ਮੀਟਿੰਗ ਉਪਰੰਤ ਕਾਮਿਆਂ ਦੀਆਂ ਲਟਕਦੀਆਂ ਮੰਗਾਂ ਮੰਨਵਾਉਣ ਤੇ ਪੰਚਾਇਤੀ ਕਰਨ ਖਿਲਾਫ਼ ਹੋਵੇਗੀ ਆਰ-ਪਰ ਦੀ ਜੰਗ:ਸੰਦੀਪ ਕੁਮਾਰ ਸ਼ਰਮਾ

ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ 9872146132,7340722856

,14 ਸਤੰਬਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ(ਰਜਿ:ਨੰ.26)ਦੇ ਸੂਬਾ ਪ੍ਰਧਾਨ ਸੰਦੀਪ ਕੁਮਾਰ ਸ਼ਰਮਾ, ਸੂਬਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਖਰਲ,ਸੂਬਾ ਪ੍ਰੈੱਸ ਸਕੱਤਰ ਜਸਵੀਰ ਸਿੰਘ ਸ਼ੀਰਾ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਜਲ ਸਪਲਾਈ ਵਿਭਾਗ ਦੀ ਮੈਨਜਮੈਂਟ ਵੱਲੋਂ ਕਾਮਿਆਂ ਦੇ ਰੋਜਗਾਰ ਨੂੰ ਉਜਾੜਨ ਲਈ ਦਿਨੋਂ ਦਿਨ ਨਵੀਆਂ ਨੀਤੀਆਂ ਘੜੀਆਂ ਜਾ ਰਹੀਆਂ ਹਨ,ਜਿਸ ਦੇ ਸਬੰਧ ਵਿਚ ਜਥੇਬੰਦੀ ਨੇ ਸੰਘਰਸ਼ ਦੇ ਬਲਬੂਤੇ ਤੇ ਅਨੇਕਾਂ ਮੀਟਿੰਗਾਂ ਕਰਕੇ ਕਾਮਿਆਂ ਦੀਆਂ ਮੰਗਾਂ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਦੀਆ ਹਨ।ਲੇਕਿਨ ਪਿਛਲੇ ਦੱਸ-ਪੰਦਰਾਂ ਸਾਲਾਂ ਤੋਂ ਇਹ ਕਾਮੇ ਸਿਰਫ਼ ਤੇ ਸਿਰਫ਼ ਸੋਸਣ ਦਾ ਸਿਕਾਰ ਹੋਏ ਹਨ।ਜੇਕਰ ਕੋਈ ਉੱਚ ਅਧਿਕਾਰੀ ਇਨ੍ਹਾਂ ਕਾਮਿਆਂ ਦੇ ਹੱਕਾਂ ਤੇ ਹਾਂ ਪੱਖੀ ਹੁੰਗਾਰਾ ਭਰਦਾ ਹੈ ਤਾ ਥਲੇ ਵਾਲੇ ਅਧਿਕਾਰੀ ਉੱਚ ਅਧਿਕਾਰੀਆਂ ਦੇ ਹੁਕਮਾਂ ਨੂੰ ਵੀ ਤਾਨਾਸ਼ਾਹੀ ਰੱਵੀਆ ਆਪਣਾਕੇ ਮੁੰਢਹੁ ਨਕਾਰਕੇ ਉੱਚ ਅਧਿਕਾਰੀਆਂ ਦੇ ਹੁਕਮਾਂ ਦੀਆਂ ਸਰੇਆਮ ਧੱਜੀਆਂ ਉਡਾਇਆ ਜਾ ਰਹੀਆਂ ਹਨ।ਇਸ ਤੋਂ ਸਾਫ ਨਜਰ ਆਉਦਾ ਹੈ ਕਿ ਇਹ ਸਭ ਮਿਲੀ ਭੁਗਤ ਕਾਮਿਆਂ ਦਾ ਸੋਸਣ ਕੀਤਾ ਜਾ ਰਿਹਾ ਹੈ।ਉਲਟਾ ਜਲ ਸਪਲਾਈ ਸਕੀਮਾਂ ਦਾ ਪੰਚਾਇਤੀ ਕਰਨ ਕਰਕੇ ਹੱਕ ਮੰਗਦੇ ਕਾਮਿਆਂ ਦੇ ਰੋਜਗਾਰ ਨੂੰ ਖਤਮ ਕੀਤਾ ਜਾ ਰਿਹਾ ਹੈ ਜਿਸ ਦੇ ਸਬੰਧ ਵਿੱਚ ਮਿਤੀ 16/09/2020 ਨੂੰ ਈਸੜੂ ਭਵਨ ਲੁਧਿਆਣਾ ਵਿਖੇ ਸੂਬਾ ਪੱਧਰੀ ਮੀਟਿੰਗ ਕਰਕੇ ਆਰ-ਪਾਰ ਦੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਇਸ ਮੀਟਿੰਗ ਵਿਚ ਸੂਬਾ ਕਮੇਟੀ ਤੋਂ ਇਲਾਵਾ,ਦਫਤਰੀ ਸਟਾਫ਼, ਜਿਲ੍ਹਾ ਕਮੇਟੀਆਂ ਤੇ ਹੋਰ ਐਕਟਿਵ ਸਾਥੀ ਸਾਮਿਲ ਹੋਣਗਾ

ਸ਼ਾਹਕੋਟ ਮਲਸੀਆਂ ਤੋਂ ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ ਦੀ ਵਿਸ਼ੇਸ਼ ਰਿਪੋਰਟ k9 ਨਿਊਜ਼ ਪੰਜਾਬ