K9NEWSPUNJAB Bureau -ਏਅਰ ਫੋਰਸ ਵਲੋ ਭਰਤੀ ਲਈ ਦਿੱਤੇ ਗਏ ਇਸ਼ਤਿਹਾਰ ਦੇ ਚਲਦਿਆਂ ਬੇਰੁਜਗਾਰ ਨੌਜਵਾਨਾਂ ਵੱਲੋਂ ਨੌਕਰੀ ਦੀ ਤਲਾਸ਼ ਵਿੱਚ ਕੱਲ ਰਾਤ ਤੋ ਹੀ ਜਲੰਧਰ ਵਿੱਚ ਡੇਰਾ ਲਾ ਲਿਆ ਗਿਆ ਸੀ
ਪਰ ਪ੍ਰਸ਼ਾਸਨ ਦੀ ਬੇਪ੍ਰਵਾਹੀ ਕਹਿ ਲਓ ਜਾ ਨਲਾਇਕੀ ਕਹਿ ਲਵੋ ਇਹਨਾਂ ਨੌਜਵਾਨਾਂ ਲਈ ਕੋਈ ਰਾਤ ਗੁਜਾਰਣ ਦਾ ਇੰਤਯਾਮ ਤਾ ਕੀ ਕਰਨਾ ਸੀ ਇਹਨਾਂ ਨੂੰ ਪੀਣ ਵਾਲੇ ਪਾਣੀ ਦਾ ਪ੍ਰਬੰਧ ਨਹੀ ਕਰ ਕੇ ਦਿੱਤਾ ਗਿਆ ਭਰਤੀ ਲਈ ਆਏ ਨੌਜਵਾਨਾਂ ਨੇ ਸਾਰੀ ਰਾਤ ਸੜਕਾਂ ਤੇ ਗੁਜਾਰੀ।

ਏਅਰ ਫੋਰਸ ਵੀ ਕੋਈ ਵੀ ਇੰਤਯਾਮ ਕਰਨ ਚ ਫੇਲ ਸਾਬਤ ਹੋਈ ਹੈ ਜਦ ਕਿ ਪਿਛਲੇ ਕਈ ਦਿਨਾਂ ਤੋਂ ਇਸ ਭਰਤੀ ਲਈ ਅਖਬਾਰ ਅਤੇ ਸ਼ੋਸ਼ਲ ਮੀਡੀਆ ਤੇ ਐਡ ਕੀਤੀ ਜਾ ਰਹੀ ਸੀ ਫਿਰ ਵੀ ਪ੍ਰਸ਼ਾਸਨ ਅੱਖਾ ਮੀਚ ਕੇ ਬੈਠਾ ਰਿਹਾ ਬਾਦ ਵਿੱਚ ਸਰਕਾਰ ਕਹਿੰਦੀ ਹੈ ਕਿ ਨੌਜਵਾਨ ਪੀੜ੍ਹੀ ਗਲਤ ਰਸਤੇ ਪੈ ਗਈ ਹੈ
ਕੀ ਸਰਕਾਰ ਆਪਣੀ ਜਿੰਮੇਵਾਰੀ ਜੋ ਕਿ ਇੱਕ ਟੈਕਸ ਅਦਾ ਕਰਨ ਵਾਲੇ ਦੀ ਬਣਦੀ ਹੈ ਉਹ ਚੰਗੀ ਤਰ੍ਹਾਂ ਨਿਭਾ ਰਹੀ ਹੈ