ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿੱਚ ਕੰਮ ਕਰਦੇ ਵਰਕਰਾਂ ਵੱਲੋਂ ਤਨਖਾਹਾਂ ਮਹਿਕਮੇਂ ਵੱਲੋਂ ਆਪਣੇ ਦਿੱਤੇ ਜਾਂਦੇ ਰੇਟਾਂ ਅਨੁਸਾਰ ਬਰਾਬਰ ਕੰਮ ਬਰਾਬਰ ਤਨਖਾਹਾਂ ਲੈਣ ਬਾਰੇ।

ਸਾਹਬੀ ਦਾਸੀਕੇ ਸ਼ਾਹਕੋਟੀ ਜਸਵੀਰ ਸੀ

ਸ਼ਾਹਕੋਟ,10 ਜੁਲਾਈ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ, ਬਠਿੰਡਾ (ਰਜਿ: ਨੰ:26) ਦੇ ਪ੍ਰੈਸ ਸਕੱਤਰ ਲਛਮਣ ਸਿੰਘ (ਮੱਖਣ) ਵੱਲੋਂ ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆ ਗਿਆ ਕਿ ਅਮਨਦੀਪ ਸਿੰਘ (ਲੱਕੀ) ਜਿਲ੍ਹਾ ਪ੍ਰਧਾਨ, ਅਤੇ ਇੰਦਰਜੀਤ ਸਿੰਘ ਮਾਨਸਾ ਜਨਰਲ ਸਕੱਤਰ ਦੀ ਅਗਵਾਈ ਵਿੱਚ ਜੱਥੇਬੰਦੀ ਵੱਲੋਂ ਸ਼੍ਰ ਮਨਪ੍ਰੀਤ ਸਿੰਘ ਬਾਦਲ, ਵਿੱਤ ਮੰਤਰੀ ਪੰਜਾਬ ਦੇ ਬਠਿੰਡਾ ਦਫਤਰ ਵਿਖੇ ਪਹੁੰਚ ਕੇ ਜਲ ਸਪਲਾਈ ਅਤੇ ਸੈਨੀਟੇਸ਼ਨ ਹਲਕਾ ਬਠਿੰਡਾ ਅਧੀਨ ਕੰਮ ਕਰਦੇ ਦਫਤਰੀ ਸਟਾਫ ਕਲਰਕ-ਕਮ-ਕੰਪਿਊਟਰ ਉਪਰੇਟਰ/ਡਾਟਾ ਐਂਟਰੀ ਉਪਰੇਟਰ/ਬਿੱਲ ਕਲਰਕਾਂ ਨੂੰ ਮਹਿਕਮੇਂ ਦੇ ਪੰਜਾਬ ਭਰ ਵਿੱਚ ਆਪਣੇ ਹੀ ਪਾਸ ਕੀਤੇ ਰੇਟਾਂ ਤੇ ਬਰਾਬਰ-ਕੰਮ-ਬਰਾਬਰ-ਤਨਖਾਹ ਲੈਣ ਲਈ ਮੰਗ ਪੱਤਰ ਦਿੱਤਾ ਗਿਆ। ਸ੍ਰ. ਮਨਪ੍ਰੀਤ ਸਿੰਘ ਬਾਦਲ ਦੇ ਦਫਤਰ ਵਿੱਚ ਮੌਕੇ ਤੇ ਦਫਤਰ ਇੰਚਾਰਜ ਸ੍ਰ: ਹਰਬੰਸ ਸਿੰਘ ਸੱਗੂ ਅਤੇ ਸ੍ਰ: ਭੁਪਿੰਦਰ ਸਿੰਘ ਸੰਗਤਪੁਰਾ ਵੱਲੋਂ ਮੰਗ ਪੱਤਰ ਲਿਆ ਗਿਆ ਅਤੇ ਭਰੋਸਾ ਦਿਵਾਇਆ ਕਿ ਆਪ ਦੀਆਂ ਮੰਗਾਂ ਮਹਿਕਮੇਂ ਪਾਸੋਂ ਮੰਨਜੂਰ ਕਰਵਾ ਦਿੱਤੀਆਂ ਜਾਣਗੀਆਂ। ਮੌਕੇ ਉਪਰ ਵਿਪਨਇੰਦਰ ਸਿੰਘ, ਕੁਲਵਿੰਦਰ ਸਿੰਘ, ਪ੍ਰਮੋਦ ਕੁਮਾਰ ਅਤੇ ਹੋਰ ਸਾਥੀ ਵੀ ਮੌਜੂਦ ਸਨ।