ਜਲਾਲਾਬਾਦ,1 ਅਪ੍ਰੈਲ(ਸਾਹਬੀ ਦਾਸੀਕੇ) ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਸਰਕਲ ਫਿਰੋਜ਼ਪੁਰ ਡਵੀਜ਼ਨ ਜਲਾਲਾਬਾਦ ਵੱਲੋਂ ਪਾਵਰਕਾਮ ਸੀ.ਅੈੱਚ.ਬੀ ਠੇਕਾ ਕਾਮਿਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ 151 ਵੇੰ ਦਿਨ ਵੀ ਪੱਕਾ ਮੋਰਚਾ ਕਰੋਨਾ ਵਾਇਰਸ ਦੀ ਘਾਤਕ ਬਿਮਾਰੀ ਦੇ ਕਹਿਰ ਮੋਕੇ ਵੀ ਤਬਦੀਲ ਕਰ ਗਿਆ ਪਰ ਸਰਕਾਰ ਤੇ ਪਾਵਰਕਾਮ ਮਨੇਜਮੈੰਟ ਵਲੋਂ ਹਾਲੇ ਤੱਕ ਕੋਈ ਹੱਲ ਨਹੀ ਕੀਤਾ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਡਵੀਜ਼ਨ ਪ੍ਰਧਾਨ ਸ਼ਿਵ ਸ਼ੰਕਰ ਹਰਜਿੰਦਰ ਸਿੰਘ ਛਿੰਦਰ ਸਿੰਘ ਮਲਕੀਤ ਸਿੰਘ ਨੇ ਦੱਸਿਆ ਕਿ ਜ਼ਿਮਨੀ ਚੋਣਾਂ ਮੌਕੇ ਪਾਵਰਕਾਮ ਸੀ.ਅੈੱਚ.ਬੀ ਠੇਕਾ ਕਾਮਿਆਂ ਕੋਲੋਂ ਕੰਮ ਲੈ ਕੇ ਤੇ ਲਗਾਤਾਰ ਪੰਜ ਸਾਲ ਤੋਂ ਕੰਮ ਕਰਦੇ ਕਾਮਿਆਂ ਨੂੰ ਜਿਮਨੀ ਚੋਣਾ ਦੇ ਦੋਰੇ ਮੋਕੇ ਕੰਮ ਤੋਂ ਕੱਢਣ ਦਾ ਬਿਨਾਂ ਕਿਸੇ ਨੋਟਸ ਫਰਮਾਨ ਜਾਰੀ ਕਰ ਦਿੱਤਾ ਗਿਆ ਸੀ ਜਿਮਨੀ ਚੋਣਾਂ ਮੋਕੇ ਸਾਰੇ ਹੀ ਮੰਤਰੀਆਂ ਦਾ ਦੋਰਾਂ ਜਲਾਲਾਬਾਦ ਵਿਖੇ ਚਲ ਰਿਹਾ ਸੀ ਤੇ ਠੇਕਾ ਕਾਮਿਆਂ ਦੇ ਸੰਘਰਸ਼ ਨੂੰ ਦੇਖਦੇ ਹੋਏ ਕਿਰਤ ਮੰਤਰੀ ਬਲਵੀਰ ਸਿੰਘ ਸਿੱਧੂ ਨਾਲ ਮਿਤੀ 18-10-19 ਬੈਠਕ ਰਾਹੀਂ ਭਰੋਸਾ ਦਵਾਇਆ ਕਿ ਕਿਸੇ ਕਾਮੇ ਨੂੰ ਹਟਾਇਆ ਨਹੀਂ ਜਾਵੇ ਸਾਡੀ ਸਰਕਾਰ ਰੋਜਗਾਰ ਦੇ ਰਹੀ ਹੈ ਖੋਹ ਨਹੀ ਰਹੀ ਇਹ ਸਭ ਕੁਝ ਕਹਿ ਕੇ ਤੇ ਭਰੋਸਾ ਦੇ ਕਿ ਤੇ ਜੰਥੇਬੰਦੀ ਦੇ ਸੰਘਰਸ਼ਾਂ ਦੇ ਦੋਰਨਾ ਮਿਤੀ 22-10-19 ਕਿਰਤ ਮੰਤਰੀ ਤੇ ਮਿਤੀ 24-10-19 ਤੇ ਮਿਤੀ 5-2-20 ਤੇ 10-2-2020 ਤੇ ਮਿਤੀ 17-3-2020 ਰਾਹੀਂ ਮੀਟਿੰਗਾਂ ਹੀ ਕੀਤੀਆਂ ਤੇ ਭਰੋਸੇ ਦਵਾਏ ਗਏ ਕਿਰਤ ਮੰਤਰੀ ਬਲਵੀਰ ਸਿੰਘ ਸਿੱਧੂ ਵਲੋਂ ਕਿ ਮਿਤੀ 18-3-20 ਨੂੰ ਜਲਾਲਾਬਾਦ ਲੱਗਾ ਕਾਮਿਆਂ ਨੂੰ ਕੰਮ ਤੇ ਰੱਖ ਕੇ ਮੋਰਚੇ ਨੂੰ ਚੁੱਕਿਆ ਜਾਵੇਗਾ ਪਰ ਮਨੇਜਮੈੰਟ ਦੇ ਉਪਰਲੇ ਅਧਿਕਾਰੀ ਪ੍ਰਬੰਧਕੀ ਡਾਇਰੈਕਟਰ ਪਾਡਵ, ਡਿਪਟੀ ਉਪ-ਸਕੱਤਰ ਆਈ ਆਰ ਬਲਵਿੰਦਰ ਸਿੰਘ ਗੁਰਮ ਤੇ ਨਿਗਾਰਨ ਇੰਜੀਨੀਅਰ ਫਿਰੋਜ਼ਪੁਰ ਤੇ ਸੰਬੰਧਤ ਕੰਪਨੀ ਮਾਲਕ ਮੀਟਿੰਗ ਕੱਢੇ ਕਾਮਿਆਂ ਨੂੰ ਬਹਾਲ ਕਰਨ ਦੀ ਸਹਿਮਤੀ ਦੇ ਕੇ ਆਏ ਪਰ ਹਾਲੇ ਤੱਕ ਕੋਈ ਹੱਲ ਜਿਹੜਾ ਨਹੀ ਕੀਤਾ ਗਿਆ ਉਲਟ ਨਿਗਰਾਨ ਇੰਜੀਨੀਅਰ ਵਲੋਂ ਕੰਪਨੀ ਮਾਲਕ ਦਾ ਪੱਖ ਪੁਰਦਿਆ ਕਾਮਿਆਂ ਨੂੰ ਜਬਾਬ ਦੇ ਦਿੱਤਾ ਗਿਆ ਉਹਨਾਂ ਦੱਸਿਆ ਕਿ ਜੇਕਰ ਸਰਕਾਰ ਨੇ ਮੰਗਾਂ ਦਾ ਹੱਲ ਨਾ ਕੀਤਾ ਤਾਂ ਤਿੱਖਾ ਸੰਘਰਸ਼ ਕਰਨ ਲਈ ਬਿਨਾਂ ਕਿਸੇ ਕਰੋਨਾ ਦੇ ਡਰ ਤੋਂ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਏਗਾ ਤੇ ਸਾਰੀਆਂ ਜਿਮੇਵਾਰੀ ਸਰਕਾਰ ਤੇ ਮਨੇਜਮੈੰਟ ਅਧਿਕਾਰੀਆਂ ਦੀ ਹੋਵੇਗੀ