ਜਲੰਧਰ ‘ਚ ਕੋਰੋਨਾ ਕਾਰਨ ਪਹਿਲੀ ਮੌਤ ਹੋਈ ਹੈ। ਮ੍ਰਿਤਕ 60 ਸਾਲਾ ਪਰਵੀਨ ਸ਼ਰਮਾ ਸਥਾਨਕ ਕਾਂਗਰਸੀ ਲੀਡਰ ਦੀਪਕ ਸ਼ਰਮਾ ਅਗਨੀਸ਼ ਦੇ ਪਿਤਾ ਸਨ।

ਬੁੱਧਵਾਰ ਸ਼ਾਮ ਨੂੰ ਹੀ ਪ੍ਰਵੀਨ ਕੁਮਾਰ ਦਾ ਕੋਰੋਨਾਵਾਇਰਸ ਪਾਜ਼ੀਟਿਵ ਆਇਆ ਸੀ ਤੇ ਅੱਜ ਉਸ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਟੈਸਟ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਹੈ। ਇਸ ਨਾਲ ਪੰਜਾਬ ‘ਚ ਮੌਤਾਂ ਦੀ ਗਿਣਤੀ 10 ਹੋ ਗਈ ਹੈ .