*ਜਲ ਸਪਲਾਈ ਵਿਭਾਗ ਵੱਲੋਂ ਸਰਕਾਰ ਦੇ ਹੁਕਮਾਂ ਦੀਆਂ ਉਡਾਇਆ ਜਾ ਰਹੀਆਂ ਨੇ ਧੱਜੀਆਂ:ਚੇਅਰਮੈਨ ਸੰਦੀਪ ਸ਼ਰਮਾ*

ਸ਼ਾਹਕੋਟ/ਮਲਸੀਆਂ,30 ਅਪ੍ਰੈਲ(ਸਾਹਬੀ ਦਾਸੀਕੇ, ਜਸਵੀਰ ਸਿੰਘ ਸ਼ੀਰਾ)02 ਵੇਜਿਜ ਹੈਡ ਫੈਸਲਾ ਕਮੇਟੀ ਦੇ ਚੈਅਰਮੈਨ ਨੂੰ ਪ੍ਰਾਪਤ ਹੋਈ ਵਿਭਾਗ ਦੀ ਮੇਲ ਰਾਂਹੀ ਸੂਚਿਤ ਕੀਤਾ ਗਿਆ ਕਿ ਉਹ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ 4000 ਠੇਕਾ ਕਾਮਿਆਂ ਨੂੰ ਇੱਕ ਆਊਟਸੋਰਸਿੰਗ ਏਜੰਸੀ ਅਧੀਨ ਲੈਣ ਜਾ ਰਹੀ ਹੈ। ਚੈਅਰਮੈਨ ਸੰਦੀਪ ਸ਼ਰਮਾਂ,ਸੂਬਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਖਰਲ,ਮੁੱਖ ਸਲਾਹਕਾਰ ਇੰਦਰਜੀਤ ਸਿੰਘ ਮਾਨਸਾ,ਪ੍ਰੈੱਸ ਸਕੱਤਰ ਜਸਵੀਰ ਸਿੰਘ ਸੀਰਾ ਵੱਲੋਂ ਪ੍ਰੈਸ ਰਾਂਹੀ ਸਰਕਾਰ ਤੇ ਵਿਭਾਗ ਤੇ ਸਵਾਲ ਖੜੇ ਕੀਤੇ ਕਿ ਇਸ ਏਜੰਸੀ ਦਾ ਠੇਕਾ ਕਾਮਿਆਂ ਵੱਲੋਂ ਮੁਢ ਤੋਂ ਲਗਾਤਾਰ ਵਿਰੋਧ ਕੀਤਾ ਗਿਆ ਹੈ ਅਤੇ ਹੁਣ ਵੀ ਕੀਤਾ ਜਾ ਰਿਹਾ ਹੈ। ਵਿਭਾਗ ਵੱਲੋਂ ਇਸ ਸਮੇਂ ਕਰਫਿਊ ਲਾਕਡਾਊਨ ਦੌਰਾਨ ਵੀ ਠੇਕਾ ਕਾਮਿਆਂ ਉਪਰ ਅਤਿਆਚਾਰ ਕਰਨ ਤੋਂ ਪਿਛੇ ਨਹੀ ਹੱਟ ਰਿਹਾ ਹੈ। ਸਰਕਾਰ ਦੇ ਹੁਕਮਾਂ ਅਨੁਸਾਰ ਇਸ ਲਾਕਡਾਊਨ ਵਿੱਚ ਕੋਈ ਵੀ ਨਵਾਂ ਕੰਮ ਨਹੀ ਆਰੰਭਿਆ ਜਾ ਸਕਦਾ ਪਰੰਤੂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਸਰਕਾਰ ਦੇ ਹੁਕਮਾਂ ਦੀ ਧੱਜੀਆਂ ਉਡਾਈਆ ਜਾਂ ਰਹੀਆਂ ਅਤੇ ਪਿਛਲੇ 10-15 ਦਿਨਾਂ ਦੇ ਅੰਦਰ ਅੰਦਰ 4000 ਠੇਕਾ ਕਾਮਿਆਂ ਨੂੰ ਇਸ ਕਰਫਿਊ / ਲਾਕਡਾਊਨ ਦੌਰਾਨ ਹੀ ਸੜਕਾ ਤੇ ਉਤਾਰ ਕੇ ਸਰਕਾਰ ਦੀ ਕਾਰਗੁਜਾਰੀ ਦੇ ਸਵਾਲੀਆਂ ਚਿਨ੍ਹਾ ਬਣਾਉਣ ਲਈ ਕੋਈ ਕਸਰ ਨਹੀ ਛੱਡੀ ਜਾ ਰਹੀ। ਉਹਨਾਂ ਕਿਹਾ ਵਿਭਾਗ ਵੱਲੋਂ 4000 ਠੇਕਾ ਕਾਮਿਆਂ ਦਾ ਪਹਿਲਾਂ ਤਾਂ ਤਨਖਾਹਾ ਦਾ ਹੈਡ ਬਦਲਿਆ ਜਿਸ ਦੇ ਸਬੰਧ ਵਿੱਚ ਕਮੇਟੀ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ, ਇਹ ਵਿਰੋਧ ਹਾਲੇ ਰੁਕਣ ਦਾ ਨਾਮ ਨਹੀ ਲੈ ਰਿਹਾ ਸੀ ਹੁਣ ਫਿਰ ਵਿਭਾਗ ਵੱਲੋਂ 4000 ਕਾਮਿਆਂ ਦੇ ਹੱਕਾ ਦਾ ਗਲਾ ਘੋਟ ਕੇ ਜਬਰੀ ਉਹਨਾਂ ਨੂੰ ਕਿਸੇ ਏਜੰਸੀ ਅਧੀਨ ਕਰਕੇ ਘਰਾ ਨੂੰ ਭੇਜਣ ਦੀ ਤਿਆਰੀ ਕੀਤੀ ਜਾ ਰਹੀ। ਜਿਸ ਦਾ ਵਿਰੋਧ ਫੈਸਲਾ ਕਮੇਟੀ ਲਗਾਤਾਰ ਕਰ ਰਹੀ ਹੈ ਜੇਕਰ ਅਪ੍ਰੈਲ ਮਹੀਨੇ ਦੀਆਂ ਤਨਖਾਹਾਂ 02 ਵੇਜਿਜ ਹੈਡ ਵਿੱਚੋਂ ਨਹੀ ਕੀਤੀਆਂ ਜਾਂਦੀਆਂ ਅਤੇ ਇਸ ਕਰਫਿਊ ਦੌਰਾਨ ਲਿਆਦੀ ਗਈ ਏਜੰਸੀ ਦੀਆਂ ਗਤੀ ਵਿਧੀਆਂ ਨੂੰ ਰੱਦ ਨਾ ਕੀਤਾ ਗਿਆ ਤਾ ਮਹਿਕਮੇ ਨੂੰ ਬਹੁਤ ਭੇੜੇ ਨਤੀਜੇ ਭੁਗਤਣੇ ਪੈ ਸਕਦੇ ਹਨ।