Home Punjabi-News ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ(ਰਜਿ:26)ਜਿਲ੍ਹਾ ਜਲੰਧਰ ਦੀ ਹੋਈ ਮੀਟਿੰਗ

ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ(ਰਜਿ:26)ਜਿਲ੍ਹਾ ਜਲੰਧਰ ਦੀ ਹੋਈ ਮੀਟਿੰਗ

ਸ਼ਾਹਕੋਟ,12 ਮਾਰਚ (ਸਾਹਬੀ ਦਾਸੀਕੇ) ਜਲ ਸਪਲਾਈ ਵਿਭਾਗ ਦੇ ਮੁੱਖ ਦਫਤਰ ਪਟਿਆਲਾ ਵਿਖੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ(ਰਜਿ:ਨੰ.26) ਵੱਲੋਂ ਲੱਗੇ ਪੱਕੇ ਮੋਰਚੇ ਦੇ ਸਬੰਧ ਵਿੱਚ ਅੱਜ ਜਿਲ੍ਹਾ ਕਮੇਟੀ ਜਲੰਧਰ ਦੀ ਮੀਟਿੰਗ ਹੋਈ।ਜਿਸ ਦੀ ਅਗਵਾਈ ਕਰਦਿਆਂ ਜਿਲ੍ਹਾ ਪ੍ਰਧਾਨ ਪ੍ਰਤਾਪ ਸਿੰਘ ਸੰਧੂ,ਜਿਲ੍ਹਾ ਜਨਰਲ ਸਕੱਤਰ ਹਰਵਿੰਦਰ ਸਿੰਘ ਹੁੰਦਲ ਨੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਜਥੇਬੰਦੀ ਵੱਲੋਂ ਮੀਟਿੰਗ ਕਰਨ ਉਪਰੰਤ ਮੰਗਾਂ ਤੇ ਵਿਚਾਰ ਚਰਚਾ ਕੀਤੀ ਗਈ।ਜਥੇਬੰਦੀ ਦੀ ਮੁੱਖ ਪਿਛਲੇ ਲੰਮੇ ਸਮੇਂ ਤੋਂ ਇਨਲਿਸਟਮੈਂਟ ਅਤੇ ਆਉਟਸੋਰਸਿੰਗ ਨੀਤੀ ਰਾਹੀਂ ਕੰਮ ਕਰਦੇ ਵਰਕਰਾਂ ਨੂੰ ਵਿਭਾਗ ਅਧੀਨ ਲਿਆਕੇ ਰੈਗੂਲਰ ਕਰਨ ਸਬੰਧੀ 9 ਮਾਰਚ ਨੂੰ ਜਲ ਸਪਲਾਈ ਵਿਭਾਗ ਦੇ ਡਿਪਟੀ ਡਾਇਰੈਕਟਰ(ਪ੍ਰਸ਼ਾਸਨ)ਪਟਿਆਲਾ ਨਾਲ ਨਾਲ ਸੂਬਾ ਕਮੇਟੀ ਦੀ ਮੀਟਿੰਗ ਹੋਈ।ਮੀਟਿੰਗ ਉਪਰੰਤ ਡਿਪਟੀ ਡਾਇਰੈਕਟਰ ਨੇ ਕਿਹਾ ਕਿ ਪਾਲਸੀ ਬਣਾਉਣ ਲਈ ਪ੍ਰਪੋਜਲ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਹੈ।ਸਰਕਾਰ ਤੋਂ ਪਾਸ ਹੋਣ ਉਪਰੰਤ ਹੀ ਆਪ ਨੂੰ ਦਿੱਤੀ ਜਾਵੇਗੀ।ਜਿਸ ਨਾਲ ਜਥੇਬੰਦੀ ਦੀ ਕੋਈ ਵੀ ਤਸੱਲੀ ਬਖਸ਼ ਸੰਤੁਸ਼ਟੀ ਨਹੀਂ ਹੋਈ।ਇਸ ਤੋਂ ਇਲਾਵਾ ਹੇਠਲੇ ਅਧਿਕਾਰੀਆਂ ਦੇ ਲੈਵਲ ਦੀਆਂ ਮੰਗਾਂ ਜਿਵੇਂ ਪੰਚਾਇਤੀ ਕਰਨ ਦੀ ਆੜ ਹੇਠ ਛਾਂਟੀ ਨਾ ਕਰਨ,ਕਿਰਤ ਕਨੂੰਨ ਦੀਆਂ ਪੂਰੀਆਂ ਸਹੂਲਤਾਂ ਲਾਗੂ ਕਰਨਾ ਆਦਿ ਮੰਗਾਂ ਦਾ ਸਿੰਧਾ ਸੰਬੰਧ ਇਨਲਿਸਟਮੈਂਟ ਅਤੇ ਆਉਟਸੋਰਸਿੰਗ ਨੀਤੀ ਨਾਲ ਹੈ।ਇਸ ਮੌਕੇ ਜਿਲ੍ਹਾ ਜਨਰਲ ਸਕੱਤਰ ਹਰਵਿੰਦਰ ਸਿੰਘ ਹੁੰਦਲ ਨੇ ਕਿਹਾ ਕਿ ਸਾਰੇ ਵਰਕਰਾਂ ਦੇ ਹੋ ਰਿ ਸੋਸਣ ਦੀ ਜੜ੍ਹ ਇਨਲਿਸਟਮੈਂਟ,ਕੰਪਨੀਆਂ ਅਤੇ ਠੇਕੇਦਾਰ ਹਨ।ਜਿਨ੍ਹਾਂ ਚਿਰ ਲੰਮੇ ਸਮੇਂ ਤੋਂ ਕੰਮ ਕਰਦੇ ਵਰਕਰਾਂ ਸੰਬੰਧੀ ਇਹ ਨੀਤੀ ਰੱਦ ਕਰਕੇ ਵਿਭਾਗ ਅਧੀਨ ਲਿਆਕੇ ਕੋਈ ਪੱਕੀ ਪਾਲਸੀ ਨਹੀਂ ਬਣਦੀ ਜਥੇਬੰਦੀ ਵੱਲੋਂ ਪਹਿਲਾਂ ਤਹਿ ਸਮੇਂ ਮੁਤਾਬਕ 11 ਮਾਰਚ 2020 ਨੂੰ ਜੋ ਲਗਾਤਾਰ ਮੋਰਚੇ ਦਾ ਐਲਾਨ ਕੀਤਾ ਗਿਆ ਹੈ।ਜੋ ਕਿ ਮੋਰਚਾ 11 ਮਾਰਚ ਤੋ ਵਰਦੇ ਮੀਹ ਵਿੱਚ ਸੁਰੂ ਹੋਕੇ ਦੁਜੇ ਦਿਨ ਵਿੱਚ ਸਾਮਿਲ ਹੋ ਚੁਕਿਆ ਹੈ।ਜੋ ਕਿ ਇਹ ਮੋਰਚਾ ਵਰਕਰਾਂ ਦੇ ਰੈਗੂਲਰ ਹੋਣ ਤੱਕ ਜਾਰੀ ਰਹੇਗਾ।ਉਨ੍ਹਾਂ ਦੁਖੀ ਭਰੇ ਮਨ ਨਾਲ ਕਿਹਾ ਕਿ ਹੁਣ ਤੱਕ ਪਹਿਲਾਂ ਦੀਆਂ ਤੇ ਸਮੇਂ ਦੀਆਂ ਸਰਕਾਰਾਂ ਨੇ ਵਰਕਰਾਂ ਦਾ ਸੋਸ਼ਣ ਕੀਤਾ ਹੈ।ਨੋਜਵਾਨਾਂ ਨੂੰ ਨਵੇਂ ਰੋਜਗਾਰ ਦੇਣ ਦੀ ਬਜਾਏ ਉਲਟਾ ਹੁਣ ਪਹਿਲਾਂ ਲੱਗੇ ਵਰਕਰਾਂ ਨੂੰ ਪੰਚਾਇਤੀ ਕਰਨ ਦੀ ਆੜ ਹੇਠ ਵਿਭਾਗ ਦਾ ਨਿੱਜੀਕਰਨ ਕਰਕੇ ਛਾਂਟੀ ਕਰਨ ਦੀਆਂ ਵਿਅਉਤਾਂ ਘੜੀਆਂ ਜਾ ਰਹੀਆਂ ਹਨ।ਜਿਸ ਦਾ ਵਿਰੋਧ ਕਰਦਿਆਂ ਜਥੇਬੰਦੀ ਵੱਲੋਂ ਪਿੱਟ ਸਿਆਪਾ ਕੀਤਾ ਜਾ ਰਿਹਾ ਹੈ। ਅਤੇ ਸਰਕਾਰ ਦੇ ਝੂਠੇ ਵਾਅਦਿਆਂ ਦੇ ਲਗਾਤਾਰ ਮੋਰਚੇ ਵਿਚ ਕੱਚੇ ਚੱਠੇ ਖੋਲ੍ਹੇ ਜਾਣਗੇ।ਉਨ੍ਹਾਂ ਕਿਹਾ ਕਿ ਮੋਰਚੇ ਵਿਚ ਜਿਲਿਆਂ ਦੀ ਲੜੀ ਤਹਿਤ 24,25 ਮਾਰਚ ਨੂੰ ਜਿਲ੍ਹਾ ਜਲੰਧਰ ਵੱਲੋਂ ਪਰਿਵਾਰਾਂ ਤੇ ਬੱਚਿਆਂ ਸਮੇਤ ਵੱਡੀ ਗਿਣਤੀ ਸਮੇਂਤ ਸਮੂਲੀਅਤ ਕੀਤੀ ਜਾਵੇਗੀ।ਇਸ ਤੋਂ ਇਲਾਵਾ ਉਨ੍ਹਾਂ ਚੇਤਾਵਨੀ ਦਿੱਦਿਆ ਕਿਹਾ ਕਿ ਮੋਰਚੇ ਦੋਰਾਨ ਜੇਕਰ ਪ੍ਰਸ਼ਾਸਨ ਵੱਲੋਂ ਵਧਵਾ ਵਾਰ ਕਰਨ ਦੀ ਕੋਸ਼ਿਸ਼ ਕੀਤੀ ਤਾ ਪੰਜਾਬ ਦੇ ਹਰ ਜਿਲ੍ਹੇ ਤੇ ਬਰਾਚ ਨੂੰ ਸੰਘਰਸ਼ ਦਾ ਅਖਾੜਾ ਬਣਾਇਆ ਜਾਵੇਗਾ।ਜਿਸ ਦੀ ਪੂਰੀ ਜੁਮੇਵਾਰੀ ਪੰਜਾਬ ਸਰਕਾਰ ਤੇ ਜਲ ਸਪਲਾਈ ਵਿਭਾਗ ਦੀ ਹੋਵੇਗੀ।ਇਸ ਮੌਕੇ ਜਿਲ੍ਹਾ ਮੀਤ ਪ੍ਰਧਾਨ ਵਰਿੰਦਰ ਕੁਮਾਰ ਨਾਹਰ, ਜਿਲ੍ਹਾ ਵਿੱਤ ਸਕੱਤਰ ਗੁਰਭੇਜ ਸਿੰਘ ਧੂੰਗੜ,ਜਿਲ੍ਹਾ ਪ੍ਰੈੱਸ ਸਕੱਤਰ ਕੁਲਦੀਪ ਚੰਦ ਨਾਹਰ, ਜਿਲ੍ਹਾ ਆਗੂ ਗੁਰਵਿੰਦਰ ਸਿੰਘ ਬਾਂਗੀਵਾਲ,ਜਿਲ੍ਹਾ ਮੀਤ ਪ੍ਰਧਾਨ ਸੁੱਚਾ ਸਿੰਘ ਫਿਲੌਰ, ਰੋਸ਼ਨ ਲਾਲ ਨੁਰਮਹਿਲ,ਸਹਾਇਕ ਵਿੱਤ ਸਕੱਤਰ ਗੁਰਮੀਤ ਰਾਮ ਭੋਗਪੁਰ, ਆਦਿ ਆਗੂ ਸਾਮਿਲ ਹੋਏ।