Home Punjabi-News ਜਲੰਧਰ ਸ਼ਹਿਰ ਬਣਦਾ ਜਾ ਰਿਹਾ ਨਜਾਇਜ਼ ਕਲੋਨੀਆਂ ਦੇ ਕਾਰੋਬਾਰ ਦਾ ਗੜ। (ਜੇ...

ਜਲੰਧਰ ਸ਼ਹਿਰ ਬਣਦਾ ਜਾ ਰਿਹਾ ਨਜਾਇਜ਼ ਕਲੋਨੀਆਂ ਦੇ ਕਾਰੋਬਾਰ ਦਾ ਗੜ। (ਜੇ ਡੀ ਏ) ਬਣੀ ਮੂਕ ਦਰਸ਼ਕ।

(ਖਾਸ ਰਿਪੋਰਟ ਆਸ਼ੋਕ ਲਾਲ ਉੱਚਾ ਪਿੰਡ)

ਲੰਮਾ ਪਿੰਡ ਚੌਕ ਦੇ ਨੇੜੇ ਥਰੀ ਸਟਾਰ ਕਲੋਨੀ ਦੀ ਕੰਧ ਢਾਹ ਕੇ ਵਿਚ ਦੀ ਰਸਤਾ ਬਣਾਇਆ ਜਾ ਰਿਹਾ ਹੈ ਅਤੇ ਉਸ ਦੇ ਪਿੱਛੇ ਚੁੱਪ ਚਪੀਤੇ ਕਲੋਨੀ ਉਸਾਰੀ ਜਾ ਰਹੀ ਹੈ ਜਿਸ ਦੀ ਪੁੱਡਾ ਜਲੰਧਰ ਦੇ ਅਧਿਕਾਰੀਆਂ ਨੂੰ ਕੋਈ ਵੀ ਨੌਲਿਜ ਨਹੀ ਹੈ ਜੇਕਰ ਕੋਈ ਵਿਅਕਤੀ ਸ਼ਿਕਾਇਤ ਵੀ ਕਰਦਾ ਹੈ ਤਾਂ ਉਸ ਨੂੰ ਇੱਕ ਹੀ ਰਟਾ ਰਿਟਾਇਆ ਜਵਾਬ ਮਿਲਦਾ ਹੈ ਕਿ ਤੁਸੀਂ ਫੋਟੋ ਅਤੇ ਲੋਕੇਸ਼ਨ ਭੇਜ ਦਿਓ ਅਸੀਂ ਕਾਰਵਾਈ ਕਰਾਂਗੇ ਪਰ ਉਸ ਤੋਂ ਬਾਅਦ ਕਦੇ ਵੀ ਕੋਈ ਕਾਰਵਾਈ ਨਹੀਂ ਹੁੰਦੀ ਪੁੱਡਾ ਅਫਸਰ ਆਪ ਹੀ ਕਲੋਨਾਈਜ਼ਰਾ ਨੂੰ ਸੱਦ ਕੇ ਸੈਟਲਮੈਂਟ ਕਰ ਲੈਦੇ ਹਨ ਤੇ ਸ਼ਕਾਇਤ ਕਰਤਾ ਦੇ ਪੱਲੇ ਕੁਝ ਨਹੀਂ ਪਾਇਆ ਜਾਂਦਾ ਉਸ ਨੂੰ ਜਾ ਤਾਂ ਇਹ ਕਿਹ ਦਿੱਤਾ ਜਾਂਦਾ ਹੈ ਕਿ ਅਸੀਂ ਨੋਟਿਸ ਜਾਰੀ ਕਰ ਦਿੱਤਾ ਹੈ ਤੇ ਜਾ ਫਿਰ ਕਲੋਨੀ ਅਪਲਾਈ ਕਰਵਾ ਲਈ ਜਾਂਦੀ ਹੈ ਅਤੇ ਸੀਨੀਅਰ ਅਫਸਰ ਕੁੱਝ ਵੀ ਬੋਲਣ ਨੂੰ ਤਿਆਰ ਨਹੀਂ ਹੁੰਦੇ ਹਨ ਇੱਕ ਦੂਜੇ ਦੇ ਵੱਲ ਗੇਂਦ ਖਿਸਕਾ ਦਿੰਦੇ ਹਨ ਅਤੇ ਇਹ ਗੱਲ ਕਹਿ ਰਹੇ ਹਨ ਕਿ ਅਸੀਂ ਮੌਕੇ ਤੇ ਜਾ ਕੇ ਦੇਖਾਂਗੇ ਕਿ ਉੱਥੇ ਕੀ ਬਣ ਰਿਹਾ ਹੈ ਜਦ ਕਿ ਕਿਲੋਨੀਆ ਧੜਾਧੜ ਉਸਾਰੀ ਕਰੀ ਜਾਂਦੇ ਹਨ ਅਤੇ ਮਹਿਕਮੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਜਿਸ ਦੀ ਤਾਜਾ ਮਿਸਾਲ ਪਿਛਲੇ ਤਿੰਨ ਕੁ ਮਹੀਨੇ ਤੋਂ ਬਣ ਰਹੀ ਫੈਕਟਰੀ ਟਾਈਪ ਬਿੱਲਡਿਗ ਹੈ ਜੋ (ਮਦਾਰਾ ਤੋਂ ਸਿਕੰਦਰਪੁਰ )ਰੋਡ ‘ਤੇ ਸਥਿਤ ਬਣ ਰਹੀ ਹੈ ਪਰ ਪੁੱਡਾ ਵੱਲੋਂ ਅੱਜ ਤੱਕ ਇੱਥੇ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਨਾ ਹੀ ਸ਼ਕਾਇਤ ਕਰਤਾ ਨੂੰ ਕੋਈ ਜਵਾਬ ਦੇਣ ਦੀ ਲੋੜ ਮਹਿਸੂਸ ਕੀਤੀ ਗਈ ਹੈ ਅਤੇ ਉਸਾਰੀ ਲਗਾਤਾਰ ਜਾਰੀ ਹੈ ਤੇ ਪੁੱਡਾ ਦਫਤਰ ਜਲੰਧਰ ਤੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਅਤੇ ਇਹਨਾਂ ਦੀ ਆਪਸੀ ਗੰਢਤੁੱਪ ਦੇ ਚਲਦਿਆਂ ਸਰਕਾਰ ਨੂੰ ਲੱਗ ਰਿਹਾ ਲੱਖਾ ਰੁਪਏ ਦਾ ਚੂਨਾ।