ਮੰਗਾਂ ਤੇ ਸਹਿਮਤੀ ਹੋਣ ਉਪਰੰਤ ਘਿਰਾਓ ਮੁਲਤਵੀ, ਲੋੜ ਪੈਣ ਤੇ ਦੁਵਾਰਾ ਹੋਵੇਗਾ ਐਲਾਨ:ਪ੍ਰਤਾਪ ਸਿੰਘ ਸੰਧੂ, ਜਸਵੀਰ ਸਿੰਘ ਸ਼ੀਰਾ

ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ

ਸ਼ਾਹਕੋਟ,20 ਅਕਤੂਬਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ (ਰਜਿ:ਨੰ.26) ਜਿਲ੍ਹਾ ਜਲੰਧਰ ਨੇ ਆਪਣੀਆਂ ਮੰਨਿਆ ਮੰਗਾਂ ਦਾ ਹੱਲ ਨਾ ਹੋਣ ਤੇ 19 ਅਕਤੂਬਰ 2020 ਨੂੰ ਨਿਗਰਾਨ ਇੰਜਨੀਅਰ ਹਲਕਾ ਜਲੰਧਰ ਦਫਤਰ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਸੀ।ਜਿਸ ਦੋਰਾਨ ਨਿਗਰਾਨ ਇੰਜੀਨੀਅਰ ਹਲਕਾ ਜਲੰਧਰ ਨੇ ਜਥੇਬੰਦੀ ਨੂੰ ਮੰਗਾਂ ਤੇ ਵਿਚਾਰ ਚਰਚਾ ਕਰਨ ਲਈ 20 ਅਕਤੂਬਰ 2020 ਨੂੰ ਸਵੇਰੇ 11 ਵੱਜੇ ਮੀਟਿੰਗ ਦਾ ਸੱਦਾ ਦਿੱਤਾ ਗਿਆ ਸੀ।ਜਿਸ ਮੋਕੇ ਜਿਲ੍ਹਾ ਪ੍ਰਧਾਨ ਪ੍ਰਤਾਪ ਸਿੰਘ ਸੰਧੂ, ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਸ਼ੀਰਾ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਨਿਗਰਾਨ ਇੰਜੀਨੀਅਰ ਹਲਕਾ ਜਲੰਧਰ ਸਮੇਤ ਕਾਰਜਕਾਰੀ ਇੰਜੀਨੀਅਰ ਜਲੰਧਰ/ਕਪੂਰਥਲਾ ਨਾਲ ਪੈਨਲ ਮੀਟਿੰਗ ਕੀਤੀ ਗਈ ਜਿਸ ਮੋਕੇ ਉਨ੍ਹਾਂ ਨਾਲ ਲਗਾਤਾਰ 2 ਘੰਟੇ ਮੀਟਿੰਗ ਚੱਲਣ ਤੋਂ ਬਾਅਦ ਮੰਗਾਂ ਤੇ ਸਹਿਮਤੀ ਬਣੀ ਕਿ ਕਾਮਿਆਂ ਨੂੰ ਕਿਰਤ ਕਨੂੰਨ ਅਨੁਸਾਰ 30 ਦਿਨਾਂ ਦੀ ਅਦਾਇਗੀ ਦੇਣੀ ਬਣਦੀ ਹੈ।ਜਿਸ ਉਪਰੰਤ ਮੋਕੇ ਤੇ ਸਮੂਹ ਉਪ ਮੰਡਲ ਇੰਜੀਨੀਅਰਿੰਗ ਨੂੰ ਫੋਨ ਰਾਹੀਂ ਹਦਾਇਤਾਂ ਕੀਤੀਆਂ ਤੇ ਜਥੇਬੰਦੀ ਦੀਆਂ ਮੰਗਾਂ ਦਾ ਨਿਪਟਾਰਾ ਕਰਨ ਲਈ ਆਖਿਆ ਗਿਆ।ਇਸ ਤੋਂ ਇਲਾਵਾ ਉਨ੍ਹਾਂ ਐਲਾਨ ਕੀਤਾ ਕਿ ਜੇਕਰ ਫੇਰ ਵੀ ਟਾਲਮਟੋਲ ਕਰਨ ਦੀ ਕੋਸਿਸ਼ ਕੀਤੀ ਤਾਂ ਇਸ ਤੋਂ ਵੀ ਤਿਖਾ ਸੰਘਰਸ਼ ਉਲੀਕਿਆ ਜਾਵੇਗਾ।ਜਿਸ ਮੋਕੇ ਮੀਤ ਪ੍ਰਧਾਨ ਸੁੱਚਾ ਸਿੰਘ ਢੰਗਾਰਾ,ਜੁਆਇੰਟ ਵਿੱਤ ਸਕੱਤਰ ਬਾਬਾ ਜਗਦੀਸ਼ ਰਾਮ,ਸੂਬਾ ਪ੍ਰਚਾਰਕ ਸਕੱਤਰ ਇੰਦਰਜੀਤ ਸਿੰਘ ਕਪੂਰਥਲਾ, ਬਲਵੀਰ ਸਿੰਘ ਬਾਜਵਾ, ਰੋਸਨ ਲਾਲ ਨੂਰਮਹਿਲ ਆਦਿ ਆਗੂ ਸਾਮਲ ਹੋਏ।

ਸ਼ਾਹਕੋਟ ਮਲਸੀਆਂ ਤੋਂ ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ ਦੀ ਵਿਸ਼ੇਸ਼ ਰਿਪੋਰਟ k9 ਨਿਊਜ਼ ਪੰਜਾਬ