ਸ਼ਾਹਕੋਟ,24 ਜੂਨ (ਸਾਹਬੀ ਦਾਸੀਕੇ ਸ਼ਾਹਕੋਟੀ, ਜਸਵੀਰ ਸਿੰਘ ਸ਼ੀਰਾ): ਪੀ.ਡਬਲਿਯੂ.ਡੀ. ਫੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਡਿਪਟੀ ਡਾਇਰੈਕਟਰ ਪ੍ਰਸ਼ਾਸ਼ਨ ਦੇ ਦਫਤਰ ਮੁਹਰੇ ਧਰਨਾ ਲਗਾਤਾਰ ਤੀਸਰੇ ਦਿਨ ਅਨਿਲ ਕੁਮਾਰ ਬਰਨਾਲਾ ਅਤੇ ਦਰਸ਼ਨ ਚੀਮਾ ਦੀ ਅਗਵਾਈ ਹੇਠ ਲਾਇਆ ਗਿਆ। ਜਿਸ ਨੂੰ ਸੰਬੋਧਨ ਕਰਦੇ ਹੋਏ ਸੂਬਾਈ ਪ੍ਰਧਾਨ ਦਰਸ਼ਨ ਸਿੰਘ ਬੇਲੂਮਾਜਰਾ ਜੀਵਨ ਮਲੇਰਕੋਟਲਾ, ਬਲਵਿੰਦਰ ਧਨੇਰ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਮੌਤ ਹੋ ਚੁੱਕੇ ਕਰਮਚਾਰੀਆਂ ਦੇ ਵਾਰਿਸਾਂ ਨੂੰ ਨੌਕਰੀ ਨਹੀਂ ਮਿਲੀ ਜੋ ਤੁਰੰਤ ਆਰਡਰ ਕਰਕੇ ਦਿੱਤੇ ਜਾਣ। ਦਰਜਾ ਤਿੰਨ ਅਤੇ ਚਾਰ ਦੇ ਕਰਮਚਾਰੀਆਂ ਦਾ ਪ੍ਰਮੋਸ਼ਨ ਚੈਨਲ ਬਹਾਲ ਕੀਤਾ ਜਾਵੇ ਜੋ ਤਕਰੀਬਨ ਦੋ ਸਾਲ ਤੋਂ ਬੰਦ ਪਿਆ ਹੈ। ਰਿੱਟ ਪਟੀਸ਼ਨ ਨੰਬਰ 6162 ਦੇ ਕਰਮਚਾਰੀਆਂ ਨੂੰ ਬਕਾਇਆ ਦਿੱਤਾ ਜਾਵੇ, 20:30:50 ਅਨੁਸਾਰ ਪਲੇਸਮੈਂਟਾਂ ਕਰਕੇ ਜੁਨੀਅਰ ਟੈਕਨੀਸ਼ਨ, ਟੈਕਨੀਸ਼ਨ ਗਰੇਡ—1, ਅਤੇ ਗਰੇਡ—2 ਫਿਕਸ਼ੇਸ਼ਨ ਕੀਤੀਆਂ ਜਾਣ। ਮੋਰਚਾ ਉਜ਼ ਸਮੇ ਜਾਹੋ ਜਲਾਲ ਚ ਆ ਗਿਆ ਜਦੋਂ ਕਰਮਚਾਰੀਆਂ ਦੇ ਪੱਕੇ ਮੋਰਚੇ ਵਿੱਚ ਜਲ ਸਪਲਾਈ ਤੇ ਡਿਪਟੀ ਡਾਇਰੈਕਟਰ ਪ੍ਰਸ਼ਾਸ਼ਨ ਦੀ ਗੱਡੀ ਘਿਰ ਗਈ ਜਿਸ ਨੂੰ ਪੁਲਿਸ ਤੇ ਪ੍ਰਸ਼ਾਸ਼ਨ ਨੇ ਕਾਫੀ ਜਦੋ ਜਹਿਦ ਅਤੇ ਭਾਰੀ ਮੁਸੱਕਤ ਦੇ ਨਾਲ ਦਫ਼ਤਰ ਤੋਂ ਬਾਹਰ ਕੱਢਿਆ ਅਤੇ ਮੁਲਾਜਮਾਂ ਨੇ ਜੋਰ ਸ਼ੋਰ ਨਾਲ ਜਲ ਸਪਲਾਈ ਦੀ ਮਨੇਜਮੇਂਟ ਦੇ ਖਿਲਾਫ਼ ਜੋਰਦਾਰ ਨਾਅਰੇਬਾਜੀ ਕੀਤੀ ਅਤੇ ਮੰਗਾਂ ਨਾ ਮੰਨੇ ਜਾਣ ਤੱਕ ਪੱਕਾ ਮੋਰਚਾ ਚਾਲੂ ਰੱਖਣ ਦਾ ਐਲਾਨ ਕੀਤਾ। ਇਸ ਸਮੇਂ ਹਰਪਾਲ ਸਿੰਘ ਬਰਨਾਲਾ, ਅਮਰੀਕ ਭੱਠਲ, ਅਵਤਾਰ ਸਿੰਘ, ਯਾਮੀਨ ਮੁਹੰਮਦ ਮਲੇਰਕੋਟਲਾ, ਮਲਕੀਤ ਸਿੰਘ, ਜਗਤਾਰ ਸਿੰਘ ਮਲੇਰਕੋਟਲਾ, ਰਾਮ ਦਾਸ ਸਿੰਘ ਆਦਿ ਸਾਥੀਆਂ ਨੇ ਧਰਨੇ ਵਿੱਚ ਸ਼ਿਰਕਤ ਕੀਤੀ।