*ਜਲ ਸਪਲਾਈ ਮੰਤਰੀ ਰੱਜਿਆ ਸੁਲਤਾਨਾ ਨੂੰ ਕਾਲੀਆਂ ਝੰਡਿਆਂ ਦਿਖਾਉਣ ਜਾ ਰਹੇ ਕਾਮਿਆਂ ਨੂੰ ਪ੍ਰਸ਼ਾਸਨ ਨੇ ਰੋਕ ਕੇ ਜਲ ਸਪਲਾਈ ਮੰਤਰੀ ਨਾਲ ਕਰਵਾਈ ਮੀਟਿੰਗ।*

*ਕਾਮਿਆਂ ਦੀਆਂ ਮੰਗਾਂ ਸਬੰਧੀ ਆਗੂਆਂ ਵੱਲੋਂ ਜਲ ਸਪਲਾਈ ਮੰਤਰੀ ਰੱਜਿਆ ਸੁਲਤਾਨਾ ਨੂੰ ਦਿੱਤਾ ਮੰਗ ਪੱਤਰ,ਮੰਤਰੀ ਵੱਲੋਂ ਪੈਨਲ ਮੀਟਿੰਗ ਕਰਨ ਦਾ ਦਿੱਤਾ ਭਰੋਸਾ।*

ਸਾਹਬੀ ਦਾਸੀਕੇ ਸ਼ਾਹਕੋਟੀ 7340722856

ਬਰਨਾਲਾ,15 ਅਗਸਤ ਜਿਥੇ ਦੇਸ਼ ਭਰ ਵਿੱਚ ਵੱਡੇ ਪੱਧਰ ਤੇ ਅਜਾਦੀ ਦਾ ਦਿਹਾੜਾ ਮਨਾਇਆ ਜਾ ਰਿਹਾ ਸੀ।ਉਸੇ ਦੇਸ਼ ਵਿਚ ਅੱਜ ਕਿਰਤਾਂ ਲੋਕਾਂ, ਠੇਕਾ ਮੁਲਾਜ਼ਮਾਂ ਵੱਲੋਂ ਗੁਲਾਮੀ ਦਿਵਸ ਮਨਾਕੇ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿੱਚ ਖੜਾ ਕਰ ਦਿੱਤਾ ਹੈ।ਬਰਨਾਲਾ ਵਿਖੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ(ਰਜਿ:ਨੰ.26) ਵੱਲੋਂ ਆਪਣੀ ਹੱਕੀ ਅਤੇ ਜਾਈਜ ਮੰਗਾਂ ਨੂੰ ਲੈਕੇ ਕਾਲੀਆਂ ਝੰਡੀਆਂ ਲੈਕੇ ਤੇ ਮੂੰਹ ਉਪਰ ਕਾਲੇ ਮਾਸਕ ਬੰਨਕੇ ਨਾਰੇਬਾਜੀ ਕਰਦਿਆਂ ਗੁਲਾਮੀ ਦਿਵਸ ਮਨਾਇਆ ਗਿਆ।ਇਸ ਉਪਰੰਤ ਸੂਬਾ ਪ੍ਰਧਾਨ ਸੰਦੀਪ ਕੁਮਾਰ ਸ਼ਰਮਾ, ਸੂਬਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਖਰਲ,ਸੂਬਾ ਪ੍ਰੈੱਸ ਸਕੱਤਰ ਜਸਵੀਰ ਸਿੰਘ ਸ਼ੀਰਾ,ਸੂਬਾ ਮੀਤ ਪ੍ਰਧਾਨ ਹੰਸਾ ਸਿੰਘ ਮੋੜ ਨਾਭਾ,ਇੰਦਰਜੀਤ ਸਿੰਘ ਮਾਨਸਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਲ ਸਪਲਾਈ ਵਿਭਾਗ ਦੇ ਵਿੱਚ ਇਨਲਿਸਟਮੈਟ ਪਾਲਿਸੀ ਅਧੀਨ ਚਾਰ ਹਜਾਰ ਦੇ ਕਰੀਬ ਕਾਮਿਆਂ ਨੂੰ ਵਿਭਾਗ ਅਧੀਨ ਲਿਆਕੇ ਰੈਗੂਲਰ ਕੀਤਾ ਜਾਵੇ, ਜਲ ਸਪਲਾਈ ਸਕੀਮਾਂ ਦਾ ਪੰਚਾਇਤੀ ਕਰਨ ਬੰਦ ਕੀਤਾ ਜਾਵੇ, ਪੰਚਾਇਤਾਂ ਨੂੰ ਦਿੱਤੀਆਂ ਜਲ ਸਪਲਾਈ ਸਕੀਮਾਂ ਵਾਪਿਸ ਲਈਆ ਜਾਣ, ਛਾਂਟੀ ਕੀਤੇ ਕਾਮੇ ਬਹਾਲ ਕੀਤੇ ਜਾਣ,ਉਨ੍ਹਾਂ ਕਿਹਾ ਕਿ ਮੰਗਾਂ ਨੂੰ ਲੈਕੇ ਜਥੇਬੰਦੀ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰਦੀ ਆ ਰਹੀ ਹੈ।ਵਿਭਾਗ ਦੀ ਉੱਚ ਮੈਨਜਮੈਂਟ ਤੇ ਜਲ ਸਪਲਾਈ ਵਿਭਾਗ ਦੀ ਮੰਤਰੀ ਨਾਲ ਦਰਜਨਾਂ ਮੀਟਿੰਗਾ ਹੋ ਚੁਕਿਆ ਹਨ।ਲੇਕਿਨ ਹਰ ਵਾਰ ਲਾਰਾ ਲੱਪਾ ਲਾਕੇ ਟਾਲਮਟੋਲ ਕਰ ਦਿੱਤਾ ਜਾਦਾ ਹੈ,ਜਿਸ ਕਰਕੇ 10-15 ਸਾਲ ਤੋਂ ਕਾਮਿਆਂ ਦਾ ਰੱਜਕੇ ਸੋਸਣ ਕੀਤਾ ਗਿਆ ਹੈ।ਪਰ ਸਮੇਂ ਦੀਆਂ ਹਾਕਮ ਸਰਕਾਰਾਂ ਪਤਾ ਨਹੀਂ ਕੇਹੜੇ ਦੇਸ਼ ਦੀ ਅਜਾਦੀ ਮਨਾਂ ਰਹੀਆਂ ਹਨ।ਕਿਉਂਕਿ ਸਾਡਾ ਦੇਸ ਅੱਜ ਵੀ ਗੁਲਾਮ ਹੈ,ਜਿਥੇ ਦੇਸ ਦਾ ਹਰ ਨੋਜਵਾਨਾਂ ਰੋਜਗਾਰ ਤੋ ਵਾਝਾ ਹੋਕੇ ਜਹਿਰੀਲੇ ਨਸ਼ੇ ਕਰਕੇ ਸਰੀਰਕ ਸੋਸ਼ਣ ਦਾ ਸਿਕਾਰ ਹੋ ਰਿਹਾ ਹੈ।ਪਰਿਵਾਰਾਂ ਤੇ ਬੱਚਿਆਂ ਦੀ ਜਿੰਦਗੀ ਨਾਲ ਵੱਡੇ ਪੱਧਰ ਤੇ ਸਰਕਾਰਾਂ ਵਿਸਵਾਸ਼ ਘਾਤ ਕਰ ਰਹੀਆਂ ਹਨ।ਠੇਕਾ ਮੁਲਾਜ਼ਮ, ਕਿਰਤੀ ਲੋਕਾਂ, ਨੋਜਵਾਨ ਮੁੰਡੇ,ਕੁੜੀਆਂ ਜਦੋਂ ਆਪਣੀਆ ਹੱਕੀ ਤੇ ਜਾਈਜ ਮੰਗਾਂ ਲਈ ਸੰਘਰਸ਼ ਕਰਕੇ ਆਪਣੇ ਹੱਕ ਮੰਗਦੇ ਹਨ ਤਾਂ ਉਨ੍ਹਾਂ ਨੂੰ ਕੋਰੋਨਾ ਵਾਇਰਸ ਦੀ ਆੜ ਹੇਠ ਪਰਚਿਆਂ ਤੇ ਡੰਡੇ ਦੇ ਜੋਰ ਤੇ ਦਬਾਇਆ ਜਾ ਰਿਹਾ ਹੈ।ਦੇਸ਼ ਦੀ ਉਹ ਧੀ ਅੱਜ ਸੁਰਖਿਅਤ ਨਹੀਂ ਫੇਰ ਅਜਾਦੀ ਕਿਸੇ ਗੱਲ ਦੀ ਮਨਾਈ ਜਾ ਰਹੀ ਹੈ। ਇਸ ਕਰਕੇ ਸਾਡਾ ਦੇਸ ਅੱਜ ਵੀ ਕਾਲਿਆਂ ਦਾ ਗੁਲਾਮ ਹੈ।ਜਿਥੇ ਆਮ ਜਨਤਾ ਦੀ ਗੱਲ ਸੁਣਨ ਤੇ ਪਾਬੰਦੀ ਲਗਾਈ ਗਈ ਹੈ।ਜਿਸ ਕਰਕੇ ਅਸੀ ਅੱਜ ਗੁਲਾਮੀ ਦਿਵਸ ਭਨਾ ਰਹੇ ਹਾਂ, ਮੰਤਰੀ ਰਜਿਆ ਸੁਲਤਾਨਾ ਨੂੰ ਕਾਲਿਆਂ ਝੰਡੀਆਂ ਦਿਖਾਉਣ ਜਾ ਰਹੇ ਜਲ ਸਪਲਾਈ ਕਾਮਿਆਂ ਦੇ ਕਾਫਲੇ ਨੂੰ ਜਿਲ੍ਹਾ ਪ੍ਰਸਾਸ਼ਨ ਨੇ ਰੋਕ ਕੇ ਮੰਤਰੀ ਰਜਿਆ ਸੁਲਤਾਨਾ ਨੂੰ ਜਥੇਬੰਦੀ ਦੇ ਆਗੂਆਂ ਨਾਲ ਮੀਟਿੰਗ ਕਰਵਾਈ ਗਈ।ਸੂਬਾ ਪ੍ਰਧਾਨ ਸੰਦੀਪ ਕੁਮਾਰ ਸ਼ਰਮਾ ਨੇ ਦੱਸਿਆ ਕਿ ਮੀਟਿੰਗ ਕਰਨ ਉਪਰੰਤ ਮੰਤਰੀ ਰੱਜਿਆ ਸੁਲਤਾਨਾ ਨੂੰ ਮੰਗ ਪੱਤਰ ਦਿੱਤਾ ਗਿਆ ਹੈ,ਉਨ੍ਹਾਂ ਵਿਸਵਾਸ਼ ਦਵਾਇਆ ਗਿਆ ਹੈ ਕਿ ਜਲਦੀ ਹੀ ਜਥੇਬੰਦੀ ਦੀ ਵਿਭਾਗ ਦੇ ਉਚ ਅਧਿਕਾਰੀਆਂ ਨਾਲ ਪੈਨਲ ਮੀਟਿੰਗ ਕਰਵਾ ਦਿੱਤੀ ਜਾਵੇਗੀ ਜਿਸ ਤੋਂ ਬਾਅਦ ਪ੍ਰੋਗਰਾਮ ਸਮਾਪਤ ਕਰ ਦਿੱਤਾ ਗਿਆ।ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਮੰਤਰੀ ਆਪਣੇ ਵਾਅਦੇ ਤੋ ਮੁੱਕਰੀ ਤਾਂ ਮੰਤਰੀ ਦੇ ਹਲਕੇ ਮਲੇਰਕੋਟਲਾ ਵਿਖੇ ਲਗਤਾਰ ਮੋਰਚਾ ਸੁਰੂ ਕੀਤਾ ਜਾਵੇਗਾ।ਇਸ ਮੌਕੇ ਪਵਿੱਤਰ ਸਿੰਘ ਮੋਗਾ, ਰਾਮ ਸਿੰਘ ਲੋਧੀਨੰਗਲ, ਹਰਦੀਪ ਸਿੰਘ ਬਰਨਾਲਾ,ਬਿੰਕਰ ਸਿੰਘ ਕਾਲੇਕੇ,ਦਰਸਵੀਰ ਸਿੰਘ ਹੁਸਿਆਰਪੁਰ, ਗੁਰਮੀਤ ਸਿੰਘ ਅਮ੍ਰਿਤਸਰ, ਕੁਲਦੀਪ ਸਿੰਘ ਸੰਗਰੂਰ,ਅਮਨਦੀਪ ਸਿੰਘ ਲੱਕੀ ਬਠਿੰਡਾ ਆਦਿ ਸਾਮਲ ਸਨ।