ਫਤਿਹਗੜ੍ਹ ਸਾਹਿਬ,(ਬਿਊਰੋ k9 ਨਿਊਜ਼ ਪੰਜਾਬ)

ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਡਵੀਜ਼ਨ ਸ੍ਰੀ ਫਤਿਹਗੜ੍ਹ ਸਾਹਿਬ ਦੇ ਫ਼ੀਲਡ ਮੁਲਾਜ਼ਮਾਂ ਦੀਆਂ ਪੰਜ ਜਥੇਬੰਦੀਆਂ ਆਧਾਰਿਤ ਜਲ ਸਪਲਾਈ ਅਤੇ ਸੈਨੀਟੇਸ਼ਨ ਤਾਲਮੇਲ ਸੰਘਰਸ਼ ਕਮੇਟੀ ਦੀ ਮੀਟਿੰਗ ਕਨਵੀਨਰ ਦਰਸ਼ਨ ਸਿੰਘ, ਕਨਵੀਨਰ ਹਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਮੰਡਲ ਦਫ਼ਤਰ ਵਿਖੇ ਹੋਈ। ਮੀਟਿੰਗ ਦੀ ਕਾਰਵਾਈ ਜਾਰੀ ਕਰਦਿਆਂ ਕੋ ਕਨਵੀਨਰ ਮਲਾਗਰ ਸਿੰਘ ਖਮਾਣੋਂ, ਹਰਜਿੰਦਰ ਪਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 2011 ਵਿੱਚ ਸਮੂਹ ਦਰਜਾ ਚਾਰ ਮੁਲਾਜ਼ਮਾਂ ਨੂੰ ਇੱਕ ਸਪੈਸ਼ਲ ਇੰਕਰੀਮੈਂਟ ਦਿੱਤੀ ਸੀ। ਜਿਸ ਨੂੰ ਸਰਕਲ ਪਟਿਆਲਾ ਅਧੀਨ ਤਿੰਨ ਡਿਵੀਜ਼ਨਾਂ ਵੱਲੋਂ ਲਾਗੂ ਕੀਤਾ ਗਿਆ । ਪ੍ਰੰਤੂ ਸਰਕਲ ਪਟਿਆਲਾ ਅਧੀਨ ਡਿਵੀਜ਼ਨ ਸ੍ਰੀ ਫ਼ਤਿਹਗੜ੍ਹ ਸਾਹਿਬ ਵੱਲੋਂ ਲਾਗੂ ਨਹੀਂ ਕੀਤਾ ਗਿਆ। ਜਿਸ ਕਾਰਨ ਤਾਲਮੇਲ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਸਬੰਧਤ ਮੰਡਲ ਦਫਤਰ ਵਿਰੁੱਧ ਧਰਨੇ, ਮੁਜ਼ਾਹਰੇ ਸਮੇਤ ਸਮੁੱਚੇ ਮੁਲਾਜ਼ਮਾਂ ਨੇ ਕਈ ਮਹੀਨੇ ਰੈਵੇਨਿਊ ਦਾ ਬਾਈਕਾਟ ਕਰੀ ਰੱਖਿਆ, ਸੰਘਰਸ਼ਾਂ ਦੇ ਨਾਲ ਹੀ ਮਾਣਯੋਗ ਮੁੱਖ ਸਕੱਤਰ ,ਐਚ.ਓ.ਡੀ, ਡਿਪਟੀ ਡਰੈਕਟਰ ਪ੍ਰਸ਼ਾਸਨ ਸਮੇਤ ਨਿਗਰਾਨ ਇੰਜੀਨੀਅਰ ਨੂੰ ਇਨਸਾਫ਼ ਲਈ ਪੱਤਰ ਭੇਜੇ ।ਇੱਥੋਂ ਤੱਕ ਨਿਗਰਾਨ ਇੰਜੀਨੀਅਰ ਸਰਕਲ ਪਟਿਆਲਾ ਨਾਲ ਕਈ ਮੀਟਿੰਗਾਂ ਵੀ ਕੀਤੀਆਂ ਪ੍ਰੰਤੂ ਸਬੰਧਿਤ ਅਧਿਕਾਰੀ ਟਾਲ ਮਟੋਲ ਦੀ ਨੀਤੀ ਆਪਣਾ ਕੇ ਪੱਲਾ ਝਾੜ ਦਿੰਦੇ ।ਆਖਰ ਤਾਲਮੇਲ ਸੰਘਰਸ਼ ਕਮੇਟੀ ਵੱਲੋਂ ਲਾਕ ਡਾਉਨ ਦੌਰਾਨ ਡਿਪਟੀ ਡਾਇਰੈਕਟਰ ਪ੍ਰਸ਼ਾਸਨ ਪਟਿਆਲਾ ਦੀਆਂ ਅਰਥੀਆਂ ਫੂਕਣ ਦਾ ਫ਼ੈਸਲਾ ਕੀਤਾ ।ਇਨ੍ਹਾਂ ਦੱਸਿਆ ਕਿ ਪੰਜ ਮਹੀਨੇ ਲਗਾਤਾਰ ਸਿੱਧੇ ਅਤੇ ਅਸਿੱਧੇ ਢੰਗਾਂ ਨਾਲ ਚੱਲ ਰਹੇ ਸੰਘਰਸ਼ ਕਾਰਨ ਆਖਰ ਡਿਪਟੀ ਡਰੈਕਟਰ ਪ੍ਰਸ਼ਾਸਨ ਪਟਿਆਲਾ ਨੂੰ ਜਾਗ ਆਈ ਅਤੇ ਅਤੇ ਬੀਤੀ 7 ਮਈ 2020 ਨੂੰ ਪੱਤਰ ਨੰਬਰ 1440 ਰਾਹੀਂ ਕਾਰਜਕਾਰੀ ਇੰਜੀਨੀਅਰ ਸ੍ਰੀ ਫਤਿਹਗੜ੍ਹ ਨੂੰ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਭੇਜ ਕੇ ਕਾਰਵਾਈ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ। ਇਨ੍ਹਾਂ ਦੱਸਿਆ ਕਿ ਡਿਪਟੀ ਡਾਇਰੈਕਟਰ ਦੀਆਂ ਹਦਾਇਤਾਂ ਦੇ ਪੱਤਰ ਮੁਤਾਬਿਕ ਦਰਜਾ ਚਾਰ ਮੁਲਾਜ਼ਮਾਂ ਦੀ ਸਪੈਸ਼ਲ ਇੰਕਰੀਮੈਂਟ ਨੌਂ ਸਾਲਾ ਏ ਸੀ ਪੀ, ਜੀ ਪੀ ਐੱਫ ਦੀਆਂ ਸਟੇਟਮੈਂਟਾਂ ਵਰਦੀਆਂ ਸਬੰਧੀ ਕਾਰਜਕਾਰੀ ਇੰਜੀਨੀਅਰ ਨਾਲ ਮੀਟਿੰਗ ਹੋਈ। ਮੀਟਿੰਗ ਚ ਸਬੰਧਤ ਇੰਜੀਨੀਅਰ ਵੱਲੋਂ ਡਿਪਟੀ ਡਰੈਕਟਰ ਦੇ ਪੱਤਰ ਸਬੰਧੀ ਹਾਲੇ ਵੀ ਤਿੰਨ ਦਿਨਾਂ ਚ ਵਿਚਾਰ ਵਟਾਂਦਰਾ ਕਰਨ ਦਾ ਭਰੋਸਾ ਦਿੱਤਾ ਅਤੇ ਬਾਕੀ ਮੰਗਾਂ ਸਬੰਧੀ ਸਟਾਫ਼ ਦੀ ਘਾਟ ਦਾ ਹਵਾਲਾ ਦਿੰਦੇ ਹੋਏ ਕਾਰਵਾਈ ਕਰਨ ਲਈ ਸਮੇਂ ਦੀ ਮੰਗ ਕੀਤੀ। ਤਾਲਮੇਲ ਸੰਘਰਸ਼ ਕਮੇਟੀ ਨੇ ਫੈਸਲਾ ਕੀਤਾ ਕਿ ਜੇਕਰ ਸਬੰਧਤ ਇੰਜੀਨੀਅਰ ਵੱਲੋਂ ਡਿਪਟੀ ਡਰੈਕਟਰ ਦੇ ਪੱਤਰ ਤੇ ਕਾਰਵਾਈ ਨਾ ਕੀਤੀ । ਤਾਂ ਜਿੱਥੇ ਸਮੁੱਚੇ ਫੀਲਡ ਮੁਲਾਜ਼ਮ ਸੰਘਰਸ਼ ਕਰਨ ਲਈ ਮਜਬੂਰ ਹੋਣਗੇ ਉੱਥੇ ਸਾਰਾ ਮਾਮਲਾ ਮਾਣਯੋਗ ਕੈਬਨਿਟ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਦੇ ਦਰਬਾਰ ਵਿੱਚ ਲੈ ਕੇ ਜਾਣਗੇ ।ਮੀਟਿੰਗ ਵਿੱਚ ਤਾਲਮੇਲ ਕਮੇਟੀ ਵੱਲੋਂ ਕੇਂਦਰੀ ਟਰੇਡ ਯੂਨੀਅਨ ਦੇ ਸੱਦੇ ਤੇ 22 ਮਈ ਨੂੰ ਮਜ਼ਦੂਰ ਜਮਾਤ ਨਾਲ ਇੱਕ ਮੁੱਠਤਾ ਵਜੋਂ ਰੋਸ ਪ੍ਰਦਰਸ਼ਨਾਂ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ । ਵਿੱਚ ਰਣਧੀਰ ਸਿੰਘ ਮੈੜਾਂ ,ਹਰਬੰਸ ਸਿੰਘ, ਬਲਦੇਵ ਸਿੰਘ ,ਦੀਦਾਰ ਸਿੰਘ ਢਿੱਲੋਂ ਆਦਿ ਆਗੂ ਹਾਜ਼ਰ ਸਨ