(ਅਸ਼ੋਕ ਲਾਲ)

ਹਲਕਾ ਵਿਧਾਨ ਸਭਾ ਨੌਰਥ ਜਲੰਧਰ ਦੇ ਵਿਧਾਇਕ ਯੂਨੀਅਰ ਹੈਨਰੀ (ਬਾਵਾ ਹੈਨਰੀ ) ਨੇ ਆਪਣੇ ਆਪ ਨੂੰ 14 ਦਿਨ ਲਈ ਆਪਣੇ ਘਰ ਇਕਾਂਤਵਾਸ ਵਿਚ ਰੱਖ ਲਿਆ ਹੈ । ਓਨ੍ਹਾਂ ਨੇ ਇਕਾਂਤਵਾਸ ਦਾ ਸਟਿੱਕਰ ਆਪਣੇ ਘਰ ਦੇ ਗੇਟ ਤੇ ਲਗਾ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਮੈਂ ਆਪਣੀ ਸਮਾਜਿਕ ਜਿੰਮੇਵਾਰੀ ਸਮਝਦੇ ਹੋਏ ਫੈਸਲਾ ਕੀਤਾ ਹੈ ਕਿ ਮੈਨੂੰ ਖੁਦ ਨੂੰ ਵੀ ਅਤੇ ਹੋਰ ਵੀ ਸੱਜਣ ਜੋ ਕਿਸੇ ਵੀ ਪੋਜ਼ਿਟਿਵ ਕੇਸ ਦੇ ਸੰਪਰਕ ਚ ਰਹੇ ਹੋਣ, ਉਹਨਾਂ ਨੂੰ 14 ਦਿਨ ਆਪੋ ਆਪਣੇ ਘਰ ਇਕਾਂਤਵਾਸ ਰਹਿਣਾ ਚਾਹੀਦਾ ਹੈ।