ਮੰਗਾਂ ਦੀ ਪੂਰਤੀ ਨਾ ਹੋਈ ਤਾਂ ਸੰਘਰਸ਼ ਹੋਵੇਗਾ ਹੋਰ ਤਿਖਾ:ਹੰਸਾ ਸਿੰਘ ਮੌੜ ਨਾਭਾ

ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ

ਬਰਨਾਲਾ,15 ਅਕਤੂਬਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ (ਰਜਿ:ਨੰ.26) ਜਿਲ੍ਹਾ ਬਰਨਾਲਾ ਦੇ ਸੰਘਰਸੀ ਯੋਧਿਆਂ ਨੇ ਸੂਬਾ ਮੀਤ ਪ੍ਰਧਾਨ ਹੰਸਾ ਸਿੰਘ ਮੋੜ ਨਾਭਾ, ਜਿਲ੍ਹਾ ਪ੍ਰੈੱਸ ਸਕੱਤਰ ਹਰਦੀਪ ਸਿੰਘ ਬਰਨਾਲਾ, ਬਿੰਕਰ ਸਿੰਘ ਕਾਲੇਕੇ ਨੇ ਭੁੱਖ ਹੜਤਾਲ ਸੁਰੂ ਕਰ ਦਿੱਤੀ ਹੈ,ਉਨ੍ਹਾਂ ਕਿਹਾ ਕਿ ਕਾਫੀ ਲੰਮੇ ਤੋਂ ਲਟਕਦੀਆਂ ਮੰਗਾਂ ਦਾ ਹੱਲ ਨਹੀਂ ਕੀਤਾ ਜਾ ਰਿਹਾ ਕਾਰਜਕਾਰੀ ਇੰਜੀਨੀਅਰ ਮੰਡਲ ਬਰਨਾਲਾ ਨਾਲ ਪਿਛਲੇ ਕਾਫੀ ਲੰਮੇ ਸਮੇ ਤੋ ਵਰਕਰਾਂ ਦੀਆਂ ਇਨਲਿਸਟਮੈਂਟਾ ਕਰਨ ਤੇ ਤਨਖਾਹਾਂ ਰੋਕੇ ਜਾਣ,ਕਿਰਤ ਕਨੂੰਨ ਮੁਤਾਬਕ ਚਾਰ ਰੈਸਟਾ ਲਾਗੂ ਕਰਨ ਸਬੰਧੀ ਕਾਫੀ ਵਾਰ ਮਿਲਿਆ ਜਾ ਚੁੱਕਾ ਹੈ ਤੇ ਜਥੇਬੰਦੀ ਵੱਲੋਂ ਲਿਖੀ ਵੀ ਜਾਣੂੰ ਕਰਵਾਇਆ ਗਿਆ ਹੈ ਪਰ ਹਰ ਵਾਰ ਟਾਲਮਟੋਲ ਕਰਕੇ ਸਾਰ ਦਿੱਤਾ ਜਾਦਾ ਹੈ ਉਨ੍ਹਾਂ ਨੂੰ ਵਾਰ-ਵਾਰ ਗੁਮਰਾਹ ਕਰਨ ਦੇ ਰੋਸ ਵਜੋਂ ਕਾਮਿਆਂ ਵੱਲੋਂ ਅੱਜ ਭੁੱਖ ਹੜਤਾਲ ਸੁਰੂ ਕਰ ਦਿੱਤੀ ਗਈ ਹੈ।ਉਨ੍ਹਾਂ ਕਿਹਾ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਅੱਜ ਤਿੰਨ ਸਾਥੀ ਭੁੱਖ ਹੜਤਾਲ ਤੇ ਬੈਠੇ ਹਨ ਆਉਣ ਵਾਲੇ ਦਿਨਾਂ ਵਿਚ ਵੱਡੇ ਪੱਧਰ ਤੇ ਸੰਘਰਸ਼ ਉਲੀਕਿਆ ਜਾਵੇਗਾ।

ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ ਦੀ ਵਿਸ਼ੇਸ਼ ਰਿਪੋਰਟ k9 ਨਿਊਜ਼ ਪੰਜਾਬ