ਉਪ ਮੰਡਲ ਇੰਜੀਨੀਅਰ ਵੱਲੋਂ 25 ਅਗਸਤ ਤੱਕ ਲਿਖਤੀ ਭਰੋਸਾ ਦੇਣ ਤੋਂ ਬਾਅਦ ਧਰਨਾਕਾਰੀਆਂ ਹੋਏ ਸਾਂਤ

ਸਾਹਬੀ ਦਾਸੀਕੇ ਸ਼ਾਹਕੋਟੀ ਜਸਵੀਰ ਸੀਰਾ 7340722856

ਸ਼ਾਹਕੋਟ,13 ਅਗਸਤ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ (ਰਜਿ:ਨੰ.26) ਜਿਲ੍ਹਾ ਜਲੰਧਰ ਦੀ ਅਗਵਾਈ ਹੇਠ ਬਰਾਚ ਸ਼ਾਹਕੋਟ ਵੱਲੋਂ ਜਿਲ੍ਹਾ ਜਨਰਲ ਸਕੱਤਰ ਹਰਵਿੰਦਰ ਸਿੰਘ ਹੁੰਦਲ, ਜਿਲ੍ਹਾ ਮੀਤ ਪ੍ਰਧਾਨ ਵਰਿੰਦਰ ਨਾਹਰ ਦੀ ਅਗਵਾਈ ਹੇਠ ਜਲ ਸਪਲਾਈ ਵਿਭਾਗ ਦੇ ਉਪ ਮੰਡਲ ਇੰਜੀਨੀਅਰ ਸ਼ਾਹਕੋਟ ਦੇ ਦਫਤਰ ਮੁਹਰੇ ਆਪਣੀਆਂ ਹੱਕੀ ਤੇ ਜਾਈਜ ਮੰਗਾਂ ਨੂੰ ਲੈਕੇ ਧਰਨਾ ਦਿੱਤਾ ਗਿਆ ਤੇ ਕਾਲੇ ਝੰਡੇ, ਕਾਲੇ ਮਾਸਕ ਮੂੰਹ ਉਪਰ ਬੰਨਕੇ ਜਬਰਦਸਤ ਵਿਰੋਧ ਕੀਤਾ ਗਿਆ ਤੇ ਨਾਹਰੇਬਾਜ਼ੀ ਕੀਤੀ ਗਈ।ਮੀਡੀਆ ਨੂੰ ਜਾਣਕਾਰੀ ਦਿੰਦਿਆਂ ਜਿਲ੍ਹਾ ਜਨਰਲ ਸਕੱਤਰ ਹਰਵਿੰਦਰ ਸਿੰਘ ਹੁੰਦਲ, ਸੂਬਾ ਪ੍ਰੈੱਸ ਸਕੱਤਰ ਜਸਵੀਰ ਸਿੰਘ ਸ਼ੀਰਾ ਨੇ ਦੱਸਿਆ ਕਿ ਪਿਛਲੇ ਮਹੀਨੇ ਉਪ ਮੰਡਲ ਇੰਜੀਨੀਅਰ ਸ਼ਾਹਕੋਟ ਨੂੰ ਵਰਕਰਾਂ ਦੀਆਂ ਜਾਈਜ ਮੰਗਾਂ ਨੂੰ ਲੈਕੇ ਮੰਗ ਪੱਤਰ ਦਿੱਤਾ ਗਿਆ ਸੀ ਕਿ ਵਰਕਰਾਂ ਦਾ ਕੋਵਿਡ:19 ਕਰੋਨ ਵਾਈਰਸ ਦੀ ਮਹਾਮਾਰੀ ਦੇ ਦੋਰਾਨ ਕਾਮਿਆਂ ਦਾ 50 ਲੱਖ ਰੁਪਏ ਦਾ ਬੀਮਾ ਕੀਤਾ ਜਾਵੇ,ਚਾਰ ਰੈਸਟਾ ਦਿਤੀਆਂ ਜਾਣ,ਵਰਕਰਾਂ ਨੂੰ ਸਕੀਮਾਂ ਉਪਰ ਮੇਜ,ਕੁਰਸੀਆਂ, ਪੱਖੇ ਆਦਿ ਉਪਲੱਬਧ ਕਰਵਾਏ ਜਾਣ।ਜਿਸ ਦੇ ਸਬੰਧ ਵਿੱਚ ਜਥੇਬੰਦੀ ਦੀ ਉਪ ਮੰਡਲ ਇੰਜਨੀਅਰ ਸ਼ਾਹਕੋਟ ਨਾਲ ਲਿਖਤੀ ਮੀਟਿੰਗ ਤੈਅ ਹੋਈ ਸੀ।ਮੀਟਿੰਗ ਕਰਨ ਉਪਰੰਤ ਉਨ੍ਹਾਂ ਲਿਖਤੀ ਭਰੋਸਾ ਦਿੱਤਾ ਸੀ ਕਿ ਜਥੇਬੰਦੀ ਦੀਆ ਮੰਗਾਂ ਦਾ ਨਿਪਟਾਰਾ ਇਕ ਹਫਤੇ ਵਿੱਚ ਕਰ ਦਿੱਤਾ ਜਾਵੇਗਾ।ਪਰ ਲਿਖਤੀ ਭਰੋਸਾ ਮਿਲਣ ਤੇ ਵੀ ਕੋਈ ਮਸਲਾ ਹੱਲ ਨਹੀਂ ਹੋਇਆ,ਜਿਸ ਦੇ ਵਿਰੋਧ ਵਿੱਚ ਜਥੇਬੰਦੀ ਵੱਲੋਂ ਉਪ ਮੰਡਲ ਇੰਜੀਨੀਅਰ ਖਿਲਾਫ ਧਰਨਾ ਦਿੱਤਾ ਗਿਆ, ਉਨ੍ਹਾਂ ਕਿਹਾ ਕਿ ਚਲਦੇ ਧਰਨੇ ਦੋਰਾਨ ਉਪ ਮੰਡਲ ਇੰਜੀਨੀਅਰ ਨਾਲ ਜਥੇਬੰਦੀ ਦੀ ਮੀਟਿੰਗ ਹੋਈ।ਮੀਟਿੰਗ ਵਿੱਚ ਵੀ ਕੋਈ ਪੂਰਨ ਭਰੋਸਾ ਨਾ ਮਿਲਣ ਤੇ ਮੀਟਿੰਗ ਦਾ ਆਗੂਆਂ ਵੱਲੋਂ ਬਾਈਕਾਟ ਕੀਤਾ ਗਿਆ ਤੇ ਉਪ ਮੰਡਲ ਇੰਜੀਨੀਅਰ ਦੇ ਦਫਤਰ ਦਾ ਗੇਟ ਬੰਦ ਕਰਕੇ ਮੁਕੰਮਲ ਘਿਰਾਓ ਕੀਤਾ ਗਿਆ।ਉਸ ਉਪਰੰਤ ਜਥੇਬੰਦੀ ਦੇ ਦਬਾਅ ਹੇਠ ਉਪ ਮੰਡਲ ਇੰਜੀਨੀਅਰ ਨੇ ਕਾਮਿਆਂ ਦੀਆ ਮੰਗਾਂ 25 ਅਗਸਤ ਤੱਕ ਹੱਲ ਕਰਨ ਦਾ ਜਥੇਬੰਦੀ ਨੂੰ ਲਿਖਤੀ ਭਰੋਸਾ ਦਿੱਤਾ ਤੇ ਧਰਨਾਕਾਰੀ ਸਾਂਤ ਹੋਏ।ਉਨ੍ਹਾਂ ਕਿਹਾ ਕਿ ਜੇਕਰ ਫੇਰ ਵੀ ਜਥੇਬੰਦੀ ਦੀਆਂ ਮੰਗਾਂ ਦਾ ਹੱਲ ਨਹੀਂ ਹੁੰਦਾ ਤਾਂ ਵੱਡੇ ਪੱਧਰ ਤੇ ਦਫਤਰ ਦਾ ਘਿਰਾਓ ਕੀਤਾ ਜਾਵੇਗਾ।ਇਸ ਉਪਰੰਤ ਸੂਬਾ ਪ੍ਰੈਸ ਸਕੱਤਰ ਜਸਵੀਰ ਸਿੰਘ ਸ਼ੀਰਾ ਨੇ ਕਿਹਾ ਕਿ 15 ਅਗਸਤ ਨੂੰ ਬਰਨਾਲਾ ਤੇ ਪਟਿਆਲਾ ਸਹਿਰ ਅੰਦਰ ਗੁਲਾਮੀ ਦਿਵਸ ਮੰਨਾਕੇ ਜਲ ਸਪਲਾਈ ਵਿਭਾਗ ਦੀ ਮੰਤਰੀ ਰਜਿਆ ਸੁਲਤਾਨਾ ਦਾ ਕਾਲੀਆਂ ਝੰਡੀਆਂ ਨਾਲ ਜਬਰਦਸਤ ਵਿਰੋਧ ਕੀਤਾ ਜਾਵੇਗਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਮੀਤ ਪ੍ਰਧਾਨ ਵਰਿੰਦਰ ਨਾਹਰ,ਮੀਤ ਪ੍ਰਧਾਨ ਸੁੱਚਾ ਸਿੰਘ ਫਿਲੌਰ, ਵਿੱਤ ਸਕੱਤਰ ਗੁਰਭੇਜ ਸਿੰਘ ਧੁੱਗੜ, ਪ੍ਰੈੱਸ ਸਕੱਤਰ ਕੁਲਦੀਪ ਚੰਦ ਨਾਹਰ,ਸੀਨੀਅਰ ਮੈਬਰ ਸਿੰਦਰਪਾਲ ਸੰਧੂ ਆਦਿ ਆਗੂ ਅਤੇ ਵਰਕਰ ਸ਼ਾਮਲ ਹਨ