(ਜਸਵੀਰ ਸ਼ੀਰਾ)

ਜਲੰਧਰ ‘ਚ ਕੋਰੋਨਾ ਵਾਇਰਸ ਦੇ ਇਕ ਹੋਰ ਸ਼ੱਕੀ ਮਰੀਜ਼ ਦੀ ਰਿਪੋਰਟ ਪਾਜ਼ੀਟਿਵ ਆਈ ਹੈ, ਜਿਸ ਨਾਲ ਹੁਣ ਗਿਣਤੀ ਵੱਧ ਕੇ 79 ਹੋ ਗਈ ਹੈ ਜਾਣਕਾਰੀ ਅਨੁਸਾਰ ਜਵਾਲਾ ਨਗਰ ਦੀ ਰਹਿਣ ਵਾਲੀ 46 ਸਾਲ ਦੀ ਔਰਤ ਪਹਿਲਾਂ ਪਾਜ਼ੀਟਿਵ ਆਈ ਮਹਿਲਾ ਦੀ ਨੂੰਹ ਹੈ। ਚੰਡੀਗੜ੍ਹ ਦੇ ਸੈਕਟਰ 30 ‘ਚ ਕੋਰੋਨਾ ਦੇ ਪੰਜ ਹੋਰ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਜਿਸ ‘ਚ 4 ਔਰਤਾਂ ਅਤੇ ਇਕ ਵਿਅਕਤੀ ਸ਼ਾਮਲ ਹੈ। ਇਨ੍ਹਾਂ ਮਾਮਲਿਆਂ ਦੀ ਪੁਸ਼ਟੀ ਹੋਣ ਨਾਲ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 50 ਹੋ ਗਈ ਹੈ। ਖੇਮਕਰਨ ਚ ਹਜ਼ੂਰ ਸਾਹਿਬ ਤੋਂ ਪਰਤੇ ਇਕ ਦਾਦੇ ਪੋਤਰੇ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਜਿਸ ਦੀ ਪੁਸ਼ਟੀ ਕਰਦਿਆਂ ਡੀ.ਐੱਸ.ਪੀ ਭਿੱਖੀ ਵਿੰਡ ਰਾਜਬੀਰ ਸਿੰਘ ਨੇ ਦੱਸਿਆ ਕਿ ਕੁੱਲ 11 ਵਿਅਕਤੀ ਖੇਮਕਰਨ ਆਏ ਸਨ ਜਿਨ੍ਹਾਂ ਦੀ ਕੋਰੋਨਾ ਦੀ ਜਾਂਚ ਲਈ ਸੈਂਪਲ ਲਏ ਗਏ ਸਨ ਜਿਨ੍ਹਾਂ ‘ਚੋਂ ਦਾਦੇ ਅਤੇ ਪੋਤਰੇ ਨੂੰ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ।