਘ ਮੋੜ ਨਾਭਾ, ਜਗਤਾਰ ਸਿੰਘ ਭੀਲੋਵਾਲ ਆਦਿ ਆਗੂ ਅਤੇ ਵਰਕਰ ਸਾਮਿਲ ਹੋਏ।