ਗੜਸ਼ੰਕਰ 4 ਜੂਨ (ਫੂਲਾ ਰਾਮ ਬੀਰਮਪੁਰ)

ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੱਦੇ ਤੇ ਵੱਖ ਵੱਖ ਬੁੱਧੀਜੀਵੀਆਂ ਤੇ ਕਾਰਕੁੰਨਾ ਦੀ ਰਿਹਾਈ ਲਈ ਜਨਤਕ ਤੇ ਜਮਹੂਰੀ ਜੱਥੇਬੰਦੀਆ ਵਲੋਂ ਅੱਜ ਅੈਸ.ਡੀ.ਅੈੱਮ ਗੜਸ਼ੰਕਰ ਰਾਹੀ ਰਾਸ਼ਟਰਪਤੀ ਨੁੂੰ ਇੱਕ ਮੰਗ ਪੱਤਰ ਭੇਜਿਆ। ਵੱਖ ਵੱਖ ਜੱਥੇਬੰਦੀਆ ਦੇ ਆਗੂਆਂ ਨੇ ਦੱਸਿਆ ਕਿ ਦੇਸ਼ ਦੀ ਕੇੰਦਰੀ ਸਰਕਾਰ ਵਲੋਂ ਆਪਣੇ ਫਾਸੀਵਾਦੀ ੲੇਜੰਡੇ ਤਹਿਤ ਵਿਰੋਧ ਦੀ ਅਤੇ ਲੋਕਾਂ ਦੀ ਆਵਾਜ਼ ਨੂੰ ਧੱਕੇ ਨਾਲ ਬੰਦ ਕਰਾ ਕੇ ਜਬਰੀ ਜੁਬਾਨਬੰਦੀ ਕੀਤੀ ਜਾ ਰਹੀ ਹੈ ਜਿਸਦੇ ਤਹਿਤ ਦੇਸ਼ ਦੇ ਬੁੱਧੀਜੀਵੀਆਂ ਅਤੇ ਜਮਹੂਰੀਅਤ ਪਸੰਦ ਕਾਰਕੁੰਨਾ ਨੁੂੰ ਜੇਲੀ ਸੁੱਟਿਆ ਜਾ ਰਿਹਾ ਹੈ ਆਗੂਆਂ ਨੇ ਮੰਗ ਕੀਤੀ ਕਿ
ਭੀਮਾ-ਕੋਰੇਗਾਓਂ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ 11 ਲੋਕਪੱਖੀ ਬੁੱਧੀਜੀਵੀਆਂ ਅਤੇ ਕਾਰਕੁੰਨਾਂ ਦੀ,
ਸੀਏਏ ਵਿਰੁੱਧ ਅੰਦੋਲਨ ਵਿਚ ਸਰਗਰਮ ਭੂਮਿਕਾ ਨਿਭਾਉਣ ਵਾਲੇ ਜੇਐੱਨਯੂ, ਜਾਮੀਆ ਮਿਲੀਆ ਇਸਲਾਮੀਆ, ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਵਿਦਿਆਰਥੀ ਕਾਰਕੁੰਨਾਂ ਅਤੇ ਹੋਰ ਕਾਰਕੁੰਨਾਂ ਦੀ ਰਿਹਾਈ ਕੀਤੀ ਜਾਵੇ ਅਤੇ
ਲੌਕਡਾਊਨ ਨਾਲ ਜੁੜੇ ਮੁੱਖ ਮਸਲਿਆਂ ਖਾਸ ਕਰ ਮਜ਼ਦੂਰਾਂ ਦੇ ਉਜਾੜੇ ਨੁੂੰ ਬੰਦ ਕਰਕੇ ਉਹਨਾਂ ਦੀਆਂ ਸਮੱਸਿਆਵਾਂ ਨੁੂੰ ਹੱਲ ਕੀਤਾ ਜਾਵੇ । ਮੰਗਪੱਤਰ ਦੇਣ ਵਾਲਿਆਂ ਚ ਵੱਖ ਵੱਖ ਜੱਥੇਬੰਦੀਆ ਦੇ ਆਗੂਆ ਚ ਦੋਆਬਾ ਸਾਹਿਤ ਸਭਾ (ਰਜਿ) ਗੜਸ਼ੰਕਰ ਦੇ ਪ੍ਰਧਾਨ ਪ੍ਰੋ.ਸੰਧੂ ਵਰਿਆਣਵੀ, ਡੀ.ਟੀ.ਅੈੱਫ ਆਗੂ ਮੁਕੇਸ਼ ਗੁਜਰਾਤੀ ਸੁਖਦੇਵ ਡਾਨਸੀਵਾਲ,ਹੰਸ ਰਾਜ ਗੜਸ਼ੰਕਰ ,ਸੱਤਪਾਲ ਕਲੇਰ,ਮਨਦੀਪ ਸਿੰਘ,ਜਰਨੈਲ ਸਿੰਘ, ਪੇਂਡੂ ਮਜ਼ਦੂਰ ਯੂਨੀਅਨ ਪਰਮਜੀਤ ਸਿੰਘ,ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਦੇ ਜਿਲ੍ਹਾ ਸਕੱਤਰ ਮਨਜੀਤ ਝੱਲੀ ਹਾਜ਼ਰ ਸਨ।