Home Punjabi-News ਜਰਨਲਿਸਟ ਪ੍ਰੈਸ ਕਲੱਬ ਯੂਨਿਟ ਫਗਵਾੜਾ ਦਾ ਵਫਦ ਮਿਲਿਆ ਐਸਪੀ ਬਾਹੀਆ ਨੂੰ ਮਿਲਿਆ

ਜਰਨਲਿਸਟ ਪ੍ਰੈਸ ਕਲੱਬ ਯੂਨਿਟ ਫਗਵਾੜਾ ਦਾ ਵਫਦ ਮਿਲਿਆ ਐਸਪੀ ਬਾਹੀਆ ਨੂੰ ਮਿਲਿਆ

ਫਗਵਾੜਾ
ਜਰਨਲਿਸਟ ਪ੍ਰੈਸ ਕਲੱਬ ਰਜਿ.ਪੰਜਾਬ ਦੀ ਯੂਨਿਟ ਫਗਵਾੜਾ ਦਾ ਇੱਕ ਵਫ਼ਦ ਯੂਨਿਟ ਦੇ ਪ੍ਰਧਾਨ ਡਾ. ਰਮਨ ਸ਼ਰਮਾ ਦੀ ਸੁਚੱਜੀ ਦੇਖ-ਰੇਖ ਅਤੇ ਸਰਪ੍ਰਸਤ ਕੁਲਦੀਪ ਸਿੰਘ ਨੂਰ ਮੀਤ ਪ੍ਰਧਾਨ ਮਨਜੀਤ ਰਾਮ ਚੇਅਰਮੈਨ ਬਲਵੀਰ ਬਹੂਆ ਦੀ ਅਗਵਾਈ ਹੇਠ ਸਬ ਡਵੀਜ਼ਨ ਫਗਵਾੜਾ ਦੇ ਨਵਨਿਯੁਕਤ ਐਸਪੀ ਸ਼੍ਰੀ ਸਰਬਜੀਤ ਸਿੰਘ ਬਾਹੀਆ ਨੂੰ ਮਿਲਿਆ। ਇਸ ਮੌਕੇ ਵਫਦ ਵਿੱਚ ਸ਼ਾਮਲ ਯੂਨਿਟ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਨਵਨਿਯੁਕਤ ਐਸਪੀ ਸ਼੍ਰੀ ਸਰਬਜੀਤ ਸਿੰਘ ਬਾਹੀਆ ਨੂੰ ਫੁੱਲਾਂ ਦਾ ਗੁਲਦਸਤਾ ਅਤੇ ਸਰੋਪਾ ਭੇਂਟ ਕਰਕੇ ਜੀ ਆਇਆ ਆਖਿਆ। ਇਸ ਮੌਕੇ ਵਫਦ ਵਿੱਚ ਸ਼ਾਮਲ ਪ੍ਰਧਾਨ ਡਾਕਟਰ ਰਮਨ ਸ਼ਰਮਾ, ਕੁਲਦੀਪ ਸਿੰਘ ਨੂਰ, ਧੰਨਪਾਲ ਸਿੰਘ ਪੰਮ, ਪਵਿੱਤਰ ਸਿੰਘ ਸਾਬਕਾ ਐਡੀਟਰ ਰੋਜ਼ਾਨਾ ਅਜੀਤ, ਮਨਜੀਤ ਰਾਮ, ਪਰਮਿੰਦਰ ਸਿੰਘ, ਕੁਲਵੀਰ ਸਿੰਘ ਮੌਲੀ, ਆਦਿ ਨੇ ਸ਼੍ਰੀ ਬਾਹੀਆ ਨੂੰ ਭਰੋਸਾ ਦਿਵਾਇਆ ਕਿ ਜਰਨਲਿਸਟ ਪ੍ਰੈਸ ਕਲੱਬ ਯੂਨਿਟ ਫਗਵਾੜਾ ਦੇ ਸਾਰੇ ਅਹੁਦੇਦਾਰ ਅਤੇ ਮੈਂਬਰ ਫਗਵਾੜਾ ਸ਼ਹਿਰ ਵਿੱਚ ਕਾਨੂੰਨ ਵਿਵਸਥਾ ਨੂੰ ਸੁਚਾਰੂ ਬਣਾਈ ਰੱਖਣ ਵਿੱਚ ਪੂਰਨ ਸਹਿਯੋਗ ਦੇਣਗੇ। ਇਸ ਮੌਕੇ ਪ੍ਰੈਸ ਕਲੱਬ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਸ਼ੂਗਰ ਮਿੱਲ ਚੌਂਕ ਜੋ ਪਿੱਛਲੇ ਕਾਫੀ ਦਿਨਾਂ ਤੋਂ ਬੰਦ ਪਏ ਚੌਂਕ ਖੁਲਵਾਉਣ ਸਮੇਤ ਟ੍ਰੈਫਿਕ ਸਮੱਸਿਆ ਤੋਂ ਇਲਾਵਾ ਸ਼ਹਿਰ ਦੀਆਂ ਹੋਰ ਸਮੱਸਿਆਵਾਂ ਬਾਰੇ ਵੀ ਐਸ.ਪੀ. ਸਰਬਜੀਤ ਸਿੰਘ ਬਾਹੀਆ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਅਹੁਦੇਦਾਰਾਂ ਨੇ ਦੱਸਿਆ ਕਿ ਪ੍ਰੈਸ ਕਲੱਬ ਕਲਮ ਨਾਲ ਸੇਵਾ ਕਰਨ ਤੋਂ ਇਲਾਵਾ ਸਮਾਜ ਸੇਵੀ ਕੰਮਾਂ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾ ਰਹੀ ਹੈ। ਇਸ ਮੌਕੇ ਐਸ.ਪੀ ਸਰਬਜੀਤ ਸਿੰਘ ਬਾਹੀਆ ਨੇ ਜਿੱਥੇ ਸਮੂਹ ਕਲੱਬ ਮੈਂਬਰਾਂ ਦਾ ਧੰਨਵਾਦ ਕੀਤਾ ਉੱਥੇ ਹੀ ਉਨ੍ਹਾਂ ਟਰੈਫਿਕ ਸਮੱਸਿਆ ਤੋਂ ਇਲਾਵਾ ਸ਼ੂਗਰ ਮਿੱਲ ਚੌਂਕ ਨੂੰ ਆਵਾਜਾਈ ਲਈ ਖੋਲ੍ਹਣ ਦਾ ਯੋਗ ਹੱਲ ਕੱਢਣ ਦਾ ਭਰੋਸਾ ਦਿੱਤਾ ਅਤੇ ਨਾਲ ਹੀ ਉਨ੍ਹਾਂ ਨੇ ਹਰ ਚੌਂਕ ਵਿੱਚ ਬਾਹਰੋਂ ਆਉਂਦੇ ਰਾਹਗੀਰਾਂ ਦੀ ਸਹੂਲਤ ਲਈ ਸਾਈਨ ਬੋਰਡ ਲਗਾਉਣ ਲਈ ਵੀ ਕਿਹਾ। ਡਾਕਟਰ ਰਮਨ ਸ਼ਰਮਾ, ਕੁਲਦੀਪ ਸਿੰਘ ਨੂਰ, ਧੰਨਪਾਲ ਸਿੰਘ ਪੰਮ, ਪਵਿੱਤਰ ਸਿੰਘ ਸਾਬਕਾ ਐਡੀਟਰ ਰੋਜ਼ਾਨਾ ਅਜੀਤ, ਮਨਜੀਤ ਰਾਮ, ਪਰਮਿੰਦਰ ਸਿੰਘ, ਕੁਲਵੀਰ ਸਿੰਘ ਮੌਲੀ, ਆਸ਼ੂ ਮਰਵਾਹਾ ਆਦਿ ਹਾਜਰ ਸਨ।