(ਸਾਹਬੀ ਦਾਸੀਕੇ)ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ
ਯੂਨੀਅਨ ਪੰਜਾਬ (ਰਜਿ:ਨੰ.26) ਦੇ ਸੂਬਾ ਪ੍ਰਧਾਨ ਸੰਦੀਪ ਕੁਮਾਰ ਸ਼ਰਮਾ ਤੇ ਜਿਲ੍ਹਾ ਪ੍ਰਧਾਨ ਅਮ੍ਰਿਤਸਰ ਸਿਵ ਕੁਮਾਰ ਨੇ ਮੀਡੀਆ ਰਾਹੀਂ ਬਿਆਨ ਜਾਰੀ ਕਰਦਿਆਂ ਪੰਜਾਬ ਸਰਕਾਰ ਤੇ ਦੋਸ਼ ਲਾਇਆ ਕਿ ਗੁਰੂ ਨਾਨਕ ਹਸਪਤਾਲ ਦੀ ਜਿੰਨੀ ਵੀ ਓ. ਟੀ. ਵਾਰਡਾਂ ਦੀ ਧਵਾਈ ਜੋ ਕਿ ਲਾਡਰੀ ਪਲਾਂਟ ਵਿੱਚ ਵਾਸ ਕੀਤੀ ਜਾਂਦੀ ਹੈ।ਪਰ ਉੱਥੇ ਦੇ ਠੇਕਾ ਕਾਮਿਆਂ ਨੂੰ ਕੋਈ ਵੀ ਸਰਕਾਰੀ ਸੁਵਿਧਾ ਮੁਕਾਇਆ ਨਹੀਂ ਕਰਵਾਈ ਗਈ।ਪੰਜਾਬ ਸਰਕਾਰ ਵੱਲੋਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਕਰਮਚਾਰੀਆਂ ਦੇ ਕਰਫਿਊ ਡਿਊਟੀ ਪਾਸ ਇਸ ਭਿਆਨਕ ਮਹਾਮਾਰੀ ਦੇ ਦੋਰ ਕਾਰਨ ਮੁਹਿਇਆ ਤਾਂ ਕਰਵਾ ਦਿੱਤੇ ਹਨ ਕਿ ਪਿੰਡਾਂ ਦੀ ਸਪਲਾਈ ਪ੍ਰਭਾਵਿਤ ਨਾ ਹੋਵੇ।ਪਰ ਇਸ ਭਿਆਨਕ ਮਹਾਮਾਰੀ ਦੇ ਦੋਰ ਵਿੱਚ ਕਰਮਚਾਰੀ ਨੂੰ ਨਾ ਕੋਈ ਵੀ ਸੇਫਟੀ ਕਿੱਟ ਮੁਹਿਇਆ ਨਹੀਂ ਕਰਵਾਏ ਬਿਨਾਂ ਹੀ ਪਾਣੀ ਦੀ ਸਪਲਾਈ ਦਿੱਤੀ ਜਾ ਰਹੀ ਹੈ।ਉਹ ਪਿੰਡ ਸਾਰੇ ਦਾ ਸਾਰਾ ਇਸ ਮਹਾਮਾਰੀ ਦੀ ਲਪੇਟ ਵਿੱਚ ਆ ਸਕਦਾ ਹੈ। ਪਰੰਤੂ ਮੁਕੰਮਲ ਜਾਣਕਾਰੀ ਹੋਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਵੱਲੋਂ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਦੇ ਕਰਮਚਾਰੀਆਂ ਨੂੰ ਕੋਈ ਵੀ ਮਹਾਮਾਰੀ ਤੋਂ ਬਚਣ ਲਈ ਕੋਈ ਢੁਕਵੇਂ ਪ੍ਰਬੰਧ ਨਹੀਂ ਕੀਤੇ ਗਏ ਹਨ।ਇਸ ਦੇ ਨਾਲ ਹੀ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਕਰਮਚਾਰੀਆਂ ਨੂੰ ਜਰੂਰੀ ਅਤੇ ਆਪਤਕਾਲ ਸੇਵਾਵਾਂ ਦਾ ਦਰਜਾ ਦੇਕੇ ਸਖਤੀ ਨਾਲ ਡਿਊਟੀ ਲਈ ਜਾ ਰਹੀ ਹੈ।ਪਰੰਤੂ ਦੁੱਖ ਦੀ ਗੱਲ ਤਾਂ ਇਹ ਹੈ ਕਿ ਜੇਕਰ ਕਿਸੇ ਵੀ ਕਰਮਚਾਰੀ ਦੀ ਇਸ ਮਹਾਮਾਰੀ ਦੀ ਲਪੇਟ ਵਿੱਮੋ
ਮੌਤ ਹੋ ਜਾਦੀ ਹੈ।ਤਾਂ ਇਸ ਦੀ ਪੂਰੀ ਜੁਮੇਵਾਰੀ ਪੰਜਾਬ ਤੇ ਜਲ ਸਪਲਾਈ ਮੈਨੇਜਮੈਂਟ ਦੀ ਹੋਵੇਗੀ।ਉਨ੍ਹਾਂ ਮੰਗ ਕੀਤੀ ਕਿ ਜਲ ਸਪਲਾਈ ਦੇ ਚਾਰ ਹਜਾਰ ਠੇਕਾ ਕਾਮਿਆਂ ਦਾ ਘੱਟੋ ਘੱਟ 20 ਲੱਖ ਰੁਪਏ ਦਾ ਬੀਮਾ ਕੀਤਾ ਜਾਵੇ ਤੇ ਕਰੋਨਾ ਵਾਇਰਸ ਤੋ ਬਚਣ ਪੁਖਤਾ ਪ੍ਰਬੰਧ ਕੀਤੇ ਜਾਣ ਸੇਫਟੀ ਕਿੱਟਾਂ ਮੁਹਿਇਆ ਕਰਵਾਇਆ ਜਾਣ।ਕਾਮਿਆਂ ਦੀ ਮਾਰਚ ਮਹੀਨੇ ਦੀ ਤਨਖਾਹ ਤੁਰੰਤ ਜਾਰੀ ਕੀਤੀ ਜਾਵੇ ਕਿਉਂਕਿ ਪਹਿਲਾਂ ਹੀ ਇਹ ਕਾਮੇ ਸਿਰਫ ਦੱਸ ਤੋ ਬਾਰਾਂ ਹਜਾਰ ਰੁਪਏ ਤਨਖਾਹ ਤੇ ਗੁਜਾਰਾ ਕਰ ਰਹੇ ਹਨ।
ਇਸ ਮੌਕੇ ਜਿਲ੍ਹਾ ਸਲਾਹਕਾਰ ਸਤੀਸ਼ ਕੁਮਾਰ, ਭੁਪਿੰਦਰ ਸਿੰਘ, ਹਰਪ੍ਰੀਤ ਸਿੰਘ, ਮਨਪ੍ਰੀਤ ,ਮੰਗਲ ਸਿੰਘ, ਨਰਿੰਦਰ ਸਿੰਘ, ਪ੍ਰੇਮ ਕੁਮਾਰ, ਸਾਜਨ ਸੀਵਰਮੈਨ ਆਦਿ ਸਾਥੀ ਸਾਮਿਲ ਹੋਏ।