ਕੈਨੇਡਾ ਦੇ ਬਰੈਂਪਟਨ ‘ਚ ਇੱਕ 25 ਸਾਲਾ ਪੰਜਾਬੀ ਸਟੂਡੈਂਟ ਵੱਲੋਂ ਫਾਹਾ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਨੌਜਵਾਨ ਪੰਜਾਬ ਦੇ ਜਲੰਧਰ ਜ਼ਿਲ੍ਹੇ ਦਾ ਰਹਿਣਾ ਵਾਲਾ ਹੈ ।

ਨੌਜਵਾਨ ਦੇ ਦੋਸਤਾਂ ਦੁਆਰਾ ਪੁਲਿਸ ਨੂੰ ਉਸਦੇ ਫਾਹਾ ਲੈਣ ਬਾਰੇ ਜਾਣਕਾਰੀ ਦਿੱਤੀ ਗਈ। ਫਿਲਾਹਲ ਨੌਜਵਾਨ ਦੁਆਰਾ ਫਾਹਾ ਲੈਣ ਪਿੱਛੇ ਕੋਈ ਵਜ੍ਹਾ ਸਾਹਮਣੇ ਨਹੀਂ ਆ ਸਕੀ ਹੈ। ਪੁਲਿਸ ਦੁਆਰਾ ਨੌਜਵਾਨ ਨੂੰ ਹਸਪਤਾਲ ਲਿਜਾਇਆ ਗਿਆ ਹੈ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।