*ਮੰਤਰੀ ਰੱਜਿਆ ਸੁਲਤਾਨਾ ਦਾ ਕਾਲੀਆਂ ਝੰਡੀਆਂ ਨਾਲ ਹੋਵੇਗਾ ਵਿਰੋਧ:ਸੰਦੀਪ ਕੁਮਾਰ ਸ਼ਰਮਾ*

ਸਾਹਬੀ ਦਾਸੀਕੇ ਸ਼ਾਹਕੋਟੀ 7340722856

ਸ਼ਾਹਕੋਟ,7 ਅਗਸਤ( )ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ(ਰਜਿ:ਨੰ.26)ਦੇ ਸੂਬਾ ਪ੍ਰਧਾਨ ਸੰਦੀਪ ਕੁਮਾਰ ਸ਼ਰਮਾ,ਸੂਬਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਖਰਲ,ਸੂਬਾ ਪ੍ਰੈੱਸ ਸਕੱਤਰ ਜਸਵੀਰ ਸਿੰਘ ਸ਼ੀਰਾ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਜਲ ਸਪਲਾਈ ਵਿਭਾਗ ਦੇ ਵਿੱਚ ਪਿਛਲੇ ਦੱਸ-ਪੰਦਰਾਂ ਸਾਲਾਂ ਤੋਂ ਖੁਦ ਵਿਭਾਗ ਦੀ ਬਣਾਈ ਜਾਅਲੀ ਪਾਲਿਸੀ ਇੱਨਲਿਸਟਮੈਂਟ ਅਧੀਨ ਬਹੁਤ ਨਿਗੂਣੀਆਂ ਤਨਖਾਹਾਂ ਤੇ ਆਪਣੇ ਘਰਾਂ ਦਾ ਗੁਜਾਰਾ ਬਹੁਤ ਹੀ ਆਉਖੇ ਤਰੀਕੇ ਨਾਲ ਚਲਾ ਰਹੇ ਹਨ।ਸਮੇਂ-ਸਮੇਂ ਤੇ ਇਨ੍ਹਾਂ ਕਾਮਿਆਂ ਤੇ ਛਾਂਟੀ ਦੀ ਤਲਵਾਰ ਲਟਕਾ ਦਿੱਤੀ ਜਾਦੀ ਹੈ,ਵਿਭਾਗ ਵੱਲੋਂ ਇਨ੍ਹਾਂ ਕਾਮਿਆਂ ਨੂੰ ਕਿਰਤ ਕਨੂੰਨ ਦੀਆਂ ਪੂਰੀਆਂ ਸਹੂਲਤਾਂ ਵੀ ਨਹੀਂ ਦਿੱਤੀਆਂ ਜਾ ਰਹੀਆਂ, ਉਲਟਾ ਜਦੋਂ ਆਪਣੇ ਹੱਕਾਂ ਲਈ ਸੰਘਰਸ਼ ਕਰਦੇ ਹਨ ਤਾਂ ਵਿਭਾਗ ਦੇ ਤਾਨਾਸ਼ਾਹੀ ਅਫਸਰਾਂ ਵੱਲੋਂ ਭੱਦੀ ਸਦਾਬਲੀ ਵਰਤੀ ਜਾਂਦੀ ਹੈ।ਆਗੂਆਂ ਨੂੰ ਪਰਚਿਆਂ ਦਾ ਨਾਮ ਤੇ ਦਬਾਉਣ ਦੀ ਕੋਸਿਸ ਕੀਤੀ ਜਾਦੀ ਹੈ।ਉਨ੍ਹਾਂ ਕਿਹਾ ਕਿ ਵਿਭਾਗ ਦੇ ਉੱਚ ਅਧਿਕਾਰੀਆਂ ਤੇ ਵਿਭਾਗ ਦੀ ਮੰਤਰੀ ਨਾਲ ਜਥੇਬੰਦੀ ਦੀ ਦਰਜਨਾਂ ਮੀਟਿੰਗਾਂ ਹੋਣ ਦੇ ਬਾਵਜੂਦ ਵੀ ਪਰਨਾਲਾ ਉੱਥੇ ਦਾ ਉਥੇ ਹੀ ਖੜਾ ਹੈ।ਦਿਨੋਂ-ਦਿਨ ਕਾਮਿਆਂ ਦਾ ਸੋਸਣ ਹੋ ਰਿਹਾ ਹੈ,ਉਨ੍ਹਾਂ ਮੰਗ ਕੀਤੀ ਕਿ ਜਲ ਸਪਲਾਈ ਵਿਭਾਗ ਦੇ ਵਿੱਚ ਚਾਰ ਹਜਾਰ ਦੇ ਲੱਗਭਗ ਕਾਮਿਆਂ ਨੂੰ ਇੱਨਲਿਸਟਮੈਂਟ ਪਾਲਿਸੀ ਰੱਦ ਕਰਕੇ ਪੱਕਾ ਕੀਤਾ ਜਾਵੇ, ਤਾਂ ਕਿ ਗੁਲਾਮੀ ਦੀਆਂ ਬੇੜੀਆਂ ਤੋਂ ਅਜਾਦ ਹੋ ਸਕੀਏ ਕਿਉਂਕਿ ਪੁਰੇ ਪੰਜਾਬ ਭਰ ਵਿੱਚ ਜਲ ਸਪਲਾਈ ਵਿਭਾਗ ਤੋਂ ਲੈਕੇ ਸਮੂਹ ਪੰਜਾਬ ਦੇ ਸਮੂਹ ਵਿਭਾਗਾਂ ਦੇ ਠੇਕਾ ਕਾਮਿਆਂ ਤੋਂ ਗੁਲਾਮਾਂ ਦੀ ਤਰ੍ਹਾਂ ਜਬਰੀ ਕੰਮ ਲਿਆ ਜਾ ਰਿਹਾ ਹੈ,ਫੇਰ ਸਮੇਂ ਦੀਆਂ ਹਾਕਮ ਸਰਕਾਰਾਂ ਕੇਹੜੇ ਦੇਸ਼ ਦੀ ਅਜਾਦੀ ਮਨਾਂ ਰਹੀਆਂ ਹਨ,ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਦੇਸ਼ ਦਾ ਹਰ ਨਾਗਰਿਕ ਗੁਲਾਮਾਂ ਵਾਲੀ ਜਿਦਗੀ ਬਤੀਤ ਕਰ ਰਿਹਾ ਹੈ,ਜਥੇਬੰਦੀ ਦੇ ਸੂਬਾ ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਜਥੇਬੰਦੀ ਦੀਆਂ ਮੰਗਾਂ ਦਾ ਪੂਰਨ ਤੌਰ ਤੇ ਹੱਲ ਨਹੀਂ ਹੁੰਦਾ ਤਾਂ 15 ਅਗਸਤ ਅਜਾਦੀ ਦਿਵਸ ਵਾਲੇ ਦਿਨ ਜਿਲ੍ਹਾ ਬਰਨਾਲਾ ਤੇ ਪਟਿਆਲਾ ਵਿਖੇ ਦੋ ਪੜਾਵਾਂ ਤੇ ਸੰਘਰਸ਼ ਦੇ ਬਿਗਲ ਬਜਾਇਆ ਗਿਆ ਹੈ,ਉਨ੍ਹਾਂ ਕਿਹਾ ਕਿ ਜਿਥੇ ਵੀ ਜਲ ਸਪਲਾਈ ਵਿਭਾਗ ਦੀ ਮੰਤਰੀ ਰੱਜਿਆ ਸੁਲਤਾਨਾ ਝੰਡਾ ਲਹਿਰਾਵੇਗੀ ਉੱਥੇ ਕਾਲੀਆਂ ਝੰਡਿਆਂ ਹੱਥਾਂ ਵਿੱਚ ਫੜਕੇ ਤੇ ਮੂੰਹ ਤੇ ਕਾਲੇ ਮਾਸਕ ਬੰਨਕੇ ਵਿਰੋਧ ਕੀਤਾ ਜਾਵੇਗਾ ਜਿਸ ਦੀ ਨਿਰੋਲ ਜੁਮੇਵਾਰੀ ਜਲ ਸਪਲਾਈ ਵਿਭਾਗ ਤੇ ਮਜੂਦਾ ਪੰਜਾਬ ਸਰਕਾਰ ਜਲ ਸਪਲਾਈ ਮੰਤਰੀ ਦੀ ਹੋਵੇਗੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸੂਬਾ ਸੀਨੀਅਰ ਮੀਤ ਪ੍ਰਧਾਨ ਪ੍ਰਤਾਪ ਸਿੰਘ ਸੰਧੂ, ਸੂਬਾ ਸੀਨੀਅਰ ਮੀਤ ਪ੍ਰਧਾਨ ਰਮੇਸ਼ ਕੁਮਾਰ ਪਾਤੜਾਂ, ਸੂਬਾ ਜੁਆਇੰਟ ਸਕੱਤਰ ਗੁਰਪ੍ਰੀਤ ਸਿੰਘ ਬਾਲੇਵਾਲ, ਸੂਬਾ ਵਿੱਤ ਸਕੱਤਰ ਦਵਿੰਦਰ ਸਿੰਘ ਨਾਭਾ, ਸੂਬਾ ਮੀਤ ਪ੍ਰਧਾਨ ਹੰਸਾ ਸਿੰਘ ਮੋੜ ਨਾਭਾ, ਸੂਬਾ ਸਲਾਹਕਾਰ ਇੰਦਰਜੀਤ ਸਿੰਘ ਮਾਨਸਾ, ਬਲਜਿੰਦਰ ਸਿੰਘ ਸਮਾਣਾ, ਸਰਦੀਪ ਸਿੰਘ ਸਮਾਣਾ, ਮਨਦੀਪ ਸਿੰਘ ਸੇਖੋਂ, ਰਾਮ ਸਿੰਘ ਲੋਧੀਨੰਗਲ, ਪਲਵਿੰਦਰ ਸਿੰਘ ਲੁਧਿਆਣਾ, ਆਦਿ ਆਗੂ ਹਾਜਰ ਹੋਏ।