ਬਿਊਰੋ ਰਿਪੋਰਟ –

ਪੰਜਾਬ ਦੇ ਜਲੰਧਰ ਤੋਂ ਵੱਡੀ ਖ਼ਬਰ ਮਿਲੀ ਹੈ। ਵਿਜੀਲੈਂਸ ਟੀਮ ਨੇ ਸ਼ੁੱਕਰਵਾਰ ਸਵੇਰੇ ਤਹਿਸੀਲ ਕੰਪਲੈਕਸ ਵਿਖੇ ਛਾਪਾ ਮਾਰਿਆ। ਟੀਮ ਨੇ ਸੀਨੀਅਰ ਸਹਾਇਕ ਰਾਜਨ ਚੌਹਾਨ ਨੂੰ 20 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਉਥੋਂ ਗ੍ਰਿਫਤਾਰ ਕੀਤਾ। ਰਾਜਨ ਖਿਲਾਫ ਭ੍ਰਿਸ਼ਟਾਚਾਰ ਐਕਟ ਤਹਿਤ ਕੇਸ ਦਰਜ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ਟੀਮ ਨੂੰ ਦੱਸਿਆ ਗਿਆ ਕਿ ਉਹ ਮਖਦਮਪੁਰਾ ਵਿੱਚ ਪਲਾਟ ਦੀ ਅਲਾਟਮੈਂਟ ਦੇ ਦਸਤਾਵੇਜ਼ ਦੇਣ ਲਈ ਕਿਸੇ ਤੋਂ ਰਿਸ਼ਵਤ ਮੰਗ ਰਿਹਾ ਸੀ।