ਕਾਰਜਕਾਰੀ ਇੰਜੀਨੀਅਰ ਸ੍ਰੀ ਫਤਿਹਗੜ੍ਹ ਸਾਹਿਬ ਨੂੰ 20 ਜੁਲਾਈ ਤੱਕ ਮੰਗਾਂ ਸਬੰਧੀ

ਸਾਹਬੀ ਦਾਸੀਕੇ ਸ਼ਾਹਕੋਟੀ ਜਸਵੀਰ ਸਿੰਘ ਸੀਰਾ

ਅੱਜ ਫਤਿਹਗੜ੍ਹ ਸਾਹਿਬ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਫ਼ੀਲਡ ਮੁਲਾਜ਼ਮਾਂ ਦੀਆ ਪੰਜ ਜਥੇਬੰਦੀਆਂ ਆਧਾਰਿਤ “ਜਲ ਸਪਲਾਈ ਅਤੇ ਸੈਨੀਟੇਸ਼ਨ ਤਾਲਮੇਲ ਸੰਘਰਸ਼ ਕਮੇਟੀ “ਸ੍ਰੀ ਫਤਿਹਗੜ੍ਹ ਸਾਹਿਬ ਦੀ ਮੀਟਿੰਗ ਕਨਵੀਨਰ ਕਮਲਜੀਤ ਸਿੰਘ ਬਾਸੀਆਂ ,ਰਣਬੀਰ ਸਿੰਘ ਰਾਣਾ, ਹਰਜੀਤ ਸਿੰਘ, ਤਲਵਿੰਦਰ ਸਿੰਘ ,ਜਸਵੀਰ ਸਿੰਘ ਦੁੱਲਵਾਂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈੱਸ ਨੂੰ ਨੂੰ ਜਾਰੀ ਕਰਦਿਆਂ ਕੋ ਕਨਵੀਨਰ ਮਲਾਗਰ ਸਿੰਘ ਖਮਾਣੋਂ ਨੇ ਦੱਸਿਆ ਕਿ ਮੰਡਲ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਫ਼ੀਲਡ ਮੁਲਾਜ਼ਮਾਂ ਦੀਆਂ ਮੰਗਾਂ ਜੋ ਲੰਮੇ ਸਮੇਂ ਤੋਂ ਲਟਕ ਰਹੀਆਂ ਹਨ।ਮੰਗਾਂ ਬਾਰੇ ਵਿਚਾਰ ਚਰਚਾ ਕੀਤੀ ਗਈ ।ਇਨ੍ਹਾਂ ਦੱਸਿਆ ਕਿ ਮੰਗਾਂ ਸਬੰਧੀ ਕਾਰਜਕਾਰੀ ਇੰਜੀਨੀਅਰ ਨਾਲ ਮੀਟਿੰਗਾ ਵੀ ਹੋ ਚੁੱਕੀ ਹੈ ।ਅਤੇ ਮੰਗਾਂ ਤੇ ਵਿਸਥਾਰ ਪੂਰਕ ਲਿਖਤੀ ਜਾਣਕਾਰੀ ਵੀ ਦਿੱਤੀ ਗਈ ਸੀ ਪ੍ਰੰਤੂ ਮੰਗਾਂ ਦਾ ਕੋਈ ਨਿਪਟਾਰਾ ਨਹੀਂ ਕੀਤਾ ਜਾ ਰਿਹਾ ।ਇਨ੍ਹਾਂ ਕਿਹਾ ਕਿ ਸਰਕਲ ਪਟਿਆਲਾ ਅਧੀਨ ਚਾਰ ਡਵੀਜ਼ਨਾਂ ਪੈਂਦੀਆਂ ਹਨ ।ਸਿਰਫ ਸ੍ਰੀ ਫਤਿਹਗੜ੍ਹ ਸਾਹਿਬ ਦੇ ਦਰਜਾ ਚਾਰ ਮੁਲਾਜ਼ਮਾਂ ਨੂੰ ਤਿੰਨੋਂ ਡਵੀਜ਼ਨਾਂ ਤੋਂ 1216/ਰੁਪਏ ਮਾਸਕ ਘੱਟ ਤਨਖਾਹ ਦਿੱਤੀ ਜਾ ਰਹੀ ਹੈ ।ਇੱਥੋਂ ਤੱਕ ਫੀਲਡ ਮੁਲਾਜ਼ਮਾਂ ਦੀਆਂ 2017 ਤੋਂ ਵਰਦੀਆਂ ਬਕਾਇਆ ਪਈਆਂ ਹਨ। ਮੁਲਾਜ਼ਮਾਂ ਦੀ ਏ ਸੀ ਪੀ ਸਕੀਮ ਵਿੱਚ ਮੰਡਲ ਅਧਿਕਾਰੀ ਫੀਲਡ ਮੁਲਾਜ਼ਮਾਂ ਨਾਲ ਧੱਕਾ ਕਰ ਰਹੇ ਹਨ। ਪਹਿਲਾਂ ਗਰੇਡ ਰਿਵਾਇਜ ਦਾ ਬਹਾਨਾ ਬਣਾ ਕੇ ਸਾਲਾਨਾ ਇੰਕਰੀਮੈਂਟ 7ਮਹੀਨੇ ਲੇਟ ਲਾਈ, ਹੁਣ ਏ ਸੀ ਪੀ ਤਹਿਤ 9 ਸਾਲਾ ਤਰੱਕੀ ਨੂੰ ਵੀ 7 ਮਹੀਨੇ ਲੇਟ ਲਾਇ ਜਾ ਰਹੀ ਹੈ। ਫੀਲਡ ਮੁਲਾਜ਼ਮਾਂ ਦੀ ਸਪੈਸ਼ਲ ਇੰਕਰੀਮੈਂਟ ਵੀ ਅਧਿਕਾਰੀਆਂ ਦੀ ਕੁਰਸੀ ਥੱਲੇ ਰੁਲ ਰਹੀ ਹੈ ।ਇੱਥੋਂ ਤੱਕ 2 ਮੁਲਾਜ਼ਮਾਂ ਦੇ ਸੀ ਪੀ ਐਫ ਦੇ ਬਕਾੲੇ ਖਜ਼ਾਨਾ ਦਫ਼ਤਰ ਤੇ ਵਿਭਾਗ ਦੇ ਦਫ਼ਤਰ ਵਿੱਚ 2007ਤੋਂ ਪੈਂਡਿੰਗ ਪਏ ਹਨ । ਮੀਟਿੰਗ ਵਿੱਚ ਫੈਸਲਾ ਕੀਤਾ ਕਿ ਕਾਰਜਕਾਰੀ ਇੰਜੀਨੀਅਰ ਸ੍ਰੀ ਫਤਿਹਗੜ੍ਹ ਸਾਹਿਬ ਨੂੰ 20ਜੁਲਾਈ ਤੱਕ ਮੰਗਾਂ ਸਬੰਧੀ ਨੋਟਿਸ ਜਾਰੀ ਕੀਤਾ ਗਿਆ ।20 ਜੁਲਾਈ ਤੋਂ ਬਾਅਦ ਜਿੱਥੇ ਸਮੁੱਚੇ ਫ਼ੀਲਡ ਮੁਲਾਜ਼ਮ ਵਰਕ ਟੂ ਰੂਲ ਲਾਗੂ ਕਰਨਗੇ ।ਉੱਥੇ ਮੰਡਲ ਇੰਜੀਨੀਅਰ ਵਿਰੁੱਧ ਸੰਘਰਸ਼ ਦਾ ਐਲਾਨ ਵੀ ਕਰਨਗੇ ਜਿਸ ਦੀ ਜ਼ਿੰਮੇਵਾਰੀ ਸਬੰਧਤ ਕਾਰਜਕਾਰੀ ਇੰਜੀਨੀਅਰ ਦੀ ਹੋਵੇਗੀ। ਮੀਟਿੰਗ ਵਿੱਚ 10 ਕੇਂਦਰੀ ਟਰੇਡ ਯੂਨੀਅਨ ਵੱਲੋਂ ਕੇਂਦਰੀ ਤੇ ਸੂਬਾਈ ਸਰਕਾਰਾਂ ਦੀਆਂ ਨਿੱਜੀਕਰਨ ‘ਪੰਚਾਇਤੀਕਰਨ ਦੀਆਂ ਲੋਕ ਤੇ ਮੁਲਾਜ਼ਮ ਵਿਰੋਧੀ ਨੀਤੀਆਂ ਵਿਰੁੱਧ 3 ਜੁਲਾਈ ਦੀ ਦੇਸ਼ ਵਿਆਪੀ ਹੜਤਾਲ ਦੀ ਹਮਾਇਤ ਕੀਤੀ ਗਈ ।ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਛੇਵੇਂ ਪੇ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨ ਲਈ ਛੇ ਮਹੀਨੇ ਹੋਰ ਅੱਗ ਵਧਾਉਣ ਦੀ ਜ਼ੋਰਦਾਰ ਨਿਖੇਧੀ ਕੀਤੀ ।ਮੀਟਿੰਗ ਵਿੱਚ ਮੰਡਲ ਅਸਿਸਟੈਂਟ ਕਲਰਕ ਸੁਰਿੰਦਰ ਕੁਮਾਰ ਦੀ ਮਾਤਾ ਤੇ ਸ਼ੋਕ ਮਤਾ ਸੋਗ ਮਤਾ ਪਾਸ ਕਰਕੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਮੀਟਿੰਗ ਵਿਚ ਰਾਜਿੰਦਰ ਪਾਲ, ਸੁਖਰਾਮ ਕਾਲੇਵਾਲ ,ਰਣਜੀਤ ਸਿੰਘ ਹਰਬੰਸ ਸਿੰਘ ,ਰਣਧੀਰ ਸਿੰਘ ਮੈੜਾਂ, ਦਰਸ਼ਨ ਸਿੰਘ, ਸ਼ਮਸ਼ੇਰ ਸਿੰਘ ਪੰਜੋਲੀ ,ਕੁਲਦੀਪ ਸਿੰਘ ਸੇਠੀ ਤਲਵਿੰਦਰ ਸਿੰਘ ,ਸੰਤੋਸ਼ ਕੁਮਾਰ ਆਦਿ ਆਦਿ ਵੱਖ ਵੱਖ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ

ਅਤੇ ਜੇ ਕੋਈ ਵੀ ਖਬਰ ਕਿਸੇ ਵੀ ਤਰ੍ਹਾਂ ਦੀ ਹੋਵੇ ਜਾਂ ਨਗਰ ਪੰਚਾਇਤ ਜਾ SDM ਦਫ਼ਤਰ। ਜਾਂ ਪੰਜਾਬ ਪੁਲਿਸ ਜਾਂ ਕਿਸੇ ਹਸਪਤਾਲ ਦੀ ਹੋਵੇ ਜਾਂ ਫਿਰ ਤਹਿਸੀਲਦਾਰ ਜਾਂ ਕਿਸੇ ਸਕੂਲ ਜਾਂ ਕਾਲਜ ਦੀ ਹੋਵੇ ਤਾਂ ਸਾਡੇ ਚੈਨਲ k9 ਨਿਊਜ਼ ਪੰਜਾਬ ਤੇ ਸੰਪਰਕ ਕੀਤਾ ਜਾਵੇ ਅਤੇ ਜੇਕਰ ਕੋਈ ਵੀ ਸ਼ਾਹਕੋਟ ਮਲਸੀਆਂ ਲੋਹੀਆਂ ਖ਼ਾਸ ਜਾ ਨਕੋਦਰ ਸ਼ਹਿਰ ਦੀ ਜਾਂ ਫਿਰ ਮਹਿਤ ਪੁਰ ਦੀ ਖਬਰ ਹੋਵੇ ਤਾਂ ਸਾਡੇ k9 ਨਿਊਜ਼ ਚੈਨਲ ਦੇ ਪੱਤਰਕਾਰ ਸਾਹਬੀ ਦਾਸੀਕੇ ਸ਼ਾਹਕੋਟੀ ਨਾਲ ਅਤੇ ਜਸਵੀਰ ਸਿੰਘ ਸੀਰਾ ਨਾਲ ਇਸ ਨੰਬਰ ਤੇ ਸੰਪਰਕ ਕੀਤਾ ਜਾਵੇ 7340722856=9463266057=9872731992 ਇਨ੍ਹਾਂ ਨੰਬਰਾਂ ਤੇ ਸੰਪਰਕ ਕੀਤਾ ਜਾਵੇ ਧੰਨਵਾਦ